Food Safety Department Raid: ਦੇਸੀ ਘਿਓ ਦੀ ਫੈਕਟਰੀ ’ਤੇ ਫੂਡ ਸੇਫਟੀ ਵਿਭਾਗ ਦੀ ਛਾਪੇਮਾਰੀ, ਵੱਡੀ ਮਾਤਰਾ ’ਚ ਮਿਆਦ ਪੁੱਗਿਆ ਘਿਓ ਜ਼ਬਤ

675 ਕਿੱਲੋ ਮਿਆਦ ਪੁੱਗਿਆ ਘਿਓ ਜਬਤ

Satinder Mathur  Picture
Published On

Food Safety Department Raid: (ਰਘਬੀਰ ਸਿੰਘ) ਲੁਧਿਆਣਾ। ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਵੱਲੋਂ ਜ਼ਿਲ੍ਹੇ ਭਰ ਵਿੱਚ ਜਾਂਚ ਮੁਹਿੰਮ ਲਗਾਤਾਰ ਜਾਰੀ ਹੈ। ਅੱਜ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਨੇ ਕੈਲਾਸ਼ ਨਗਰ ਸਥਿਤ ਦੇਸੀ ਘਿਓ ਦੀ ਇੱਕ ਫੈਕਟਰੀ ’ਤੇ ਛਾਪੇਮਾਰੀ ਕਰਕੇ ਉੱਥੇ ਤਿਆਰ ਕੀਤੇ ਜਾ ਰਹੇ ਅਤੇ ਸਟੋਰ ਕੀਤੇ ਉਤਪਾਦਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ।

ਜਾਂਚ ਦੌਰਾਨ ਟੀਮ ਵੱਲੋਂ ਫੈਕਟਰੀ ਵਿੱਚੋਂ 135 ਕਿੱਲੋ ਦੇਸੀ ਘਿਓ ਅਤੇ 3,405 ਕਿੱਲੋ ਖੁੱਲ੍ਹਾ ਦੇਸੀ ਘਿਓ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਕੁੱਲ 4,215 ਕਿੱਲੋ ਸ਼ੱਕੀ ਦੇਸੀ ਘਿਓ ਜ਼ਬਤ ਕੀਤਾ ਗਿਆ। ਇਸ ਦੇ ਨਾਲ ਹੀ ਮਿਆਦ ਪੁੱਗ ਚੁੱਕੇ 675 ਕਿੱਲੋ ਦੇਸੀ ਘਿਓ ਦੀ ਪਛਾਣ ਕਰਕੇ ਉਸ ਨੂੰ ਨਿਯਮਾਂ ਅਨੁਸਾਰ ਜ਼ਬਤ ਕਰ ਦਿੱਤਾ ਗਿਆ, ਤਾਂ ਜੋ ਇਹ ਉਤਪਾਦ ਬਾਜ਼ਾਰ ਵਿੱਚ ਨਾ ਪਹੁੰਚ ਸਕੇ ਅਤੇ ਲੋਕਾਂ ਦੀ ਸਿਹਤ ਲਈ ਖਤਰਾ ਨਾ ਬਣੇ। ਟੀਮ ਨੇ ਫੈਕਟਰੀ ਵਿੱਚ ਮੌਜ਼ੂਦ ਉਤਪਾਦਾਂ ਦੀ ਪੈਕਿੰਗ, ਲੇਬਲਿੰਗ, ਮਿਆਦ ਅਤੇ ਸਟੋਰੇਜ ਪ੍ਰਬੰਧਾਂ ਦੀ ਵੀ ਜਾਂਚ ਕੀਤੀ।

ਇਹ ਵੀ ਪੜ੍ਹੋ: Flipkart Warehouse Robbery: ਫਲਿੱਪਕਾਰਟ ਦੇ ਗੋਦਾਮ ’ਚ ਵੱਡੀ ਚੋਰੀ, 980 ਮੋਬਾਈਲ ਫੋਨ ਗਾਇਬ

ਇਸ ਤੋਂ ਇਲਾਵਾ ਘਿਓ ਦੇ ਪੰਜ ਅਤੇ ਸਰ੍ਹੋਂ ਦੇ ਤੇਲ ਦਾ ਇੱਕ ਸੈਂਪਲ ਲੈ ਕੇ ਸਰਕਾਰੀ ਲੈਬਾਰਟਰੀ ਵਿੱਚ ਜਾਂਚ ਲਈ ਭੇਜਿਆ ਗਿਆ ਹੈ। ਇਨ੍ਹਾਂ ਸੈਂਪਲਾ ਦੀ ਜਾਂਚ ਰਾਹੀਂ ਉਤਪਾਦਾਂ ਵਿੱਚ ਮਿਲਾਵਟ, ਗੁਣਵੱਤਾ, ਸ਼ੁੱਧਤਾ ਅਤੇ ਸੁਰੱਖਿਆ ਸਬੰਧੀ ਨਿਰਧਾਰਤ ਮਾਪਦੰਡਾਂ ਦੀ ਪੜਤਾਲ ਕੀਤੀ ਜਾਵੇਗੀ। ਲੈਬਾਰਟਰੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਜੇਕਰ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਫਰਮ ਜਾਂ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਫੂਡ ਸੇਫਟੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

About The Author

Related Posts