Amloh Hockey Match: ਖੇਡਾਂ ਵਤਨ ਪੰਜਾਬ ਦੀਆਂ : ਹਾਕੀ ਮੁੰਡਿਆਂ ਦੇ ਮੁਕਾਬਲੇ ’ਚ ਅਮਲੋਹ ਦੀ ਚੜ੍ਹਤ
ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਸਬ-ਇੰਸਪੈਕਟਰ ਹਰਮਨਪ੍ਰੀਤ ਕੌਰ ਨੇ ਕੀਤਾ ਉਦਘਾਟਨ
Amloh Hockey Match: (ਅਨਿਲ ਲੁਟਾਵਾ) ਅਮਲੋਹ। ਜ਼ਿਲ੍ਹਾ ਖੇਡ ਅਫਸਰ ਹਰਪਿੰਦਰ ਸਿੰਘ ਬਡਗੁਜਰਾਂ ਦੀ ਅਗਵਾਈ ਹੇਠ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਹਾਕੀ ਟੂਰਨਾਮੈਂਟ ਸਕੂਲ ਆਫ ਐਮੀਨੈਂਸ ਅਮਲੋਹ ਦੇ ਗਰਾਊਂਡ ਵਿਖੇ ਸ਼ੁਰੂ ਹੋਏ। ਮੁਕਾਬਲਿਆਂ ਦਾ ਉਦਘਾਟਨ ਸਬ-ਇੰਸਪੈਕਟਰ ਹਰਮਨਪ੍ਰੀਤ ਕੌਰ ਨੇ ਕੀਤਾ। ਇਸ ਮੌਕੇ ਸਕੂਲ ਇੰਚਾਰਜ ਹਰਵਿੰਦਰ ਸਿੰਘ ਭੱਟੋਂ ਵੱਲੋਂ ਮਹਿਮਾਨਾਂ ਅਤੇ ਖਿਡਾਰੀਆਂ ਦਾ ਸਵਾਗਤ ਕੀਤਾ ਗਿਆ। ਹਰਮਨਪ੍ਰੀਤ ਕੌਰ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਕਿਹਾ ਕਿ ਸਮਾਜਿਕ ਬੁਰਾਈਆਂ ਨੂੰ ਠੱਲ੍ਹ ਪਾਉਣ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਚਾਹੀਦਾ ਹੈ।
ਇਸ ਮੌਕੇ ਕੋਚ ਮਨੀਸ਼ ਕੁਮਾਰ, ਫਿਜ਼ੀਕਲ ਲੈਕਚਰਾਰ ਬੀਰਪਾਲ ਸਿੰਘ ਗਿੱਲ ਅਤੇ ਡੀਪੀਈ ਦਵਿੰਦਰ ਰਹਿਲ ਨੇ ਦੱਸਿਆ ਕਿ ਉਮਰ ਵਰਗ 14 ਸਾਲ ਲੜਕੀਆਂ ’ਚ ਬੱਸੀ ਪਠਾਣਾ ਪਹਿਲੇ ਅਤੇ ਨਰਾਇਣਗੜ੍ਹ ਦੂਜੇ ਸਥਾਨ ’ਤੇ ਰਿਹਾ। ਲੜਕਿਆਂ ਦੇ ਮੁਕਾਬਲੇ ’ਚ ਸਕੂਲ ਆਫ ਐਮੀਨੈਂਸ ਅਮਲੋਹ ਦੀ ਬੀ ਟੀਮ ਨੇ ਬੱਸੀ ਪਠਾਣਾ ਨੂੰ 2-0 ਨਾਲ ਹਰਾਇਆ। ਫਾਈਨਲ ’ਚ ਸਕੂਲ ਆਫ ਐਮੀਨੈਂਸ ਦੀ ਏ ਟੀਮ ਨੇ ਬੀ ਟੀਮ ਨੂੰ 8-0 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਬੀ ਟੀਮ ਦੂਜੇ ਸਥਾਨ ’ਤੇ ਰਹੀ। ਇਸ ਮੌਕੇ ਕੋਚ ਰਜਿੰਦਰ ਸਿੰਘ ਟਿਵਾਣਾ, ਤਜਿੰਦਰ ਸਿੰਘ, ਜਸਬੀਰ ਸਿੰਘ, ਦਲਵੀਰ ਸਿੰਘ ਸੰਧੂ, ਤਰਨਜੀਤ ਸਿੰਘ, ਸੁਖਵਿੰਦਰ ਸਿੰਘ, ਪ੍ਰਵੀਨ ਕੁਮਾਰ, ਯਾਦਵਿੰਦਰ ਸਿੰਘ, ਮਨਚੇਤਨ ਸਿੰਘ, ਗਣੇਸ਼ ਕੁਮਾਰ ਆਦਿ ਹਾਜ਼ਰ ਸਨ।