Sunam News: ਮਰੀਜ਼ ਲਈ Emergency ’ਚ ਕੀਤਾ ਖੂਨਦਾਨ

ਮਰੀਜ਼ ਲਈ ਐਮਰਜੰਸੀ ’ਚ ਕੀਤਾ ਖੂਨਦਾਨ

Khushdeep Singh Picture
Published On

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸੁਨਾਮ ਦੇ ਡੇਰਾ ਸ਼ਰਧਾਲੂ ਵੱਲੋਂ ਇੱਕ ਮਰੀਜ਼ ਦੇ ਇਲਾਜ ਲਈ ਐਮਰਜੰਸੀ ’ਚ ਖੂਨਦਾਨ ਕਰਕੇ ਇਨਸਾਨੀਅਤ ਦਾ ਸੱਚਾ ਫਰਜ਼ ਨਿਭਾਇਆ ਹੈ। ਜਾਣਕਾਰੀ ਮੁਤਾਬਿਕ ਰਾਮਫਲ ਸਿੰਘ ਪੁੱਤਰ ਧੰਨਾ ਸਿੰਘ ਸੁਨਾਮ ਦੇ ਇੱਕ ਨਿੱਜੀ ਹਸਪਤਾਲ ’ਚ ਇਲਾਜ ਅਧੀਨ ਹੈ ਜਿਸ ਨੂੰ ਐਮਰਜੈਂਸੀ ’ਚ ਖੂਨ ਦੀ ਜਰੂਰਤ ਪਈ ਤਾਂ ਉਨ੍ਹਾਂ ਡੇਰਾ ਸ਼ਰਧਾਲੂਆਂ ਨਾਲ ਸੰਪਰਕ ਕੀਤਾ ਤਾਂ ਕੁਲਵੀਰ ਸਿੰਘ ਇੰਸਾਂ ਨੇ ਐਮਰਜੈਂਸੀ ਨੂੰ ਸਮਝਦੇ ਹੋਏ ਉਸ ਵਿਅਕਤੀ ਲਈ ਖੂਨਦਾਨ ਕੀਤਾ ਹੈ। ਉੱਥੇ ਹੀ ਖੂਨਦਾਨ ਕਰਨ ’ਤੇ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਤੇ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਸੇਵਾਦਾਰ ਦਾ ਦਿਲ ਤੋਂ ਧੰਨਵਾਦ ਕੀਤਾ ਹੈ। Sunam News

ਇਹ ਵੀ ਪੜ੍ਹੋ : Ishan Kishan: ਈਸ਼ਾਨ ਕਿਸ਼ਨ ਨਿਊਜੀਲੈਂਡ ਖਿਲਾਫ਼ ਦੂਜੇ ਟੀ20 ਤੋਂ ਬਾਹਰ, ਸੂਰਿਆਵੰਸ਼ੀ ਨੂੰ ਮਿਲ ਸਕਦੈ ਮੌਕਾ

About The Author

Related Posts