Rajbir Ghumman: ਜਾਂਚ ਏਜੰਸੀ ਅੱਗੇ ਤੀਜੀ ਪੇਸ਼ੀ, ਨਹੀਂ ਪਹੁੰਚੇ ਰਾਜਬੀਰ ਘੁੰਮਣ

22 ਅਕਤੂਬਰ ਨੂੰ ਪੁੱਛਗਿੱਛ ਲਈ ਕੀਤਾ ਗਿਆ ਸੀ ਤਲਬ, ਪਹਿਲਾਂ ਦੋ ਵਾਰ ਹੋ ਚੁੱਕੀ ਹੈ ਪੁੱਛਗਿੱਛ

Khushdeep Singh Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਨੂੰ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਅਤੇ ਪ੍ਰਭਾਵ-ਵਰਤੋਂ ਦੇ ਮਾਮਲੇ ਵਿੱਚ ਅੱਜ 22 ਅਕਤੂਬਰ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅੱਗੇ ਪੇਸ਼ ਹੋਣ ਲਈ ਨਹੀਂ ਪੁੱਜੇ ਰਾਜਬੀਰ ਸਿੰਘ ਘੁੰਮਣ ਵੱਲੋਂ ਪਹਿਲੀ ਪੇਸ਼ੀ ’ਤੇ ਐਲਾਨ ਕੀਤਾ ਗਿਆ ਸੀ ਕਿ ਉਹ ਹਰ ਪੇਸ਼ੀ ’ਤੇ ਮੌਜ਼ੂਦ ਰਹਿਣਗੇ ਅਤੇ ਸੀਬੀਆਈ ਨੂੰ ਪੂਰਾ ਸਹਿਯੋਗ ਕਰਨਗੇ।

ਉਨ੍ਹਾਂ ਦੀ ਇਸ ਪੇਸ਼ੀ ਸਬੰਧੀ ਸੀਬੀਆਈ ਦੇ ਅਧਿਕਾਰੀ ਪਹਿਲੇ ਤੋਂ ਹੀ ਆਪਣੇ ਸਵਾਲਾਂ ਦੀ ਲਿਸਟ ਤਿਆਰ ਕਰਕੇ ਬੈਠੇ ਸਨ ਅਤੇ ਸਮੇਂ ਤੋਂ ਪਹਿਲੇ ਸਾਰੇ ਅਧਿਕਾਰੀ ਦਫਤਰ ਵਿੱਚ ਪੁੱਜ ਵੀ ਗਏ ਸਨ ਪਰ ਰਾਜਬੀਰ ਘੁੰਮਣ ਦਾ ਇੱਕ ਘੰਟੇ ਤੋਂ ਜ਼ਿਆਦਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਇਹ ਅਧਿਕਾਰੀ ਵੀ ਆਪਣੇ ਹੋਰ ਕੰਮਾਂ ਵਿੱਚ ਲੱਗ ਗਏ ਅਤੇ ਉਨ੍ਹਾਂ ਦੀ ਗੈਰ ਹਾਜ਼ਰੀ ਦਰਜ ਕਰ ਦਿੱਤੀ ਗਈ ਹੈ। ਉਹ ਪੇਸ਼ ਹੋਣ ਲਈ ਕਿਉਂ ਨਹੀਂ ਪੁੱਜੇ, ਇਸ ਬਾਰੇ ਕੋਈ ਵੀ ਕਾਰਨ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਸੀਬੀਆਈ ਨੇ ਰਾਜਬੀਰ ਘੁੰਮਣ ਨੂੰ ਇਸ ਤੋਂ ਪਹਿਲਾਂ 16 ਅਕਤੂਬਰ ਨੂੰ ਉਹ ਪਹਿਲੀ ਵਾਰ ਸੀਬੀਆਈ ਅੱਗੇ ਪੇਸ਼ ਹੋਏ ਸਨ।

ਜਿੱਥੇ ਉਨ੍ਹਾਂ ਤੋਂ ਕਰੀਬ ਛੇ ਘੰਟੇ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ 19 ਅਕਤੂਬਰ ਨੂੰ ਦੂਜੇ ਗੇੜ ਵਿੱਚ ਉਨ੍ਹਾਂ ਤੋਂ ਕਰੀਬ ਸਾਢੇ ਚਾਰ ਤੋਂ ਪੰਜ ਘੰਟੇ ਪੁੱਛਗਿੱਛ ਹੋਈ। ਉਸ ਦੌਰਾਨ ਘੁੰਮਣ ਨੇ ਦੱਸਿਆ ਸੀ ਕਿ ਸੀਬੀਆਈ ਵੱਲੋਂ ਉਨ੍ਹਾਂ ਤੋਂ ਕਰੀਬ 40 ਤੋਂ 50 ਸਵਾਲ ਪੁੱਛੇ ਗਏ। ਇਸ ਤੋਂ ਪਹਿਲਾਂ ਸੀਬੀਆਈ ਵੱਲੋਂ 7 ਅਤੇ 9 ਅਕਤੂਬਰ ਨੂੰ ਵੀ ਉਨ੍ਹਾਂ ਨੂੰ ਪੇਸ਼ ਹੋਣ ਲਈ ਨੋਟਿਸ ਦਿੱਤੇ ਗਏ ਸਨ। ਦੋਵੇਂ ਮੌਕਿਆਂ ’ਤੇ ਉਹ ਨਿੱਜੀ ਤੌਰ ’ਤੇ ਸੀਬੀਆਈ ਅੱਗੇ ਪੇਸ਼ ਨਹੀਂ ਹੋਏ।

7 ਅਕਤੂਬਰ ਨੂੰ ਮੁੱਖ ਮੰਤਰੀ ਦਫ਼ਤਰ ਵੱਲੋਂ ਕਿਹਾ ਗਿਆ ਸੀ ਕਿ ਘੁੰਮਣ ਨੂੰ ਸੰਮਨ ਮਿਲਿਆ ਹੀ ਨਹੀਂ, ਜਦਕਿ 9 ਅਕਤੂਬਰ ਨੂੰ ਉਨ੍ਹਾਂ ਵੱਲੋਂ ਕਾਨੂੰਨੀ ਜਵਾਬ ਭੇਜੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ 12 ਅਕਤੂਬਰ ਨੂੰ ਰਾਜਬੀਰ ਘੁੰਮਣ ਨੂੰ ਅੰਤਰਿਮ ਰਾਹਤ ਦਿੰਦਿਆਂ ਉਨ੍ਹਾਂ ਖ਼ਿਲਾਫ਼ ਤੁਰੰਤ ਕੋਈ ਸਖ਼ਤ ਕਾਰਵਾਈ ਨਾ ਕਰਨ ਦੇ ਨਿਰਦੇਸ਼ ਦਿੱਤੇ ਸਨ ਅਤੇ ਜਾਂਚ ਵਿੱਚ ਸਹਿਯੋਗ ਕਰਨ ਲਈ ਕਿਹਾ ਸੀ।

ਇਸ ਤੋਂ ਬਾਅਦ ਹੀ ਉਹ 16 ਅਕਤੂਬਰ ਨੂੰ ਪਹਿਲੀ ਵਾਰ ਸੀਬੀਆਈ ਜਾਂਚ ਵਿੱਚ ਸ਼ਾਮਲ ਹੋਏ ਸਨ। ਇਹ ਮਾਮਲਾ ਪੰਜਾਬ ਸਰਕਾਰ ਨਾਲ ਜੁੜੇ ਕਥਿਤ ਤਬਾਦਲਿਆਂ, ਤਾਇਨਾਤੀਆਂ, ਟੈਂਡਰਾਂ ਅਤੇ ਪ੍ਰਸ਼ਾਸਨਿਕ ਫ਼ੈਸਲਿਆਂ ਵਿੱਚ ਭ੍ਰਿਸ਼ਟਾਚਾਰ ਅਤੇ ਪ੍ਰਭਾਵ-ਵਰਤੋਂ ਦੇ ਦੋਸ਼ਾਂ ਨਾਲ ਸਬੰਧਿਤ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 5 ਅਕਤੂਬਰ ਦੇ ਹੁਕਮ ਤੋਂ ਬਾਅਦ ਸੀਬੀਆਈ ਨੇ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਸੀ। ਐੱਫਆਈਆਰ ਵਿੱਚ ਰਾਜਬੀਰ ਘੁੰਮਣ ਸਮੇਤ 6 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। 

ਇਹ ਵੀ ਪੜ੍ਹੋ : Akali BJP Alliance Punjab: ਪੰਜਾਬ ’ਚ ਬਣੇਗਾ ਅਕਾਲੀ-ਭਾਜਪਾ ਦਾ ਗੱਠਜੋੜ

About The Author

Related Posts