Punjab
Walfare Work: ਡੇਰਾ ਸ਼ਰਧਾਲੂਆਂ ਨੇ ਲਾਪਤਾ ਔਰਤ ਨੂੰ ਪਰਿਵਾਰ ਨਾਲ ਮਿਲਵਾਇਆ
ਚਾਰ ਸਾਲ ਤੋਂ ਲਾਪਤਾ ਸੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਔਰਤ
ਸੰਗਰੂਰ/ਸਮਾਣਾ (ਨਰੇਸ਼ ਕੁਮਾਰ/ਸੁਨੀਲ ਚਾਵਲਾ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸੰਗਰੂਰ ਦੇ ਸੇਵਾਦਾਰਾਂ ਨੇ ਮਾਨਸਿਕ ਪ੍ਰੇਸ਼ਾਨ ਇੱਕ ਔਰਤ ਦੀ ਸਾਂਭ-ਸੰਭਾਲ ਕਰਕੇ ਉਸ ਨੂੰ ਉਸਦੇ ਪਰਿਵਾਰ ਨਾਲ ਮਿਲਾਉਣ ਦਾ ਸ਼ਲਾਘਾਯੋਗ ਕਾਰਜ ਕੀਤਾ ਹੈ ਇਸ ਸਬੰਧੀ ਰਿਟਾਇਰਡ ਇੰਸਪੈਕਟਰ ਜੁਗਰਾਜ ਸਿੰਘ ਇੰਸਾਂ ਸੰਗਰੂਰ ਨੇ ਦੱਸਿਆ ਕਿ 2 ਸਤੰਬਰ 2025 ਨੂੰ ਇੱਕ ਔਰਤ ਤਰਸਯੋਗ ਹਾਲਤ ’ਚ ਸੰਗਰੂਰ ਸ਼ਹਿਰ ਦੀਆਂ ਗਲੀਆਂ ’ਚ ਘੁੰਮਦੀ ਮਿਲੀ ਸੀ। ਸੰਗਰੂਰ ਦੀ ਟੀਮ ਵੱਲੋਂ ਉਸ ਨੂੰ ਪਿੰਗਲਵਾੜਾ ਆਸ਼ਰਮ, ਸਮਾਣਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਅਤੇ ਲਗਾਤਾਰ ਕਾਊਂਸਲਿੰਗ ਉਪਰੰਤ ਉਸ ਦੀ ਹਾਲਤ ਵਿੱਚ ਸੁਧਾਰ ਹੋਇਆ। ਪੁੱਛਗਿੱਛ ਦੌਰਾਨ ਔਰਤ ਨੇ ਆਪਣਾ ਨਾਂਅ ਫੂਲਨ ਦੇਵੀ ਪੁੱਤਰੀ ਸਰਵਣ ਮੰਡਲ, ਵਾਸੀ ਪਿੰਡ ਬਹਾਦਰਪੁਰ ਲੋਹਚੀ, ਜ਼ਿਲ੍ਹਾ ਮੁੰਗੇਰ (ਬਿਹਾਰ) ਦੱਸਿਆ ਤੇ ਆਪਣੇ ਪਰਿਵਾਰ ਕੋਲ ਜਾਣ ਦੀ ਇੱਛਾ ਜਾਹਿਰ ਕੀਤੀ।
ਇਹ ਵੀ ਪੜ੍ਹੋ : ਪੁਰਾਣੀ ਪੈਨਸ਼ਨ ਸਕੀਮ (OPS) ਦਾ ‘ਚੈਪਟਰ’ ਫਿਲਹਾਲ ਹੋਇਆ ਬੰਦ, 2022 ਦੇ ਨੋਟੀਫਿਕੇਸ਼ਨ ਤੇ ਨਵਾਂ ਆਦੇਸ਼
ਟੀਮ ਨੇ ਸਥਾਨਕ ਪੁਲਿਸ ਅਤੇ ਪਿੰਡ ਦੇ ਸਰਪੰਚ ਦੀ ਮੱਦਦ ਨਾਲ ਉਸਦੇ ਪਰਿਵਾਰ ਦੀ ਭਾਲ ਕੀਤੀ ਤੇ ਉਸਦੇ ਭਰਾ ਰਾਮਬਰਨ ਕੁਮਾਰ ਨਾਲ ਸੰਪਰਕ ਕਰਨ ’ਚ ਸਫਲਤਾ ਹਾਸਲ ਕੀਤੀ। ਆਪਣੀ ਲਾਪਤਾ ਭੈਣ ਦੀ ਸੂਚਨਾ ਮਿਲਣ ’ਤੇ ਰਾਮਬਰਨ ਕੁਮਾਰ ਸਮਾਣਾ ਪਹੁੰਚਿਆ। ਲੋੜੀਂਦੀ ਪਛਾਣ ਉਪਰੰਤ ਪਿੰਗਲਵਾੜਾ ਆਸ਼ਰਮ ਦੇ ਪ੍ਰਬੰਧਕਾਂ ਦੀ ਮੌਜ਼ੂਦਗੀ ’ਚ ਫੂਲਨ ਦੇਵੀ ਨੂੰ ਉਸ ਦੇ ਭਰਾ ਦੇ ਹਵਾਲੇ ਕਰ ਦਿੱਤਾ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਫੂਲਨ ਦੇਵੀ ਕਰੀਬ ਚਾਰ ਸਾਲ ਪਹਿਲਾਂ ਘਰ ਤੋਂ ਲਾਪਤਾ ਹੋ ਗਈ ਸੀ। ਉਨ੍ਹਾਂ ਵੱਲੋਂ ਕਾਫ਼ੀ ਭਾਲ ਕੀਤੀ ਗਈ ਪਰ ਕੋਈ ਸੁਰਾਗ ਨਾ ਮਿਲਣ ਕਾਰਨ ਉਹ ਉਸਦੇ ਜ਼ਿੰਦਾ ਹੋਣ ਦੀ ਉਮੀਦ ਵੀ ਛੱਡ ਚੁੱਕੇ ਸਨ। ਉਸਦੇ ਸੁਰੱਖਿਅਤ ਮਿਲਣ ਦੀ ਸੂਚਨਾ ਮਿਲਣ ’ਤੇ ਪਰਿਵਾਰ ’ਚ ਖੁਸ਼ੀ ਦੀ ਲਹਿਰ ਦੌੜ ਗਈ। ਪਰਿਵਾਰ ਨੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਸੇਵਾ ਕਾਰਜ ’ਚ ਸਤਪਾਲ ਇੰਸਾਂ, ਦਿਕਸ਼ਾਂਤ ਇੰਸਾਂ, ਕਿਰਨ ਇੰਸਾਂ ਅਤੇ ਹਰਦੇਵ ਇੰਸਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। Dera Sacha Sauda