Punjab
Asian Games Womens Cricket Semifinal: ਭਾਰਤੀ ਮਹਿਲਾ ਕ੍ਰਿਕੇਟ ਟੀਮ ਏਸ਼ੀਅਨ ਖੇਡਾਂ ਦੇ ਫਾਈਨਲ ’ਚ, ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ
ਬੰਗਲਾਦੇਸ਼ ਨੂੰ 114 ਦੌੜਾਂ ਨਾਲ ਹਰਾਇਆ, ਸ਼ੇਫਾਲੀ ਦਾ ਨਾਬਾਦ ਸੈਂਕੜਾ
ਸਪੋਰਟਸ ਡੈਸਕ। Shafali Verma: ਭਾਰਤ ਨੇ ਏਸ਼ੀਆਈ ਖੇਡਾਂ ਦੇ ਮਹਿਲਾ ਕ੍ਰਿਕੇਟ ਸੈਮੀਫਾਈਨਲ ’ਚ ਬੰਗਲਾਦੇਸ਼ ਨੂੰ 114 ਦੌੜਾਂ ਨਾਲ ਹਰਾ ਕੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤ ਨੇ 20 ਓਵਰਾਂ ’ਚ 4 ਵਿਕਟਾਂ ’ਤੇ 195 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਜਿਸ ਵਿੱਚ ਓਪਨਰ ਸ਼ੇਫਾਲੀ ਵਰਮਾ ਦਾ ਨਾਬਾਦ ਸੈਂਕੜਾ ਸ਼ਾਮਲ ਸੀ। ਜਵਾਬ ’ਚ, ਬੰਗਲਾਦੇਸ਼ 15.4 ਓਵਰਾਂ ’ਚ 81 ਦੌੜਾਂ ’ਤੇ ਆਲ ਆਊਟ ਹੋ ਗਿਆ। ਭਾਰਤ 22 ਸਤੰਬਰ ਨੂੰ ਹੁਣ ਫਾਈਨਲ ’ਚ ਸ਼੍ਰੀਲੰਕਾ ਦਾ ਸਾਹਮਣਾ ਕਰੇਗਾ। ਭਾਰਤ ਲਈ, ਸ਼ੇਫਾਲੀ ਵਰਮਾ ਨੇ 49 ਗੇਂਦਾਂ ’ਤੇ 9 ਚੌਕੇ ਤੇ ਤਿੰਨ ਛੱਕੇ ਮਾਰੇ, ਨਾਬਾਦ 100 ਦੌੜਾਂ ਬਣਾਈਆਂ। ਸ਼ੇਫਾਲੀ ਨੇ ਕਪਤਾਨ ਹਰਮਨਪ੍ਰੀਤ ਕੌਰ ਨਾਲ ਤੀਜੀ ਵਿਕਟ ਲਈ 94 ਦੌੜਾਂ ਦੀ ਸਾਂਝੇਦਾਰੀ ਕੀਤੀ। ਗੇਂਦਬਾਜ਼ੀ ’ਚ, ਦੀਪਤੀ ਸ਼ਰਮਾ ਤੇ ਨੰਦਨੀ ਸ਼ਰਮਾ ਨੇ ਤਿੰਨ-ਤਿੰਨ ਵਿਕਟਾਂ ਲਈਆਂ, ਜਦੋਂ ਕਿ ਸ਼੍ਰੀ ਚਰਨੀ ਨੇ ਦੋ ਵਿਕਟਾਂ ਲਈਆਂ। ਭਾਰਤ ਨੇ ਸ਼ੁਰੂਆਤ ਤੋਂ ਹੀ ਬੰਗਲਾਦੇਸ਼ ਨੂੰ ਦਬਾਅ ’ਚ ਰੱਖਿਆ ਤੇ ਪਾਰੀ ਨੂੰ 81 ਦੌੜਾਂ ’ਤੇ ਸਮੇਟ ਦਿੱਤਾ।
ਇਹ ਵੀ ਪੜ੍ਹੋ : Shafali Verma: ਸ਼ੇਫਾਲੀ ਦਾ ਨਾਬਾਦ ਸੈਂਕੜਾ, ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ’ਚ ਭਾਰਤ ਦਾ ਬੰਗਲਾਦੇਸ਼ ਖਿਲਾਫ਼ ਵੱਡਾ ਸਕੋਰ
ਮੰਧਾਨਾ ਮਹਿਲਾ ਟੀ-20 ਅੰਤਰਰਾਸ਼ਟਰੀ ਮੈਚਾਂ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬੱਲੇਬਾਜ਼
ਸਮ੍ਰਿਤੀ ਮੰਧਾਨਾ 19 ਗੇਂਦਾਂ ’ਤੇ 37 ਦੌੜਾਂ ਬਣਾ ਕੇ ਆਊਟ ਹੋਈ। ਇਸ ਪਾਰੀ ਦੌਰਾਨ, ਮੰਧਾਨਾ ਮਹਿਲਾ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਵੀ ਬਣ ਗਈ। ਉਸ ਨੇ ਹੁਣ ਨਿਊਜ਼ੀਲੈਂਡ ਦੀ ਸੂਜ਼ੀ ਬੇਟਸ (4,758 ਦੌੜਾਂ) ਨੂੰ ਪਛਾੜਦਿਆਂ 4,788 ਦੌੜਾਂ ਬਣਾ ਲਈਆਂ ਹਨ। Shafali Verma
ਦੋਵਾਂ ਟੀਮਾਂ ਦੀ ਪਲੇਇੰਗ-11 | Shafali Verma
ਭਾਰਤ : ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਭਾਰਤੀ ਫੁਲਮਾਲੀ, ਹਰਮਨਪ੍ਰੀਤ ਕੌਰ (ਕਪਤਾਨ), ਰਿਚਾ ਘੋਸ਼ (ਵਿਕਟਕੀਪਰ), ਜੀ ਕਮਾਲਿਨੀ, ਦੀਪਤੀ ਸ਼ਰਮਾ, ਸ਼੍ਰੇਅੰਕਾ ਪਾਟਿਲ, ਸ਼੍ਰੀ ਚਰਨੀ, ਨੰਦਨੀ ਸ਼ਰਮਾ ਤੇ ਕ੍ਰਾਂਤੀ ਗੌੜ।
ਬੰਗਲਾਦੇਸ਼ : ਦਿਲਰਾ ਅਖਤਰ, ਜ਼ੂਰੀਆ ਫਿਰਦੌਸ, ਸ਼ੋਭਨਾ ਮੁਸਤਰੀ, ਨਿਗਾਰ ਸੁਲਤਾਨਾ (ਵਿਕਟਕੀਪਰ/ਕਪਤਾਨ), ਸ਼ੌਰਨਾ ਅਖਤਰ, ਸ਼ਰਮੀਨ ਅਖਤਰ, ਸ਼ਾਨਜ਼ੀਦਾ ਅਖਤਰ ਮੇਘਲਾ, ਰਾਬੇਯਾ ਖਾਨ, ਨਾਹਿਦਾ ਅਖਤਰ, ਮਾਰੂਫਾ ਅਖਤਰ ਤੇ ਸੁਲਤਾਨਾ ਖਾਤੂਨ।