Shafali Verma: ਸ਼ੇਫਾਲੀ ਦਾ ਨਾਬਾਦ ਸੈਂਕੜਾ, ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ’ਚ ਭਾਰਤ ਦਾ ਬੰਗਲਾਦੇਸ਼ ਖਿਲਾਫ਼ ਵੱਡਾ ਸਕੋਰ

ਮੰਧਾਨਾ ਮਹਿਲਾ ਟੀ20 ਅੰਤਰਰਾਸ਼ਟਰੀ ’ਚ ਵੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬੱਲੇਬਾਜ਼

Khushdeep Singh Picture
Published On

ਸਪੋਰਟਸ ਡੈਸਕ। Shafali Verma: ਏਸ਼ੀਆਈ ਖੇਡਾਂ ਦੇ ਮਹਿਲਾ ਕ੍ਰਿਕੇਟ ਸੈਮੀਫਾਈਨਲ ’ਚ, ਭਾਰਤ ਨੇ ਬੰਗਲਾਦੇਸ਼ ਨੂੰ 196 ਦੌੜਾਂ ਦਾ ਟੀਚਾ ਦਿੱਤਾ। ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, 20 ਓਵਰਾਂ ’ਚ 4 ਵਿਕਟਾਂ ’ਤੇ 195 ਦੌੜਾਂ ਬਣਾਈਆਂ। ਸ਼ੈਫਾਲੀ ਵਰਮਾ ਨੇ 49 ਗੇਂਦਾਂ ’ਤੇ ਅਜੇਤੂ 100 ਦੌੜਾਂ ਬਣਾਈਆਂ। ਸਮ੍ਰਿਤੀ ਮੰਧਾਨਾ 19 ਗੇਂਦਾਂ ’ਤੇ 37 ਦੌੜਾਂ ਬਣਾ ਕੇ ਆਊਟ ਹੋ ਗਈ, ਜਿਸ ’ਚ ਪੰਜ ਚੌਕੇ ਤੇ ਦੋ ਛੱਕੇ ਸ਼ਾਮਲ ਰਹੇ। ਇਸ ਪਾਰੀ ਦੌਰਾਨ, ਮੰਧਾਨਾ ਮਹਿਲਾ ਟੀ-20 ਅੰਤਰਰਾਸ਼ਟਰੀ ਮੈਚਾਂ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਵੀ ਬਣ ਗਈ। ਉਨ੍ਹਾਂ ਕੋਲ ਹੁਣ 4,788 ਦੌੜਾਂ ਹਨ, ਜਿਸ ਨਾਲ ਉਹ ਨਿਊਜ਼ੀਲੈਂਡ ਦੀ ਸੂਜ਼ੀ ਬੇਟਸ (4,758 ਦੌੜਾਂ) ਨੂੰ ਪਛਾੜ ਗਈ ਹੈ।

ਦੋਵੇਂ ਟੀਮਾਂ ਦੀ ਪਲੇਇੰਗ-11 | Shafali Verma

ਭਾਰਤ : ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਭਾਰਤੀ ਫੁੱਲਮਾਲੀ, ਹਰਮਨਪ੍ਰੀਤ ਕੌਰ (ਕਪਤਾਨ), ਰਿਚਾ ਘੋਸ਼ (ਵਿਕਟਕੀਪਰ), ਜੀ. ਕਮਲਿਨੀ, ਦੀਪਤੀ ਸ਼ਰਮਾ, ਸ਼੍ਰੇਯੰਕਾ ਪਾਟਿਲ, ਸ਼੍ਰੀ ਚਰਨੀ, ਨੰਦਨੀ ਸ਼ਰਮਾ ਤੇ ਕ੍ਰਾਂਤੀ ਗੌੜ।

ਬੰਗਲਾਦੇਸ਼ : ਦਿਲਰਾ ਅਖਤਰ, ਜ਼ੁਰੀਆ ਫਿਰਦੌਸ, ਸ਼ੋਬਾਨਾ ਮੁਸਤਰੀ, ਨਿਗਾਰ ਸੁਲਤਾਨਾ (ਵਿਕਟਕੀਪਰ/ਕਪਤਾਨ), ਸ਼ੌਰਨਾ ਅਖਤਰ, ਸ਼ਰਮੀਨ ਅਖਤਰ, ਸ਼ਾਨਜੀਦਾ ਅਖਤਰ ਮੇਘਲਾ, ਰਾਬੇਯਾ ਖਾਨ, ਨਾਹਿਦਾ ਅਖਤਰ, ਮਾਰੂਫਾ ਅਖਤਰ ਤੇ ਸੁਲਤਾਨਾ ਖਾਤੂਨ।

ਇਹ ਵੀ ਪੜ੍ਹੋ : Punjab Weather Today: ਪੰਜਾਬ ਤੇ ਚੰਡੀਗੜ੍ਹ ’ਚ ਅੱਜ ਤੋਂ ਮੌਸਮ ਰਹੇਗਾ ਖੁਸ਼ਕ, ਮਾਨਸੂਨ ਦੀ ਵਾਪਸੀ ਦਾ ਦੌਰ ਸ਼ੁਰੂ

About The Author

Related Posts