Punjab Weather Today: ਪੰਜਾਬ ਤੇ ਚੰਡੀਗੜ੍ਹ ’ਚ ਅੱਜ ਤੋਂ ਮੌਸਮ ਰਹੇਗਾ ਖੁਸ਼ਕ, ਮਾਨਸੂਨ ਦੀ ਵਾਪਸੀ ਦਾ ਦੌਰ ਸ਼ੁਰੂ

ਪੱਛਮੀ ਹਵਾਵਾਂ ਕਾਰਨ ਸਵੇਰੇ-ਸ਼ਾਮ ਵਧੇਗੀ ਠੰਢਕ, ਫਰੀਦਕੋਟ ’ਚ 38 ਡਿਗਰੀ ਤਾਪਮਾਨ ਦਰਜ

Khushdeep Singh Picture
Published On

ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬ ਤੇ ਚੰਡੀਗੜ੍ਹ ’ਚ ਅੱਜ ਤੋਂ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮਾਨਸੂਨ ਦੀ ਵਾਪਸੀ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਮੁਤਾਬਕ ਅਗਲੇ 3-4 ਦਿਨਾਂ ਦੌਰਾਨ ਰਾਜਸਥਾਨ ਦੇ ਨਾਲ-ਨਾਲ ਪੰਜਾਬ, ਸੌਰਾਸ਼ਟਰ ਤੇ ਕੱਛ ਦੇ ਕੁਝ ਹਿੱਸਿਆਂ ਤੋਂ ਮਾਨਸੂਨ ਦੀ ਵਾਪਸੀ ਲਈ ਮੌਸਮ ਅਨੁਕੂਲ ਬਣਿਆ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਤੇ ਚੰਡੀਗੜ੍ਹ ’ਚ ਕਿਤੇ ਵੀ ਮੀਂਹ ਦਰਜ ਨਹੀਂ ਕੀਤਾ ਗਿਆ। ਇਸ ਸਮੇਂ ਦੌਰਾਨ ਸੂਬੇ ਦੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ’ਚ 0.8 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਨਾਲ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ ਹੈ। Punjab Weather Today

ਪੰਜਾਬ ’ਚ ਸਭ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਫਰੀਦਕੋਟ ’ਚ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਹੁਣ ਆਸਮਾਨ ਸਾਫ ਰਹਿਣ ਨਾਲ ਪੰਜਾਬ ਤੇ ਚੰਡੀਗੜ੍ਹ ’ਚ ਪੱਛਮੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਹਵਾਵਾਂ ’ਚ ਨਮੀ ਘਟਣ ਕਾਰਨ ਸਵੇਰੇ ਤੇ ਸ਼ਾਮ ਦੇ ਸਮੇਂ ਹਲਕੀ ਠੰਢਕ ਮਹਿਸੂਸ ਹੋਵੇਗੀ। ਰਾਤ ਸਮੇਂ ਆਸਮਾਨ ਸਾਫ ਰਹਿਣ ਨਾਲ ਧਰਤੀ ਦੀ ਗਰਮੀ ਤੇਜ਼ੀ ਨਾਲ ਬਾਹਰ ਨਿਕਲੇਗੀ, ਜਿਸ ਕਾਰਨ ਸਵੇਰ ਵੇਲੇ ਤਾਪਮਾਨ ਘੱਟ ਮਹਿਸੂਸ ਹੋ ਸਕਦਾ ਹੈ। ਹਾਲਾਂਕਿ, ਦੁਪਹਿਰ ਸਮੇਂ ਧੁੱਪ ਨਿਕਲਣ ਕਾਰਨ ਤਾਪਮਾਨ ’ਚ ਮੁੜ ਵਾਧਾ ਹੋਵੇਗਾ। ਮੌਸਮ ’ਚ ਇਸ ਤਬਦੀਲੀ ਨਾਲ ਦਿਨ ਤੇ ਰਾਤ ਦੇ ਤਾਪਮਾਨ ’ਚ ਅੰਤਰ ਵਧਣ ਦੀ ਸੰਭਾਵਨਾ ਹੈ। ਆਗਾਮੀ ਦਿਨਾਂ ਦੌਰਾਨ ਮਾਨਸੂਨ ਦੀ ਵਾਪਸੀ ਨਾਲ ਪੰਜਾਬ ਤੇ ਚੰਡੀਗੜ੍ਹ ’ਚ ਮੀਂਹ ਦੀਆਂ ਗਤੀਵਿਧੀਆਂ ’ਚ ਕਮੀ ਆਉਣ ਦੀ ਉਮੀਦ ਹੈ। Punjab Weather Today

ਇਹ ਵੀ ਪੜ੍ਹੋ : DUSU Election 2026: ਡੁਸੂ ਚੋਣਾਂ ’ਚ ਏਬੀਵੀਪੀ ਨੇ ਗੱਡਿਆ ਝੰਡਾ

About The Author

Related Posts