Punjab
ਪੰਜਾਬ ਆਉਣਗੇ ਆਉਣਗੇ Amit Shah, ਝੋਟੇ ਦੇ ਪਰਿਵਾਰ ਨਾਲ ਹੋਏਗੀ ਮੁਲਾਕਾਤ, 20 ਅਕਤੂਬਰ ਨੂੰ ਦੌਰਾ
ਸੰਗਰੂਰ ਅਤੇ ਬਟਾਲਾ ਵਿਖੇ ਵੀ ਪੀੜਤ ਪਰਿਵਾਰ ਨਾਲ ਹੋ ਸਕਦੀ ਐ ਮੁਲਾਕਾਤ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਵਿੱਚ ਆ ਰਹੇ ਹਨ ਅਤੇ ਉਹ ਮਾਨਸਾ ਦਾ ਮੁੱਖ ਰੂਪ ਵਿੱਚ ਦੌਰਾ ਕਰਦੇ ਹੋਏ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਮਿਲਣਗੇ। ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨਾਲ ਮੁਲਾਕਾਤ ਉਨ੍ਹਾਂ ਦੇ ਘਰ ਵਿੱਚ ਹੋਏਗੀ ਜਾਂ ਫਿਰ ਧਰਨੇ ਵਾਲੀ ਥਾਂ ‘ਤੇ ਜਾਣਗੇ, ਇਸ ਬਾਰੇ ਅਮਿਤ ਸ਼ਾਹ ਦੀ ਟੀਮ ਵਲੋਂ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ ਪਰ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਉਹ ਮਾਨਸਾ ਵਿੱਚ ਲਗਭਗ ਅੱਧਾ ਘੰਟਾ ਤੋਂ ਜਿਆਦਾ ਸਮਾਂ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨਾਲ ਬਿਤਾਉਣਗੇ।
ਇਥੇ ਹੀ ਭਾਜਪਾ ਦੇ ਸੂਤਰ ਦੱਸ ਰਹੇ ਹਨ ਕਿ ਅਮਿਤ ਸ਼ਾਹ ਮਾਨਸਾ ਤੋਂ ਇਲਾਵਾ ਸੰਗਰੂਰ ਅਤੇ ਬਟਾਲਾ ਵਿਖੇ ਵੀ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰ ਸਕਦੇ ਹਨ। ਹਾਲਾਂਕਿ ਇਸ ਸਬੰਧੀ ਭਾਜਪਾ ਵਲੋਂ ਅਮਿਤ ਸ਼ਾਹ ਦੇ ਮੁਕੰਮਲ ਦੌਰੇ ਬਾਰੇ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। ਇਥੇ ਹੀ ਦੱਸਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਦੀ ਟੀਮ ਕਲ ਸੋਮਵਾਰ ਨੂੰ ਪੰਜਾਬ ਵਿੱਚ ਆ ਜਾਏਗੀ ਅਤੇ ਉਸ ਤੋਂ ਬਾਅਦ ਸਾਰਾ ਪ੍ਰੋਗਰਾਮ ਜਨਤਕ ਕਰ ਦਿੱਤਾ ਜਾਏਗੀ।
ਇਥੇ ਖ਼ਾਸ ਗੱਲ ਇਹ ਹੈ ਕਿ ਪੰਜਾਬ ਵਿੱਚ ਨਸ਼ੇ ਦੇ ਮਾਮਲੇ ਨੂੰ ਲੈ ਕੇ ਮਾਹੌਲ ਕਾਫ਼ੀ ਜਿਆਦਾ ਭਖ ਗਿਆ ਹੈ ਅਤੇ ਪੰਜਾਬ ਵਿੱਚ ਨਸ਼ਾ ਹੀ ਮੁੱਖ ਮੁੱਦਾ ਬਣਦਾ ਨਜ਼ਰ ਆ ਰਿਹਾ ਹੈ। ਪੰਜਾਬ ’ਚ ਅਮਿਤ ਸ਼ਾਹ ਦੇ ਇਸ ਦੌਰੇ ਤੋਂ ਬਾਅਦ ਇਹ ਵੀ ਸਪਸ਼ਟ ਹੈ ਕਿ ਹੁਣ ਪੰਜਾਬ ਦੀ ਸਿਆਸਤ ਵਿੱਚ ਅਮਿਤ ਸ਼ਾਹ ਦੀ ਲਗਾਤਾਰ ਐਂਟਰੀ ਰਹੇਗੀ ਅਤੇ ਅਮਿਤ ਸ਼ਾਹ ਲਗਾਤਾਰ ਹੀ ਪੰਜਾਬ ਦਾ ਦੌਰਾ ਵੀ ਕਰਦੇ ਰਹਿਣਗੇ।