Punjab Maha Strike: ਸਰਕਾਰੀ ਦਫ਼ਤਰਾਂ ’ਚ ਡਿਊਟੀ ਦੇਣ ਵਾਲੇ ਰਹਿਣ ਖ਼ਬਰਦਾਰ! ਪਾਈ ਜਾ ਸਕਦੀ ਐ ਨੀਲੀ ਸਿਆਹੀ

Punjab Maha Strike: ਡਿਊਟੀ ’ਤੇ ਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਨੂੰ ਸਿੱਧੀ ਚਿਤਾਵਨੀ, ਤਿਆਰ ਰਹਿਣ ਸਿਆਹੀ ਲਈ 

Ravinder Sharma Picture
Published On

Punjab Maha Strike: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਸਰਕਾਰੀ ਦਫ਼ਤਰਾਂ ’ਚ ਅੱਜ 27 ਅਗਸਤ ਨੂੰ ਹੋਣ ਵਾਲੀ ਮਹਾਂ ਹੜਤਾਲ ’ਚ ਸ਼ਾਮਲ ਹੋਣ ਦੀ ਬਜਾਇ ਦਫ਼ਤਰ ’ਚ ਡਿਊਟੀ ਦੇਣ ਵਾਲੇ ਸਰਕਾਰੀ ਕਰਮਚਾਰੀ ਖ਼ਬਰਦਾਰ ਰਹਿਣ, ਕਿਉਂਕਿ ਉਨ੍ਹਾਂ ਦਾ ਸਾਹਮਣਾ ਕਿਸੇ ਵੀ ਸਮੇਂ ਨੀਲੀ ਸਿਆਹੀ ਨਾਲ ਹੋ ਸਕਦਾ ਹੈ। ਇਹ ਸਿੱਧੀ ਚਿਤਾਵਨੀ ਕਰਮਚਾਰੀ ਯੂਨੀਅਨ ਵੱਲੋਂ ਪੰਜਾਬ ਭਰ ’ਚ ਛੁੱਟੀ ਨਾ ਲੈਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਭਰ ਦੇ ਦਫ਼ਤਰਾਂ ’ਚ ਛੁੱਟੀ ਲੈਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਇਸ ਨੀਲੀ ਸਿਆਹੀ ਪਾਉਣ ਦੇ ਕੰਮ ਨੂੰ ਅੰਜ਼ਾਮ ਵੀ ਦੇਣਗੇ।

ਇਸ ਲਈ ਬਕਾਇਦਾ ਬੁੱਧਵਾਰ ਨੂੰ ਹੀ ਹਰ ਦਫ਼ਤਰ ਅਤੇ ਬ੍ਰਾਂਚ ’ਚ ਸੁਨੇਹੇ ਭੇਜ ਦਿੱਤਾ ਗਿਆ ਹੈ ਤਾਂਕਿ ਨੀਲੀ ਸਿਆਹੀ ਨਾਲ ਸਵਾਗਤ ਹੋਣ ਤੋਂ ਬਾਅਦ ਕੋਈ ਇਸ ਗੱਲ ਨੂੰ ਲੈ ਕੇ ਨਰਾਜ਼ਗੀ ਜਾਹਰ ਨਾ ਕਰੇ ਕਿ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਪਹਿਲਾਂ ਨਹੀਂ ਦਿੱਤੀ ਗਈ ਸੀ। 

Read Also : ਇਸ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਘਰ ਹੀ ਬਣਾਓ ਪਨੀਰ ਪੁਲਾਅ

ਪੰਜਾਬ ਸਿਵਲ ਸਕੱਤਰੇਤ ਵਿਖੇ ਵੱਖ-ਵੱਖ ਬ੍ਰਾਂਚਾਂ ’ਚ ਘੁੰਮਦੇ ਹੋਏ ਇਹ ਚਿਤਾਵਨੀ ਸਿਵਲ ਸਕੱਤਰੇਤ ਦੇ ਯੂਨੀਅਨ ਲੀਡਰਾਂ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਹਰ ਕਿਸੇ ਦੇ ਸਾਥ ਦੀ ਲੋੜ ਹੈ ਪਰ ਜੇਕਰ ਕੋਈ ਸਾਥ ਨਹੀਂ ਦੇਏਗਾ ਤਾਂ ਉਸ ਨੂੰ ਸਰਕਾਰੀ ਕਰਮਚਾਰੀਆਂ ’ਚ ਗੱਦਾਰ ਵੀ ਐਲਾਨਿਆ ਜਾ ਸਕਦਾ ਹੈ ਤੇ ਡਿਊਟੀ ਸਮੇਂ ਉਸ ਕਰਮਚਾਰੀ ’ਤੇ ਜੇਕਰ ਨੀਲੀ ਸਿਆਹੀ ਸੁੱਟੀ ਜਾਂਦੀ ਹੈ ਤਾਂ ਉਸ ਲਈ ਉਹ ਖ਼ੁਦ ਹੀ ਜਿੰਮੇਵਾਰ ਹੋਏਗਾ।

ਇਨ੍ਹਾਂ ਯੂਨੀਅਨ ਆਗੂਆਂ ਨੇ ਕਿਹਾ ਕਿ ਉਹ ਆਪਣੀ ਖ਼ੁਦ ਦੀ ਨੌਕਰੀਆਂ ਦਾਅ ’ਤੇ ਲਾ ਕੇ ਹਰ ਕਰਮਚਾਰੀ ਦੀ ਜੰਗ ਨੂੰ ਲੜ ਰਹੇ ਹਨ ਤੇ ਪੰਜਾਬ ਭਰ ’ਚ ਪਹਿਲੀ ਵਾਰ ਇੱਕੋ ਸਮੇਂ ਸਾਰੇ ਵਿਭਾਗ ਤੇ ਬੋਰਡ ਕਾਰਪੋਰੇਸ਼ਨ ਦੇ ਕਰਮਚਾਰੀ ਸਮੂਹਿਕ ਛੁੱਟੀ ’ਤੇ ਗਏ ਹਨ ਪਰ ਫਿਰ ਵੀ ਕੁਝ ਗਿਣਤੀ ਦੇ ਕਰਮਚਾਰੀ ਇਸ ਮਹਾਂ ਹੜਤਾਲ ’ਚ ਸ਼ਾਮਲ ਹੋਣ ਦੀ ਬਜਾਇ ਆਪਣੇ ਦਫ਼ਤਰਾਂ ’ਚ ਡਿਊਟੀ ਦੇਣ ਦੀ ਕੋਸ਼ਿਸ਼ ’ਚ ਹਨ। ਇਸ ਲਈ ਉਹ ਕਰਮਚਾਰੀ ਖ਼ੁਦ ਦੀ ਤਿਆਰੀ ਕਰਕੇ ਹੀ ਆਉਣ।

ਇੱਥੇ ਹੀ ਇਨ੍ਹਾਂ ਆਗੂਆਂ ਨੇ ਦੱਸਿਆ ਕਿ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪੰਜਾਬ ਸਿਵਲ ਸਕੱਤਰੇਤ ਤੇ ਪੰਜਾਬ ਭਰ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਤੇ ਵੱਖ-ਵੱਖ ਬੋਰਡ ਕਾਰਪੋਰੇਸ਼ਨ ਦਫ਼ਤਰਾਂ ਦੇ ਬਾਹਰ ਕਰਮਚਾਰੀ ਆਪਣੀਆਂ ਰੈਲੀਆਂ ਕਰਦੇ ਹੋਏ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨਗੇ। ਜਦੋਂ ਤੱਕ ਜਲੰਧਰ ਵਿਖੇ ਮੀਟਿੰਗ ਤੋਂ ਚੰਗਾ ਸੁਨੇਹਾ ਨਹੀਂ ਆ ਜਾਂਦਾ ਤਾਂ ਉਸ ਸਮੇਂ ਤੱਕ ਇਹ ਰੈਲੀਆਂ ਚੱਲਦੀ ਰਹਿਣਗੀਆਂ। ਇਸ ਦੌਰਾਨ ਚਾਹ-ਪਾਣੀ ਦੇ ਨਾਲ ਹੀ ਕੜੀ ਚੌਲ ਦਾ ਲੰਗਰ ਵੀ ਯੂਨੀਅਨ ਲੀਡਰਾਂ ਵੱਲੋਂ ਰੈਲੀ ’ਚ ਭਾਗ ਲੈਣ ਲਈ ਆਉਣ ਵਾਲੇ ਕਰਮਚਾਰੀਆਂ ਲਈ ਚਲਾਇਆ ਜਾਏਗਾ। 

About The Author

Related Posts