Faridkot News: ਏਅਰਵੇਅ ਮੈਨੇਜਮੈਂਟ ਸਬੰਧੀ ਨਵੀਆਂ ਤਕਨੀਕਾਂ ਤੇ ਵਿਹਾਰਕ ਹੁਨਰਾਂ ਬਾਰੇ ਮਾਹਿਰਾਂ ਵੱਲੋਂ ਸਾਂਝੇ ਕੀਤੇ ਤਜਰਬੇ

ਏਅਰਵੇਅ ਮੈਨੇਜਮੈਂਟ ਸਬੰਧੀ ਨਵੀਆਂ ਤਕਨੀਕਾਂ ਤੇ ਵਿਹਾਰਕ ਹੁਨਰਾਂ ਬਾਰੇ ਮਾਹਿਰਾਂ ਵੱਲੋਂ ਸਾਂਝੇ ਕੀਤੇ ਤਜਰਬੇ

Khushdeep Singh Picture
Published On

ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫ਼ਰੀਦਕੋਟ ਦੇ ਐਨੇਸਥੀਜ਼ਿਆਲੋਜੀ ਵਿਭਾਗ ਵੱਲੋਂ ਏਅਰਵੇਅ ਮੈਨੇਜਮੈਂਟ ਫਾਊਂਡੇਸ਼ਨ ਤੇ ਇੰਡੀਅਨ ਸੋਸਾਇਟੀ ਆਫ਼ ਐਨੇਸਥੀਜ਼ਿਆਲੋਜੀ ਫ਼ਰੀਦਕੋਟ ਸਿਟੀ ਬ੍ਰਾਂਚ ਦੇ ਸਹਿਯੋਗ ਨਾਲ 19ਵੀਂ ਏਅਰਵੇਅ ਸੀਡ ਵਰਕਸ਼ਾਪ ਤੇ ਕਾਨਫਰੰਸ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਦੋ ਰੋਜ਼ਾ ਇਸ ਅਕਾਦਮਿਕ ਸਮਾਗਮ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਉੱਘੇ ਐਨੇਸਥੀਜ਼ਿਆਲੋਜਿਸਟਾਂ, ਮਾਹਿਰ ਫੈਕਲਟੀ ਮੈਂਬਰਾਂ ਅਤੇ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ। ਵਰਕਸ਼ਾਪ ਦਾ ਮੁੱਖ ਉਦੇਸ਼ ਐਨੇਸਥੀਜ਼ਿਆਲੋਜਿਸਟਾਂ ਦੇ ਏਅਰਵੇਅ ਮੈਨੇਜਮੈਂਟ ਸਬੰਧੀ ਗਿਆਨ, ਕਲੀਨਿਕਲ ਸਮਝ ਅਤੇ ਵਿਹਾਰਕ ਹੁਨਰਾਂ ਨੂੰ ਹੋਰ ਮਜ਼ਬੂਤ ਕਰਨਾ ਸੀ। ਇਸ ਦੌਰਾਨ ਏਅਰਵੇਅ ਮੈਨੇਜਮੈਂਟ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਇੰਟਰਐਕਟਿਵ ਸੈਸ਼ਨ, ਮਾਹਿਰ ਲੈਕਚਰ, ਕੇਸ-ਅਧਾਰਿਤ ਵਿਚਾਰ-ਵਟਾਂਦਰੇ ਅਤੇ ਹੈਂਡਜ਼-ਆਨ ਟ੍ਰੇਨਿੰਗ ਕਰਵਾਈ ਗਈ। ਵਰਕਸ਼ਾਪ ਦੀ ਵਿਸ਼ੇਸ਼ ਖਿੱਚ ਹੈਂਡਜ਼-ਆਨ ਟ੍ਰੇਨਿੰਗ ਰਹੀ, ਜਿਸ ਤਹਿਤ ਭਾਗੀਦਾਰਾਂ ਨੂੰ ਤਜਰਬੇਕਾਰ ਫੈਕਲਟੀ ਮੈਂਬਰਾਂ ਦੀ ਰਹਿਨੁਮਾਈ ਹੇਠ ਵੱਖ-ਵੱਖ ਏਅਰਵੇਅ ਮੈਨੇਜਮੈਂਟ ਤਕਨੀਕਾਂ ਦਾ ਪ੍ਰੈਕਟੀਕਲ ਅਭਿਆਸ ਕਰਵਾਇਆ ਗਿਆ। ਭਾਗੀਦਾਰਾਂ ਦੀ ਸਰਗਰਮ ਸ਼ਮੂਲੀਅਤ ਤੇ ਵਿਅਕਤੀਗਤ ਸਿੱਖਣ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਸਕਿੱਲ ਸਟੇਸ਼ਨ ਵੀ ਸਥਾਪਿਤ ਕੀਤੇ ਗਏ।

ਇਹ ਵੀ ਪੜ੍ਹੋ : Nepal Flood News: ਨੇਪਾਲ ’ਚ ਹੜ੍ਹ ਕਾਰਨ ਤਬਾਹੀ, 105 ਭਾਰਤੀ ਸੈਲਾਨੀ ਲਾਪਤਾ

ਵਰਕਸ਼ਾਪ ਨੂੰ ਡੈਲੀਗੇਟਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਭਾਗੀਦਾਰਾਂ ਨੇ ਇੰਟਰਐਕਟਿਵ ਲੈਕਚਰਾਂ, ਕੇਸ-ਅਧਾਰਿਤ ਵਿਚਾਰ-ਵਟਾਂਦਰਿਆਂ ਤੇ ਪ੍ਰੈਕਟੀਕਲ ਟ੍ਰੇਨਿੰਗ ਸੈਸ਼ਨਾਂ ਦੀ ਭਰਪੂਰ ਸ਼ਲਾਘਾ ਕੀਤੀ। ਮਾਹਿਰਾਂ ਵੱਲੋਂ ਸਾਂਝੇ ਕੀਤੇ ਤਜਰਬਿਆਂ ਤੇ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਨੇ ਭਾਗੀਦਾਰਾਂ ਦੇ ਪੇਸ਼ੇਵਰ ਗਿਆਨ ’ਚ ਵਾਧਾ ਕੀਤਾ। ਵਰਕਸ਼ਾਪ ਦੀ ਉਦਘਾਟਨੀ ਰਸਮ ਮੌਕੇ ਡਾ. ਰਾਜੀਵ ਸ਼ਰਮਾ, ਕੰਟਰੋਲਰ ਆਫ਼ ਐਗਜ਼ਾਮੀਨੇਸ਼ਨਜ਼, ਡਾ. ਸੀਮਾ ਗਰੋਵਰ ਭੱਟੀ, ਪ੍ਰਿੰਸੀਪਲ ਤੇ ਡਾ. ਅਮਰਬੀਰ ਸਿੰਘ ਬੋਪਾਰਾਏ, ਮੈਡੀਕਲ ਸੁਪਰਡੈਂਟ ਸਮੇਤ ਮੈਡੀਕਲ ਕਾਲਜ ਤੇ ਹਸਪਤਾਲ ਦੇ ਸੀਨੀਅਰ ਫੈਕਲਟੀ ਮੈਂਬਰ ਮੌਜੂਦ ਸਨ। ਉਨ੍ਹਾਂ ਦੀ ਹਾਜ਼ਰੀ ਤੇ ਹੌਸਲਾ-ਅਫ਼ਜ਼ਾਈ ਨੇ ਪ੍ਰੋਗਰਾਮ ਦੀ ਮਹੱਤਤਾ ਨੂੰ ਹੋਰ ਵਧਾਇਆ। ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਰਜਿਸਟਰਾਰ ਡਾ. ਗਰੀਸ਼ ਸਾਹਨੀ ਨੇ ਆਪਣੇ ਸੰਦੇਸ਼ ’ਚ ਕਿਹਾ ਕਿ ਅਜਿਹੀਆਂ ਅਕਾਦਮਿਕ ਵਰਕਸ਼ਾਪਾਂ ਮੈਡੀਕਲ ਪੇਸ਼ੇਵਰਾਂ ਨੂੰ ਨਵੀਆਂ ਤਕਨੀਕਾਂ ਤੇ ਬਿਹਤਰੀਨ ਕਲੀਨਿਕਲ ਪ੍ਰਥਾਵਾਂ ਨਾਲ ਅਪਡੇਟ ਰੱਖਣ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। Faridkot News

ਉਨ੍ਹਾਂ ਕਿਹਾ ਕਿ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਏਅਰਵੇਅ ਮੈਨੇਜਮੈਂਟ ਮਰੀਜ਼ਾਂ ਦੀ ਸੁਰੱਖਿਆ ਦਾ ਮਹੱਤਵਪੂਰਨ ਹਿੱਸਾ ਹੈ ਤੇ ਅਜਿਹੇ ਉਪਰਾਲੇ ਇਸ ਖੇਤਰ ’ਚ ਪੇਸ਼ੇਵਰ ਹੁਨਰਾਂ ਨੂੰ ਹੋਰ ਮਜ਼ਬੂਤ ਕਰਨ ’ਚ ਸਹਾਇਕ ਹਨ। ਡਾ. ਸਰਵਜੀਤ ਕੌਰ, ਪ੍ਰੋਫੈਸਰ ਅਤੇ ਮੁਖੀ, ਐਨੇਸਥੀਜ਼ਿਆਲੋਜੀ ਵਿਭਾਗ ਨੇ ਏਅਰਵੇਅ ਮੈਨੇਜਮੈਂਟ ਫਾਊਂਡੇਸ਼ਨ, ਐਲਐਸਏ ਫ਼ਰੀਦਕੋਟ ਸਿਟੀ ਬ੍ਰਾਂਚ, ਮਾਹਿਰ ਫੈਕਲਟੀ ਮੈਂਬਰਾਂ, ਡੈਲੀਗੇਟਾਂ, ਆਯੋਜਕ ਟੀਮ, ਰੈਜ਼ੀਡੈਂਟਸ, ਟੈਕਨੀਸ਼ੀਅਨਾਂ ਤੇ ਪ੍ਰੋਗਰਾਮ ਨੂੰ ਸਫਲ ਬਣਾਉਣ ’ਚ ਸਹਿਯੋਗ ਦੇਣ ਵਾਲੇ ਸਾਰੇ ਵਿਅਕਤੀਆਂ ਦਾ ਧੰਨਵਾਦ ਕੀਤਾ। ਸਮਾਗਮ ਦੇ ਅੰਤ ’ਚ ਸੁਰੱਖਿਅਤ, ਸਬੂਤ-ਅਧਾਰਿਤ ਤੇ ਪ੍ਰਭਾਵਸ਼ਾਲੀ ਏਅਰਵੇਅ ਮੈਨੇਜਮੈਂਟ ਪ੍ਰਥਾਵਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਐਨੇਸਥੀਜ਼ਿਆਲੋਜੀ ਦੇ ਖੇਤਰ ’ਚ ਅਕਾਦਮਿਕ ਉੱਤਮਤਾ ਤੇ ਨਿਰੰਤਰ ਪੇਸ਼ੇਵਰ ਵਿਕਾਸ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਈ ਗਈ। Faridkot News

About The Author

Related Posts