IND vs SL: ਸ਼੍ਰੀਲੰਕਾ ਪਹਿਲੀ ਪਾਰੀ ’ਚ ਸਸਤੇ ’ਚ ਆਲਆਊਟ, ਭਾਰਤ ਨੇ ਫਾਲੋਆਨ ਦਿੱਤਾ, ਸੋਨਲ ਦਿਨੁਸ਼ਾ ਦਾ ਸੈਂਕੜਾ

ਪ੍ਰਸਿੱਧ ਕ੍ਰਿਸ਼ਨਾ ਤੇ ਮਾਨਵ ਸੁਥਾਰ ਨੂੰ 3-3 ਵਿਕਟਾਂ

Khushdeep Singh Picture
Published On

ਸਪੋਰਟਸ ਡੈਸਕ। Colombo Test: ਕੋਲੰਬੋ ਟੈਸਟ ’ਚ, ਸ਼੍ਰੀਲੰਕਾ ਪਹਿਲੀ ਪਾਰੀ ’ਚ 290 ਦੌੜਾਂ ’ਤੇ ਆਲ ਆਊਟ ਹੋ ਗਈ ਹੈ। ਭਾਰਤ ਨੇ 213 ਦੌੜਾਂ ਦੀ ਲੀਡ ਲੈਣ ਤੋਂ ਬਾਅਦ ਸ਼੍ਰੀਲੰਕਾ ਨੂੰ ਫਾਲੋਆਨ ਦਿੱਤਾ। ਭਾਰਤ ਨੇ ਆਪਣੀ ਪਹਿਲੀ ਪਾਰੀ 503/9 ਦੇ ਸਕੋਰ ’ਤੇ ਐਲਾਨੀ ਸੀ। ਭਾਰਤ ਲਈ, ਪ੍ਰਸਿਧ ਕ੍ਰਿਸ਼ਨਾ ਤੇ ਮਾਨਵ ਸੁਥਾਰ ਨੇ 3-3 ਵਿਕਟਾਂ ਲਈਆਂ, ਜਦੋਂ ਕਿ ਸ਼੍ਰੀਲੰਕਾ ਲਈ, ਸੋਨਲ ਦਿਨੁਸ਼ਾ ਨੇ 103 ਦੌੜਾਂ ਦੀ ਸ਼ਾਨਦਾਰ ਸੈਂਕੜਾ ਪਾਰੀ ਖੇਡੀ। ਟੀਮ ਇੰਡੀਆ ਦੋ ਮੈਚਾਂ ਦੀ ਲੜੀ ’ਚ 1-0 ਨਾਲ ਅੱਗੇ ਹੈ। ਅੱਜ ਮੈਚ ਦਾ ਚੌਥਾ ਦਿਨ ਹੈ ਤੇ ਇਸ ਸਮੇਂ ਖੇਡ ਦਾ ਪਹਿਲਾ ਸੈਸ਼ਨ ਚੱਲ ਰਿਹਾ ਹੈ। ਸ਼੍ਰੀਲੰਕਾ ਦੀ ਦੂਜੀ ਪਾਰੀ ਸ਼ੁਰੂ ਹੋ ਗਈ ਹੈ ਤੇ ਟੀਮ ਨੇ 1 ਵਿਕਟ ਦੇ ਨੁਕਸਾਨ ’ਤੇ 11 ਦੌੜਾਂ ਬਣਾ ਲਈਆਂ ਹਨ।

ਇਹ ਵੀ ਪੜ੍ਹੋ : Jalandhar Road Accident: ਜਲੰਧਰ ’ਚ ਤੇਜ਼ ਰਫ਼ਤਾਰ ਸਕਾਰਪੀਓ ਦੀ ਟੱਕਰ, ਮਹਿਲਾ ਤੇ ਬੱਚੀ ਗੰਭੀਰ ਜ਼ਖ਼ਮੀ

About The Author

Related Posts