Rainwater Harvesting: ਮੀਂਹ ਦੇ ਪਾਣੀ ਦੀ ਸੰਭਾਲ ਨਾ ਹੋਣਾ ਚਿੰਤਾ ਦਾ ਵਿਸ਼ਾ

ਮੀਂਹ ਦੇ ਪਾਣੀ ਦੀ ਸੰਭਾਲ ਨਾ ਹੋਣਾ ਚਿੰਤਾ ਦਾ ਵਿਸ਼ਾ

Khushdeep Singh Picture
Published On

ਇਨਸਾਨੀ ਜੀਵਨ ਅਤੇ ਵਾਤਾਵਰਨ ਲਈ ਚੰਗੇ ਮਾਨਸੂਨ ਦੀ ਦਸਤਕ ਸੁਖਦਾਈ ਹੁੰਦੀ ਹੈ ਖੁਸ਼ਕਿਸਮਤੀ ਹੈ ਕਿ ਇਸ ਵਾਰ ਮੀਂਹ ਚੰਗੇ ਹਨ ਪਰ ਮੀਂਹ ਦੇ ਪਾਣੀ ਦੀ ਸੰਭਾਲ ਨਾ ਹੋਣਾ ਚੰਗੀ ਗੱਲ ਨਹੀਂ ਉਦਾਹਰਨ ਹੈ ਦਿੱਲੀ, ਜਿੱਥੇ ਮੀਂਹ ਦਾ ਪਾਣੀ ਬਰਬਾਦ ਹੋ ਰਿਹਾ ਹੈ ਮੀਂਹ ਨੇ ਹੀ ਦਿੱਲੀ ਨੂੰ ਪੂਰੀ ਤਰ੍ਹਾਂ ਡੁਬੋ ਦਿੱਤਾ ਅਤੇ ਦਿੱਲੀ ਪਾਣੀ ਝੱਲ ਹੀ ਨਹੀਂ ਸਕੀ ਤੇਜ਼ ਮੀਂਹ ਥਾਂ-ਥਾਂ ਪਾਣੀ ਭਰ ਗਿਆ ਲੋਕਾਂ ਨੂੰ ਭਾਰੀ ਮੁਸ਼ਕਲਾਂ ਹੋ ਰਹੀਆਂ ਹਨ ਸਾਰੇ ਦੇ ਸਾਰੇ ਟਨਲ, ਜ਼ਿਆਦਾਤਰ ਅੰਡਰਪਾਸ, ਪੁਲ, ਸੜਕਾਂ ਪਾਣੀ ਨਾਲ ਭਰੀਆਂ ਪਈਆਂ ਹਨ ਬਿਮਾਰੀਆਂ ਫੈਲਣ ਦੀ ਸੰਭਾਵਨਾ ਵੀ ਹੋਣ ਲੱਗੀ ਹੈ ਸੂਬਾ ਸਰਕਾਰ ਦਾ ਪੀਡਬਲਯੂਡੀ ਵਿਭਾਗ, ਜਲ ਬੋਰਡ, ਨਗਰ ਨਿਗਮ, ਐੱਨਡੀਐੱਮਸੀ ਇਹ ਅਜਿਹੇ ਮਹਿਕਮੇ ਹਨ ਜਿਨ੍ਹਾਂ ’ਤੇ ਪਾਣੀ ਭਰਨ ਕਾਰਨ ਦਿੱਲੀ ਪੈਦਾ ਹੋਈਆਂ ਸਮੱਸਿਆਵਾਂ ਨਾਲ ਨਜਿੱਠਣ ਦੀਆਂ ਸਾਂਝੀਆਂ ਜਿੰਮੇਵਾਰੀਆਂ ਹੁੰਦੀਆਂ ਹਨ ਪਰ ਇਹ ਸਾਰੀਆਂ ਭਿਆਨਕ ਸਮੱਸਿਆਵਾਂ ਦੇਖ ਕੇ ਹੰਭ ਰਹੇ ਹਨ ਇੱਕ-ਦੂਜੇ ਦਾ ਮੂੰਹ ਤੱਕ ਰਹੇ ਹਨ। Rainwater Harvesting

ਮਾਨਸੂਨ ’ਚ ਉਨ੍ਹਾਂ ਦੇ ਸਾਰੇ ਕਾਗਜ਼ੀ ਯਤਨ ਧੋਤੇ ਗਏ ਹਨ ਤਾਂ ਹੀ ਇਹ ਆਪਸ ’ਚ ਭਿੜ ਰਹੇ ਹਨ ਇੱਕ-ਦੂਜੇ ’ਤੇ ਨਾਕਾਮੀਆਂ ਦੇ ਦੋਸ਼ ਮੜ੍ਹ ਰਹੇ ਹਨ ਪਰ ਇਨ੍ਹਾਂ ਹਰਕਤਾਂ ਦੀ ਮਾਰ ਬੇਕਸੂਰ ਦਿੱਲੀ ਵਾਸੀ ਝੱਲ ਰਹੇ ਹਨ ਇਹ ਸਮੱਸਿਆ ਆਖਰ ਕਿਉਂ ਸਾਲ-ਦਰ-ਸਾਲ ਨਾਸੂਰ ਬਣ ਰਹੀ ਹੈ ਚੋਣਾਂ ’ਚ ਤਾਂ ਸਾਰੀਆਂ ਪਾਰਟੀਆਂ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਦਾ ਦਮ ਭਰਦੀਆਂ ਹਨ ਚੋਣਾਂ ਜਿੱਤਣ ਤੋਂ ਬਾਅਦ ਸਭ ਚੁੱਪ ਹੋ ਜਾਂਦੇ ਹਨ ਕੁੱਲ ਮਿਲਾ ਕੇ ਮਾਨਸੂਨ ’ਚ ਪ੍ਰਸ਼ਾਸਨਿਕ ਪੱਧਰ ’ਤੇ ਜੋ ਯਤਨ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਮੀਂਹ ਪਲਕ ਝਪਕਦੇ ਹੀ ਤਹਿਸ-ਨਹਿਸ ਕਰ ਦਿੰਦੇ ਹਨ  ਹਲਕੇ ਮੀਂਹ ਨਾਲ ਹੀ ਰਾਜਧਾਨੀ ਪਾਣੀ-ਪਾਣੀ? ਇਸ ਥਿਊਰੀ ਨੂੰ ਵੀ ਸਮਝਣ ਦੀ ਲੋੜ ਹੈ ਦਿੱਲੀ ਦੀ ਉੱਪਰੀ ਸਤ੍ਹਾ ਤੋਂ ਕੁਦਰਤੀ ਅਤੇ ਰਵਾਇਤੀ ਮਿੱਟੀ ਪੂਰੀ ਤਰ੍ਹਾਂ ਗਾਇਬ ਹੋ ਗਈ ਹੈ ਜਿਵੇਂ ਦਿੱਲੀ ਤੋਂ ਇਲਾਵਾ ਹੋਰ ਰਾਜਾਂ ’ਚ ਮੀਂਹ ਪੈਣ ਨਾਲ ਮਿੱਟੀ ਪਾਣੀ ਸੋਖ ਲੈਂਦੀ ਹੈ ਪਰ ਦਿੱਲੀ ’ਚ ਅਜਿਹਾ ਨਹੀਂ ਹੁੰਦਾ ਕਿਉਂਕਿ ਪੂਰੀ ਦਿੱਲੀ ਕੰਕਰੀਟ, ਸੀਮਿੰਟ, ਇੱਟ ਗਾਰੇ ਨਾਲ ਪੂਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Punjab News: ਪੰਜਾਬ ਸਰਕਾਰ ਨੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ 120 ਫੀਸਦੀ ਤੋਂ ਵੱਧ ਵਾਧੇ ਨੂੰ ਦਿੱਤੀ ਮਨਜ਼ੂਰੀ

ਹੇਠਲੇ ਭੂ-ਪੱਧਰ ’ਚ ਪਾਣੀ ਦਾ ਜਾਣਾ ਤਾਂ ਦੂਰ ਦੀ ਗੱਲ, ਸਾਹ ਤੱਕ ਨਹੀਂ ਪਹੁੰਚਦਾ ਇਹੀ ਕਾਰਨ ਹੈ ਕਿ ਥੋੜ੍ਹਾ ਜਿਹਾ ਮੀਂਹ ਵੀ ਰਾਜਧਾਨੀ ਨਹੀਂ ਝੱਲਦੀ ਇੱਥੇ ਵਧਦੀ ਅਬਾਦੀ ਵੀ ਇੱਕ ਵੱਡਾ ਕਾਰਨ ਹੈ ਦਿੱਲੀ-ਐਨਸੀਆਰ ਦਾ ਪਾਣੀ ਦਾ ਪੱਧਰ ਸੈਂਕੜੇ ਫੁੱਟ ਹੇਠਾਂ ਜਾਣ ਦਾ ਕਾਰਨ ਵੀ ਇਹੀ ਹੈ ਕਿ ਮੀਂਹ ਦਾ ਪਾਣੀ ਹੇਠਲੇ ਹਿੱਸੇ ’ਚ ਨਹੀਂ ਪਹੁੰਚਦਾ ਮੀਂਹ ਦਾ ਪਾਣੀ ਉਂਜ ਹੀ ਸੜਕਾਂ ’ਤੇ ਨੱਕੋ-ਨੱਕ ਭਰਿਆ ਰਹਿੰਦਾ ਹੈ ਬਿਨਾਂ ਦੇਰ ਕੀਤੇ ਇਸ ਸਮੱਸਿਆ ਨਾਲ ਨਜਿੱਠਣ ਹੋਵੇਗਾ, ਆਧੁਨਿਕ ਤਕਨੀਕਾਂ ਨੂੰ ਅਪਣਾਉਣਾ ਹੋਵੇਗਾ, ਕੱਚੀ ਜ਼ਮੀਨ ਨੂੰ ਫਿਰ ਤੋਂ ਤਿਆਰ ਕਰਨਾ ਹੋਵੇਗਾ ਪਰ, ਲੱਗਦਾ ਨਹੀਂ ਕਿ ਹਕੂਮਤਾਂ ਅਤੇ ਵਿਵਸਥਾ ਅਜਿਹਾ ਕੁਝ ਕਰਨਗੀਆਂ ਮੀਂਹ ਸਮੇਂ ਪਾਣੀ ਭਰਨ ਸਬੰਧੀ ਸੱਤਾਧਿਰ ਤੇ ਵਿਰੋਧੀ ਧਿਰ ’ਚ ਸਿਰਫ ਰਾਜਨੀਤੀ ਹੁੰਦੀ ਹੈ ਜਦੋਂਕਿ, ਹੱਲ ਅਤੇ ਬਦਲ ਮਿਲ ਕੇ ਕੱਢਣੇ ਚਾਹੀਦੇ ਹਨ  ਮਾਨਸੂਨ ਤੋਂ ਪਹਿਲਾਂ ਸਰਕਾਰੀ ਪੱਖ ਜੇਕਰ ਦੇਖੀਏ ਤਾਂ ਪਾਣੀ ਭਰਨ ਨਾਲ ਨਜਿੱਠਣ ਲਈ ਪ੍ਰਸ਼ਾਸਨਿਕ ਪੱਧਰ ’ਤੇ ਕੋਈ ਕਸਰ ਨਹੀਂ ਛੱਡੀ ਜਾਂਦੀ। Rainwater Harvesting

ਦਿੱਲੀ ’ਚ 4 ਮੀਟਰ ਡੂੰਘੇ ਨਾਲੇ ਦੀ ਜਿੰਮੇਵਾਰੀ ਐਮਸੀਡੀ ਦੀ ਹੁੰਦੀ ਹੈ ਜਿਸ ਨੂੰ ਡਰੇਨ ਨਾਲ ਸਾਫ ਕੀਤਾ ਜਾਂਦਾ ਹੈ ਉਨ੍ਹਾਂ ਦਾ ਮੈਂਟੇਨਸ ਵਿਭਾਗ ਲੱਗਾ ਹੁੰਦਾ ਹੈ ਮਾਨਸੂਨ ਤੋਂ ਪਹਿਲਾਂ ਲਗਾਤਾਰ ਬੈਠਕਾਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ’ਚ ਸਾਰੇ ਵਿਭਾਗਾਂ ਦੇ ਜਿੰਮੇਵਾਰ ਅਤੇ ਮੁੱਖ ਅਧਿਕਾਰੀ ਹੁੰਦੇ ਹਨ ਸਾਰਿਆਂ ਨੂੰ ਆਪਣੇ-ਆਪਣੇ ਹਿੱਸੇ ਦੀਆਂ ਜਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹਨ ਇਹ ਸਾਰੇ ਆਪਸ ’ਚ ਤਾਲਮੇਲ ਬਿਠਾ ਕੇ ਡਰੇਨ ਨਾਲ ਨਾਲਿਆਂ ਦੀ ਸਾਫ-ਸਫਾਈ ਕਰਦੇ ਹਨ ਇਹ ਦੋ ਮਹੀਨੇ ਇਨ੍ਹਾਂ ਵਿਭਾਗਾਂ ਲਈ ਕਿਸੇ ਵੰਗਾਰ ਤੋਂ ਘੱਟ ਨਹੀਂ ਹੁੰਦੇ, ਪਰ, ਮੀਂਹ ਪੈਣ ਕਾਰਨ ਸਥਿਤੀ ਜਦੋਂ ਡਾਵਾਂਡੋਲ ਹੁੰਦੀ ਹੈ ਤਾਂ ਪਤਾ ਲੱਗਦਾ ਹੈ ਕਿ ਕਮੀਆਂ ਕਿੱਥੇ-ਕਿੱਥੇ ਰਹੀਆਂ ਮੀਂਹ ਦਾ ਪਾਣੀ ਸਾਂਭਣਾ ਵੀ ਬੇਹੱਦ ਜ਼ਰੂਰੀ ਹੈ ਇਸ ਲਈ ਸਾਰਿਆਂ ਨੂੰ ਗੰਭੀਰਤਾ ਨਾਲ ਸੋਚਣਾ ਹੋਵੇਗਾ ਪਾਣੀ ਦੀ ਵਰਤੋਂ ਅਤੇ ਮੀਂਹ ਦਾ ਬਰਬਾਦ ਹੁੰਦਾ ਪਾਣੀ ਆਉਣ ਵਾਲੇ ਦਿਨਾਂ ਲਈ ਡੂੰਘਾ ਸੰਕਟ ਹੈ ਮਾਨਸੂਨ ’ਚ ਪੈਦਾ ਹੋਈਆਂ ਸਮੱਸਿਆਵਾਂ ’ਤੇ ਸੱਤਾਧਿਰ ਅਤੇ ਵਿਰੋਧੀ ਧਿਰ ’ਚ ਜੰਮ ਕੇ ਦੂਸ਼ਣਬਾਜ਼ੀ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ।

ਸਮੱਸਿਆ ਦੇ ਹੱਲ ਵੱਲ ਕਿਸੇ ਦਾ ਧਿਆਨ ਨਹੀਂ ਹੈ ਸਾਰੇ ਆਪਸ ’ਚ ਲੜ ਰਹੇ ਹਨ ਲੋ-ਲਾਈਨ ਏਰੀਆ ਦੀਆਂ ਮੁੱਖ ਥਾਵਾਂ ’ਤੇ ਹਰੇਕ ਮਾਨਸੂਨ ’ਚ ਸਥਿਤੀ ਡਾਵਾਂਡੋਲ ਹੁੰਦੀ ਹੈ ਦਿੱਕਤ ਸਭ ਤੋਂ ਵੱਡੀ ਦਰਅਸਲ ਇਹ ਹੈ ਕਿ ਸਥਿਤੀ ਆਮ ਹੋਣ ਤੋਂ ਬਾਅਦ ਵਿਭਾਗਾਂ ਦੀ ਕਾਰਵਾਈ ਸ਼ਾਂਤ ਹੋ ਜਾਂਦੀ ਹੈ ਅਤੇ ਇਹ ਭੁੱਲ ਜਾਂਦੇ ਹਨ ਕਿ ਅਗਲੇ ਸਾਲ ਵੀ ਅਜਿਹਾ ਹੀ ਹੋਵੇਗਾ ਸਮੇਂ ਦੀ ਮੰਗ ਇਹੀ ਹੈ ਕਿ ਮੁਕੰਮਲ ਅਤੇ ਕਾਰਗਰ ਤਰੀਕੇ ਅਪਣਾਏ ਜਾਣੇ ਚਾਹੀਦੇ ਹਨ ਨਹੀਂ ਤਾਂ ਸਥਿਤੀ ਹਰ ਸਾਲ ਇਸੇ ਤਰ੍ਹਾਂ ਰਹੇਗੀ ਪਹਿਲਾਂ ਅਜਿਹਾ ਹੁੰਦਾ ਸੀ ਕਿ ਪਾਣੀ ਭਰਨ ਨਾਲ ਕੁਝ ਹੀ ਪ੍ਰੇਸ਼ਾਨੀਆਂ ਹੁੰਦੀਆਂ ਸਨ, ਜਿਵੇਂ ਆਵਾਜਾਈ ਰੁਕ ਜਾਣੀ, ਸੜਕਾਂ ਨਾਲ ਸੰਪਰਕ ਟੁੱਟ ਜਾਣਾ ਪਰ, ਹੁਣ ਜਾਨ-ਮਾਲ ਦਾ ਨੁਕਸਾਨ ਹੋਣ ਲੱਗਾ ਹੈ ਡੂੰਘੀ ਚਿੰਤਾ ਦਾ ਵਿਸ਼ਾ ਇਹੀ ਹੈ ਕਿ ਚੰਗੇ ਮਾਨਸੂਨ ’ਚ ਮੀਂਹ ਦੇ ਪਾਣੀ ਦੀ ਸੰਭਾਲ ਨਾ ਹੋਣਾ ਵੀ ਆਉਣ ਵਾਲੇ ਦਿਨਾਂ ਲਈ ਸੰਕਟ ਦੀ ਘੜੀ ਹੈ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਰਮੇਸ਼ ਠਾਕੁਰ

About The Author

Related Posts