Body Donation: ਡੇਰਾ ਸ਼ਰਧਾਲੂ ਮੋਦਨ ਸਿੰਘ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ
ਪਰਿਵਾਰਕ ਮੈਂਬਰਾਂ ਨੇ ਸਹਿਮਤੀ ਨਾਲ ਕੀਤੀ ਮ੍ਰਿਤਕ ਦੇਹ ਮੈਡੀਕਲ ਕਾਲਜ ਨੂੰ ਦਾਨ
ਮਹਿਲਾ ਚੌਂਕ/ਸੰਗਰੂਰ (ਨਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਪਿੰਡ ਰਟੋਲਾਂ ਵਾਸੀ ਮੋਦਨ ਸਿੰਘ ਇੰਸਾਂ ਦੇ ਦੇਹਾਂਤ ਉਪਰੰਤ ਉਨ੍ਹਾਂ ਦਾ ਮ੍ਰਿਤਕ ਸਰੀਰ ਪਰਿਵਾਰ ਵੱਲੋਂ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਇਹ ਬਲਾਕ ਮਹਿਲਾ ਚੌਂਕ ਦਾ 19ਵਾਂ ਤੇ ਪਿੰਡ ਰਟੋਲਾਂ ਦੇ 6ਵਾਂ ਸਰੀਰਦਾਨ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਹਿਲਾ ਚੌਂਕ ਦੇ ਬਲਾਕ ਪੇ੍ਰਮੀ ਸੇਵਕ ਬਲਵਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਪ੍ਰੇਮੀ ਮੋਦਨ ਸਿੰਘ ਇੰਸਾਂ ਨੇ ਜਿਉਂਦੇ ਜੀਅ ਪ੍ਰਣ ਕੀਤਾ ਹੋਇਆ ਸੀ ਕਿ ਦਿਹਾਂਤ ਉਪਰੰਤ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ। ਪਰਿਵਾਰਿਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਅਜੈ ਸੰਗਾਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ ਇੰਸਟੀਚਿਊਟ ਵਿਖੇ ਮੈਡੀਕਲ ਸਾਇੰਸਜ਼ ਰੱਜਾਕ ਨਗਰ, ਸ਼ਾਮਲੀ (ਉੱਤਰ ਪ੍ਰਦੇਸ਼) ਵਿਖੇ ਭੇਜਿਆ ਗਿਆ। ਇਸ ਮੌਕੇ ਪ੍ਰੇਮੀ ਮੋਦਨ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਂਸ ਵਿੱਚ ਰੱਖਿਆ ਗਿਆ ਤੇ ‘ਮੋਦਨ ਸਿੰਘ ਅਮਰ ਰਹੇ, ਡੇਰਾ ਸੱਚਾ ਸੌਦਾ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’ ਨਾਅਰੇ ਲਾਏ ਗਏ।
ਇਸ ਮੌਕੇ ਪਰਿਵਾਰਿਕ ਮੈਂਬਰਾਂ ਤੇ ਸਾਧ-ਸੰਗਤ ਦੀ ਮੌਜ਼ੂਦਗੀ ਵਿੱਚ ਸਰਪੰਚ ਰੁਪਿੰਦਰਜੀਤ ਕੌਰ ਨੇ ਮਿ੍ਰਤਕ ਦੇਹ ਵਾਲੀ ਐਂਬੂਲੈਂਸ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਸਰਪੰਚ ਰੁਪਿੰਦਰਜੀਤ ਕੌਰ ਨੇ ਕਿਹਾ ਕਿ ਡੇਰਾ ਸ਼ਰਧਾਲੂ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਮ੍ਰਿਤਕ ਦੇਹ ’ਤੇ ਨਵੀਆਂ ਮੈਡੀਕਲ ਖੋਜਾਂ ਹੋਣਗੀਆਂ ਅਤੇ ਗੰਭੀਰ ਬਿਮਾਰੀਆਂ ਦਾ ਇਲਾਜ ਸੰਭਵ ਹੋ ਸਕੇਗਾ ਇਹ ਅੱਜ ਦੇ ਸਮੇਂ ਸਭ ਤੋਂ ਵੱਡੀ ਸੇਵਾ ਹੈ, ਜਿਹੜੀ ਕਿਸੇ ਵਿਰਲੇ ਦੇ ਹੀ ਹਿੱਸੇ ਆਉਂਦੀ ਹੈ ਇਸ ਮੌਕੇ ਪਰਿਵਾਰਿਕ ਮੈਂਬਰ ਤੇਜ ਕੌਰ (ਪਤਨੀ), ਸ਼ਿਆਮ ਸਿੰਘ (ਭਰਾ), ਪੁੱਤਰ ਹਰਦੀਪ ਸਿੰਘ, ਨਿਹਾਲ ਸਿੰਘ, ਰਾਜ ਕੌਰ, ਸਰਬਜੀਤ ਕੌਰ, ਵੀਰਪਾਲ ਕੌਰ, ਬੇਅੰਤ ਕੌਰ (ਬੇਟੀਆਂ), ਰਾਜਿੰਦਰ ਕੌਰ (ਨੂੰਹ), ਪੋਤਾ ਲਖਵਿੰਦਰ ਸਿੰਘ, ਪੋਤੀ ਰੁਪਿੰਦਰ ਕੌਰ ਤੋਂ ਇਲਾਵਾ ਸੱਚੇ ਨਿਮਰ ਸੇਵਾਦਾਰ ਰਣਜੀਤ ਸਿੰਘ ਇੰਸਾਂ, ਜੋਰਾ ਸਿੰਘ, ਗੁਰਤੇਜ ਸਿੰਘ ਪ੍ਰੇਮੀ ਸੇਵਕ, ਕਿਸ਼੍ਰਨ ਸਿੰਘ, ਕੁਲਦੀਪ ਸਿੰਘ, ਗੁਰਜੀਤ ਸਿੰਘ, ਸੁਦਾਮਾ ਸਿੰਘ ਤੋਂ ਇਲਾਵਾ ਸਾਕ-ਸਬੰਧੀ, ਰਿਸ਼ਤੇਦਾਰ ਤੇ ਵੱਡੀ ਗਿਣਤੀ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਸੱਚੀ ਪ੍ਰੇਮੀ ਸਮਿਤੀ ਤੇ ਸਾਧ-ਸੰਗਤ ਹਾਜ਼ਰ ਸੀ। Body Donation
ਇਹ ਵੀ ਪੜ੍ਹੋ : Rainwater Harvesting: ਮੀਂਹ ਦੇ ਪਾਣੀ ਦੀ ਸੰਭਾਲ ਨਾ ਹੋਣਾ ਚਿੰਤਾ ਦਾ ਵਿਸ਼ਾ