Punjab
Welfare Work: ਬਰਲਿਨ ’ਚ ਸੇਵਾਦਾਰਾਂ ਨੇ ਚਲਾਇਆ ਸਫਾਈ ਅਭਿਆਨ
ਸਫ਼ਾਈ ਅਭਿਆਨ ’ਚ ਬੱਚਿਆਂ ਅਤੇ ਨੌਜਵਾਨਾਂ ਦਾ ਉਤਸ਼ਾਹ ਵੇਖਣਯੋਗ ਸੀ
ਬਰਲਿਨ (ਜਰਮਨੀ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਰਮਨੀ ਦੇ ਬਰਲਿਨ ਸ਼ਹਿਰ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਵਿਸ਼ੇਸ਼ ਸਫਾਈ ਅਭਿਆਨ ਚਲਾਇਆ। ਇਹ ਸੇਵਾ ਕਾਰਜ ਬਰਲਿਨ ਸਥਿਤ ਅਲਬੋਇਨਪਲਾਤਜ਼ ’ਚ ਸਫਲਤਾ ਪੂਰਵਕ ਮੁਕੰਮਲ ਹੋਇਆ। ਇਸ ਸਫ਼ਾਈ ਕੈਂਪ ’ਚ ਸੇਵਾਦਾਰਾਂ ਨੇ ਪੂਰੇ ਉਤਸ਼ਾਹ ਨਾਲ ਪਾਰਕ ਅਤੇ ਆਸ-ਪਾਸ ਦੇ ਕੈਂਪਸ ਦੀ ਸਫਾਈ ਕੀਤੀ।
ਇਸ ਸਫ਼ਾਈ ਅਭਿਆਨ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਮੈਂਬਰ ਰਿਤੂ ਇੰਸਾਂ ਅਤੇ ਰਮੇਸ਼ ਇੰਸਾਂ ਨੇ ਆਪਣੇ ਬੱਚਿਆਂ ਕਿੰਜ਼ਾ ਇੰਸਾਂ ਤੇ ਅਮਨ ਇੰਸਾਂ (ਮੂਲ ਨਾਗਰਿਕ) ਨਾਲ ਮੁੱਖ ਭੂਮਿਕਾ ਨਿਭਾਈ। ਇਸ ਸਫ਼ਾਈ ਅਭਿਆਨ ’ਚ ਬੱਚਿਆਂ ਅਤੇ ਨੌਜਵਾਨਾਂ ਦਾ ਉਤਸ਼ਾਹ ਵੇਖਣਯੋਗ ਸੀ। ਇਸ ’ਚ ‘ਟੀਨ ਏਜ਼ ਵਾਰੀਅਰ’ ਸੁਖਰੀਤ ਇੰਸਾਂ ਅਤੇ ‘ਕਿਡਸ ਏਜ਼ ਵਾਰੀਅਰ’ ਅਯਾਨ ਇੰਸਾਂ ਨੇ ਵਧ-ਚੜ੍ਹ ਕੇ ਸੇਵਾ ਕਾਰਜਾਂ ’ਚ ਹਿੱਸਾ ਲਿਆ।
Read Also : ਪਵਿੱਤਰ ਅਵਤਾਰ ਮਹੀਨੇ ਮੌਕੇ ਵਿਦੇਸ਼ੀ ਧਰਤੀ ਨੂੰ ਹਰਿਆਲੀ ਦਾ ਤੋਹਫ਼ਾ, ਹਰ ਜਗ੍ਹਾ ਜੁਟੇ ਹੋਏ ਨੇ ਇਹ ਇਨਸਾਨੀਅਤ ਦੇ ਸੱਚੇ ਯੋਧਾ
ਸੇਵਾਦਾਰਾਂ ਨੇ ਪੂਰੇ ਇਲਾਕੇ ’ਚ ਖਿੱਲਰੇ ਕੂੜੇ ਨੂੰ ਇਕੱਠਾ ਕਰਕੇ ਕੂੜਾ ਪ੍ਰਬੰਧਨ ਥਾਂ ਤੱਕ ਪਹੁੰਚਾਇਆ। ਵਿਦੇਸ਼ੀ ਧਰਤੀ ’ਤੇ ਸੇਵਾਦਾਰਾਂ ਦੀ ਇਸ ਨਿਸਵਾਰਥ ਸੇਵਾ ਭਾਵਨਾ ਅਤੇ ਵਾਤਾਵਰਨ ਸੁਰੱਖਿਆ ਪ੍ਰਤੀ ਇਸ ਸੇਵਾ ਭਾਵਨਾ ਦੀ ਸਥਾਨਕ ਨਿਵਾਸੀਆਂ ਨੇ ਸੇਵਾਦਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਜੀ, ਜਿਨ੍ਹਾਂ ਦੀ ਪ੍ਰੇਰਨਾ ਨਾਲ ਸੇਵਾਦਾਰ ਨਿਸਵਾਰਥ ਭਾਵਨਾ ਨਾਲ ਸਫਾਈ ਅਭਿਆਨ ਚਲਾ ਕੇ ਧਰਤੀ ਨੂੰ ਸਾਫ ਰੱਖਣ ਦਾ ਸ਼ਲਾਘਾਯੋਗ ਕਾਰਜ ਕਰ ਰਹੇ ਹਨ।