Welfare Work: ਡੇਰਾ ਸ਼ਰਧਾਲੂਆਂ ਨੇ ਲਾਪਤਾ ਮੰਦਬੁੱਧੀ ਬਜ਼ੁਰਗ ਨੂੰ ਪਰਿਵਾਰ ਨਾਲ ਮਿਲਾਇਆ

ਪਰਿਵਾਰ ਨੇ ਕੀਤਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ

Khushdeep Singh Picture
Published On

Welfare Work: ਸੰਗਰੂਰ (ਨਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਨਾਲ ਬਲਾਕ ਸੰਗਰੂਰ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਇੱਕ ਮੰਦਬੁੱਧੀ ਬਜ਼ੁਰਗ ਨੂੰ ਉਸ ਦੇ ਪਰਿਵਾਰਿਕ ਮੈਂਬਰਾਂ ਨਾਲ ਮਿਲਾ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਾ. ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਇੱਕ ਮੰਦਬੁੱਧੀ ਬਜ਼ੁਰਗ ਲਾਵਾਰਿਸ ਹਾਲਤ ’ਚ ਪਿੰਡ ਭਿੰਡਰਾਂ ਵਿਖੇ ਗਲੀਆਂ ’ਚ ਘੁੰਮਦਾ ਮਿਲਿਆ ਸੀ ਇਸ ਸਬੰਧੀ ਸੂਚਨਾ ਪ੍ਰੇਮੀ ਲਖਵੀਰ ਲੱਖੀ ਇੰਸਾਂ ਭਿੰਡਰਾਂ ਨੇ ਸਾਡੀ ਟੀਮ ਮੈਂਬਰਾਂ ਨੂੰ ਦਿੱਤੀ ਇਸ ਉਪਰੰਤ ਸਾਡੀ ਟੀਮ ਮੈਂਬਰਾਂ ਨੇ ਤੁਰੰਤ ਪਹੁੰਚ ਕੇ ਮੰਦਬੁੱਧੀ ਬਜ਼ੁਰਗ ਨੂੰ ਸੰਭਾਲਿਆ ਤੇ ਉਸ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲਿਆਂਦਾ ਗਿਆ, ਜਿੱਥੇ ਉਸ ਨੂੰ ਚਾਹ ਤੇ ਖਾਣਾ ਖੁਆਇਆ ਗਿਆ। Welfare Work

ਇਸ ਤੋਂ ਬਾਅਦ ਜਦੋਂ ਮੰਦਬੁੱਧੀ ਬਜ਼ੁਰਗ ਤੋਂ ਉਸ ਦਾ ਨਾਂਅ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਸੁਖਰਾਜ ਪੁੱਤਰ ਬੁੱਦਈ ਵਾਸੀ ਬਿਹਾਰ ਹਾਲ ਇਸਲਾਮ ਗੰਜ ਵਾਰਡ ਨੰਬਰ 48 ਦੱਸਿਆ, ਇਸ ਤੋਂ ਬਾਅਦ ਉਸ ਦੇ ਵਾਰਡ ਦੇ ਰਾਜੂ ਬਾਬਾ ਨਾਲ ਸੰਪਰਕ ਕੀਤਾ, ਜਿਸ ਰਾਹੀਂ ਉਸ ਦੇ ਵਾਰਸਾਂ ਨੂੰ ਸੂਚਨਾ ਦਿੱਤੀ ਗਈ ਤੇ ਉਸ ਦੀ ਥਾਣੇ ਸੂਚਨਾ ਵੀ ਦਿੱਤੀ ਗਈ ਸੇਵਾਦਾਰਾਂ ਨੇ ਮੰਦਬੁੱਧੀ ਬਜ਼ੁਰਗ ਦੇ ਪਰਿਵਾਰਿਕ ਮੈਂਬਰਾਂ ਨਾਲ ਫੋਨ ਰਾਹੀਂ ਗੱਲਬਾਤ ਕੀਤੀ, ਜਿਸ ਤੋਂ ਬਾਅਦ ਮੰਦਬੁੱਧੀ ਬਜ਼ੁਰਗ ਦਾ ਭਤੀਜਾ ਸ਼ਰਮਾਨੰਦ ਪੁੱਤਰ ਬਿਰਜ ਲਾਲ ਅਤੇ ਵੇਦ ਪ੍ਰਕਾਸ਼ ਪੁੱਤਰ ਚਰਨ ਸਿੰਘ ਸੰਗਰੂਰ ਵਿਖੇ ਪਹੁੰਚੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਬਜ਼ੁਰਗ ਦੋ ਮਹੀਨੇ ਤੋਂ ਲਾਪਤਾ ਸੀ, ਅਸੀਂ ਬਹੁਤ ਲੱਭਿਆ ਪਰ ਸਾਨੂੰ ਨਹੀਂ ਮਿਲਿਆ ਉਨ੍ਹਾਂ ਦੱਸਿਆ ਕਿ ਤੁਹਾਡੇ ਵੱਲੋਂ ਸੂਚਨਾ ਮਿਲਣ ’ਤੇ ਅਸੀਂ ਸਾਰੇ ਪਰਿਵਾਰਿਕ ਮੈਂਬਰ ਬਹੁਤ ਖੁਸ਼ ਹੋਏ ਪਰਿਵਾਰਿਕ ਮੈਂਬਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਡੇਰਾ ਸ਼ਰਧਾਲੂਆਂ ਦਾ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਪ੍ਰੇਮੀ ਸਤਪਾਲ ਇੰਸਾਂ, ਪੂਰਨ ਇੰਸਾਂ ਦਾ ਵੀ ਇਸ ਸੇਵਾ ਦੇ ਕਾਰਜ ’ਚ ਖਾਸ ਯੋਗਦਾਨ ਰਿਹਾ।

ਇਹ ਵੀ ਪੜ੍ਹੋ : Agriculture News: ਪਾਣੀ, ਖਾਦ ਤੇ ਮਾਨਸੂਨ ਵਿਚਕਾਰ ਖੇਤੀ ਦਾ ਭਵਿੱਖ

About The Author

Related Posts