Welfare Work: ਗੁਰਦੇ ਟਰਾਂਸਪਲਾਂਟ ਮਰੀਜ਼ ਲਈ ਅਮਲੋਹ ਬਲਾਕ ਦੇ ਸੇਵਾਦਾਰਾਂ ਨੇ ਕੀਤਾ ਖੂਨਦਾਨ

ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਿਆਂ ਕੁੱਲ 14 ਸੇਵਾਦਾਰਾਂ ਨੇ ਦਿੱਤਾ ਖੂਨ ਦਾਨ

Ravinder Sharma Picture
Published On

ਅਮਲੋਹ (ਅਨਿਲ ਲੁਟਾਵਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਅਮਲੋਹ ਬਲਾਕ ਦੇ ਡੇਰਾ ਸ਼ਰਧਾਲੂਆਂ ਨੇ 14 ਯੂਨਿਟ ਖੂਨਦਾਨ ਕਰਕੇ ਇਨਸਾਨੀਅਤ ਦਾ ਫ਼ਰਜ਼ ਨਿਭਾਇਆ। ਜਾਣਕਾਰੀ ਅਨੁਸਾਰ ਬਲਾਕ ਅਬੋਹਰ ਨਾਲ ਸਬੰਧਿਤ ਜਤਿਨ ਕੁਮਾਰ, ਜੋ ਆਪਣੇ ਦੋਵੇਂ ਗੁਰਦੇ ਖਰਾਬ ਹੋਣ ਕਾਰਨ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਗੁਰਦੇ ਟਰਾਂਸਪਲਾਂਟ ਲਈ ਦਾਖਲ ਸੀ, ਲਈ ਖੂਨ ਦੀ ਲੋੜ ਪੈਣ ’ਤੇ ਅਮਲੋਹ ਬਲਾਕ ਦੇ ਸੇਵਾਦਾਰਾਂ ਵੱਲੋਂ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਿਆਂ ਖੂਨਦਾਨ ਕੀਤਾ ਗਿਆ।

ਜਾਣਕਾਰੀ ਅਨੁਸਾਰ ਜਤਿਨ ਕੁਮਾਰ ਦੀ ਪਤਨੀ ਚੇਤਨਾ ਵਰਮਾ, ਜੋ ਬਲਾਕ ਅਮਲੋਹ ਦੇ ਪਿੰਡ ਸਲਾਣਾ ਵਾਸੀ ਮਨੋਜ ਕੁਮਾਰ ਦੀ ਧੀ ਹੈ, ਵੱਲੋਂ ਆਪਣੇ ਪਤੀ ਨੂੰ ਗੁਰਦਾ ਦਾਨ ਕੀਤਾ ਜਾਣਾ ਸੀ। ਇਸ ਦੌਰਾਨ ਡਾਕਟਰਾਂ ਵੱਲੋਂ ਖੂਨ ਦੀ ਤੁਰੰਤ ਲੋੜ ਦੱਸੀ ਗਈ, ਜਿਸ ’ਤੇ ਮਨੋਜ ਕੁਮਾਰ ਵੱਲੋਂ ਮਦਦ ਲਈ ਬਲਾਕ ਅਮਲੋਹ ਦੇ 15 ਮੈਂਬਰ ਗੁਰਸੇਵਕ ਸਿੰਘ ਇੰਸਾਂ ਨਾਲ ਸੰਪਰਕ ਕੀਤਾ।

Read Also : ਬਲਾਕ ਲਹਿਰਾਗਾਗਾ ਦੇ 36ਵੇਂ ਸਰੀਰਦਾਨੀ ਬਣੇ ਮਾਤਾ ਗੁਲਸ਼ਨ ਦੇਵੀ ਇੰਸਾਂ

ਜਿਨ੍ਹਾਂ ਨੇ ਤੁਰੰਤ ਬਲਾਕ ਦੇ ਸੇਵਾਦਾਰਾਂ ਨਾਲ ਸੰਪਰਕ ਬਣਾਇਆ ਤੇ ਲੋੜੀਂਦੇ ਖੂਨਦਾਨ ਕਰਨ ਵਾਲੇ ਸੇਵਾਦਾਰਾਂ ਨੂੰ ਇਕੱਠਾ ਕੀਤਾ ਤੇ ਆਪਣੇ ਖਰਚੇ ’ਤੇ ਫੋਰਟਿਸ ਹਸਪਤਾਲ ਪਹੁੰਚ ਕੇ ਲੋੜਵੰਦ ਮਰੀਜ਼ ਲਈ ਖੂਨਦਾਨ ਕਰਕੇ ਉਸਦੇ ਇਲਾਜ ’ਚ ਮਦਦ ਕੀਤੀ। ਸੂਚਨਾ ਮਿਲਦੇ ਹੀ ਅਮਲੋਹ ਬਲਾਕ ਦੇ 4 ਸੇਵਾਦਾਰ ਪਹਿਲੇ ਪੜਾਅ ’ਚ ਫੋਰਟਿਸ ਹਸਪਤਾਲ ਮੋਹਾਲੀ ਪਹੁੰਚੇ ਤੇ ਖੂਨਦਾਨ ਕੀਤਾ। ਇਸ ਤੋਂ ਬਾਅਦ ਹਸਪਤਾਲ ਵੱਲੋਂ ਹੋਰ ਖੂਨ ਦੀ ਲੋੜ ਦੱਸੀ ਗਈ, ਜਿਸ ’ਤੇ 10 ਹੋਰ ਸੇਵਾਦਾਰ ਵੀ ਤੁਰੰਤ ਹਸਪਤਾਲ ਪਹੁੰਚੇ ਤੇ ਖੂਨਦਾਨ ਕੀਤਾ।  

ਇਸ ਤਰ੍ਹਾਂ ਅਮਲੋਹ ਬਲਾਕ ਦੇ ਕੁੱਲ 14 ਸੇਵਾਦਾਰਾਂ ਵੱਲੋਂ ਜਤਿਨ ਕੁਮਾਰ ਦੇ ਗੁਰਦੇ ਟਰਾਂਸਪਲਾਂਟ ਪ੍ਰਕਿਰਿਆ ਲਈ ਖੂਨਦਾਨ ਕੀਤਾ ਗਿਆ। ਜਤਿਨ ਕੁਮਾਰ ਦੇ ਪਰਿਵਾਰ ਵੱਲੋਂ ਸਮੂਹ ਖੂਨਦਾਨੀਆਂ ਅਤੇ ਉਨ੍ਹਾਂ ਨੂੰ ਇਸ ਰਾਹ ’ਤੇ ਚੱਲਣ ਲਈ ਪ੍ਰੇਰਿਤ ਕਰਨ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਰਾਜਿੰਦਰ ਸਿੰਘ ਇੰਸਾਂ ਘੁੱਲੂਮਾਜਰਾ ਤੇ ਗੁਰਸੇਵਕ ਸਿੰਘ ਇੰਸਾਂ ਨੇ ਦੱਸਿਆ ਕਿ ਕਿਸੇ ਲੋੜਵੰਦ ਮਰੀਜ਼ ਦੀ ਮਦਦ ਲਈ ਸਮੇਂ ਸਿਰ ਖੂਨਦਾਨ ਕਰਨਾ ਇਨਸਾਨੀਅਤ ਦੀ ਸੱਚੀ ਸੇਵਾ ਹੈ ਤੇ ਸਮਾਜ ਦੇ ਹਰ ਵਿਅਕਤੀ ਨੂੰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਇਸ ਤਰ੍ਹਾਂ ਦੀ ਸੇਵਾ ਕਰਕੇ ਉਨ੍ਹਾਂ ਨੂੰ ਆਤਮਿਕ ਸ਼ਾਂਤੀ ਅਤੇ ਸਕੂਨ ਮਿਲਦਾ ਹੈ। ਇਸ ਮੌਕੇ ਲਵਲੀ ਇੰਸਾਂ, ਸਿਮਰਤ ਇੰਸਾਂ, ਦੁਰਗਾ ਇੰਸਾਂ, ਜੀਤ ਇੰਸਾਂ, ਬਲਵਿੰਦਰ ਸਿੰਘ, ਗੁਰਜਿੰਦਰ ਸਿੰਘ, ਰਾਜਿੰਦਰ ਸਿੰਘ ਇੰਸਾਂ, ਲਖਵੀਰ ਇੰਸਾਂ, ਬੇਅੰਤ ਇੰਸਾਂ, ਗੁਰਸੇਵਕ ਇੰਸਾਂ ਨੇ ਖੂਨਦਾਨ ਕੀਤਾ। ਇਸ ਮੌਕੇ ਮਾਸਟਰ ਗੁਰਸੇਵਕ ਸਿੰਘ ਇੰਸਾਂ ਤੇ ਜਸਪਾਲ ਇੰਸਾਂ ਮਲੋਟ ਵਾਲੇ ਵੀ ਮੌਜੂਦ ਸਨ। 

About The Author

Related Posts