Body Donation Punjab: ਬਲਾਕ ਲਹਿਰਾਗਾਗਾ ਦੇ 36ਵੇਂ ਸਰੀਰਦਾਨੀ ਬਣੇ ਮਾਤਾ ਗੁਲਸ਼ਨ ਦੇਵੀ ਇੰਸਾਂ
ਜਾਂਦੇ ਜਾਂਦੇ ਵੀ ਕਈਆਂ ਨੂੰ ਰੋਸ਼ਨੀ ਦੇ ਗਈ ਮਾਤਾ ਗੁਲਸ਼ਨ ਦੇਵੀ : ਵਰਿੰਦਰ ਗੋਇਲ
ਲਹਿਰਾਗਾਗਾ (ਰਾਜ ਸਿੰਗਲਾ)। ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਬਲਾਕ ਲਹਿਰਾਗਾਗਾ ਦੇ ਸਵਰਗੀ ਪ੍ਰਹਲਾਦ ਕੁਮਾਰ ਦੀ ਧਰਮਪਤਨੀ, ਅਮਿਤ ਕੁਮਾਰ ਕਾਕਾ ਜਿਮ ਵਾਲੇ ਦੀ ਮਾਤਾ ਗੁਲਸ਼ਨ ਦੇਵੀ ਲੋਕਾਂ ਲਈ ਮਿਸਾਲ ਬਣ ਗਏ ਹਨ। ਮਾਤਾ ਗੁਲਸ਼ਨ ਦੇਵੀ 70 ਸਾਲ ਦੇ ਸਨ। ਗੁਲਸ਼ਨ ਦੇਵੀ ਇੰਸਾਂ ਦਾ ਸਾਰਾ ਪਰਿਵਾਰ ਸੇਵਾ ਭਾਵਨਾ ਨਾਲ ਹਮੇਸ਼ਾ ਮਾਨਵਤਾ ਦੀ ਸੇਵਾ ’ਚ ਲਗਿਆ ਰਹਿੰਦਾ ਹੈ, ਡੇਰਾ ਸੱਚਾ ਸੌਦਾ ਸਰਸਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ’ਚੋਂ ਸਭ ਤੋਂ ਵੱਡਾ ਦਾਨ ਸਰੀਰਦਾਨ ਕਰਨਾ ਹੈ। ਲਹਿਰਾਗਾਗਾ ਦੇ ਸੇਵਾਦਾਰ ਨੇ ਮਰਨ ਉਪਰੰਤ ਪਰਿਵਾਰ ਦੀ ਸਹਿਮਤੀ ਨਾਲ ਮਾਤਾ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਬਾਬੂ ਜੁਗਰਾਜ ਸਿੰਘ ਆਯੁਰਵੈਦਿਕ ਮੈਡੀਕਲ ਕਾਲਜ ਐਂਡ ਹੋਸਪਿਟਲ ਸੈਕਟਰ ਲਖਨਊ ਉੱਤਰ ਪ੍ਰਦੇਸ਼ ਨੂੰ ਦਾਨ ਕਰ ਦਿੱਤੀ ਹੈ। ਇਸ ਮੌਕੇ ਪਰਿਵਾਰ ਨੇ ਕਿਹਾ ਕਿ ਜਿਉਂਦੇ ਜੀ ਗੁਰਦਾ ਦਾਨ ਮਰਨ ਉਪਰੰਤ ਸਰੀਰ ਦਾਨ ਕਰਨਾ ਹੀ ਸਾਡੇ ਗੁਰੂ ਜੀ ਨੇ ਸਿਖਾਇਆ ਹੈ, ਉਨ੍ਹਾਂ ਦੇ ਬਚਨਾਂ ’ਤੇ ਅਮਲ ਕਰਦਿਆਂ ਹੋਇਆ ਅੱਜ ਅਸੀਂ ਆਪਣੇ ਮਾਤਾ ਜੀ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਹੈ।
ਪਵਿੱਤਰ ਦੇਹ ਨੂੰ ਪਵਿੱਤਰ ਨਾਅਰਾ ਲਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ ਤੇ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਪੰਜਾਬ ਦੇ ਕੈਬਨਟ ਮੰਤਰੀ ਵਰਿੰਦਰ ਗੋਇਲ ਨੇ ਸਿਮਰਪਾਲ ਸਿੰਘ ਗਿਫਟੀ, ਚੇਅਰਮੈਨ ਸਪੋਰਟਸ ਵੈਲਫੇਅਰ ਬੋਰਡ, ਸਾਬਕਾ ਪੁਲਿਸ ਅਧਿਕਾਰੀ ਗੁਰਤੇਜ ਸਿੰਘ, ਪਿੰਡ ਦੇ ਸੇਵਾਦਾਰ ਸੱਚੇ ਨਿਮਰ ਸੇਵਾਦਾਰ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਕੈਬਨਟ ਮੰਤਰੀ ਵਰਿੰਦਰ ਗੋਇਲ ਨੇ ਆਖਿਆ ਕਿ ਡੇਰਾ ਸੱਚਾ ਸੌਦਾ ਸਰਸਾ ਦੀ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਮਾਤਾ ਗੁਲਸ਼ਨ ਦੇਵੀ ਨੇ ਆਪਣਾ ਸਰੀਰ ਦਾਨ ਕੀਤਾ। ਜੋ ਆਪਣੀ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਨੇ ਆਪਣੀ ਸਹਿਮਤੀ ਨਾਲ ਸਰੀਰ ਦਾਨ ਕੀਤਾ। ਜਿਸ ਦੇ ਨਾਲ ਅਨੇਕਾਂ ਵਿਦਿਆਰਥੀ ਮੈਡੀਕਲ ਦੀ ਖੋਜ ਕਰਕੇ ਡਾਕਟਰ ਬਣਨਗੇ। ਜੋ ਕਿ ਬਹੁਤ ਨੇਕ ਉਪਰਾਲਾ ਹੈ। ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿ ਕਿ ਡੇਰਾ ਸੱਚਾ ਸੌਦਾ ਸਰਸਾ ਤੇ ਸੇਵਾਦਾਰ ਹਮੇਸ਼ਾ ਆਫਤ ’ਚ ਅੱਗੇ ਰਹਿੰਦੇ ਹਨ। ਜਦੋਂ ਵੀ ਕੋਈ ਦਿੱਕਤ ਆਉਂਦੀ ਹੈ ਹਮੇਸ਼ਾ ਆਪਣਾ ਫਰਜ਼ ਨਿਭਾਉਂਦੇ ਹਨ ਜਾਂ ਹੜ ਦੀ ਸਥਿਤੀ ਹੋਵੇ ਜਾਂ ਕਿਤੇ ਭੁਚਾਲ ਜਾ ਭੁੱਖ ਮਾਰੀ ਫੈਲੀ ਹੋਵੇ।
ਇਹ ਵੀ ਪੜ੍ਹੋ : Assam Arunachal Border: ਅਸਾਮ-ਅਰੁਣਾਚਲ ਸਰਹੱਦ ’ਤੇ ਤਣਾਅ, ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ ’ਤੇ ਕੀਤੀ ਪੱਥਰਬਾਜ਼ੀ
ਸਰਸਾ ਦੇ ਸੇਵਾਦਾਰ ਹਮੇਸ਼ਾ ਤਿਆਰ ਰਹਿੰਦੇ ਹਨ। ਮੈਂ ਗੁਲਸ਼ਨ ਦੇਵੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਮਾਤਾ ਜੀ ਨੂੰ ਕਾਫਲੇ ਦੇ ਰੂਪ ’ਚ ਵਿਦਾ ਕੀਤਾ। ਬਲਾਕ ਤੇ ਪਿੰਡ ਦੇ ਸੇਵਾਦਾਰ ਨੇ ਦੱਸਿਆ ਕਿ ਸਰੀਰਦਾਨ ਹੋਇਆ ਡੇਰੇ ਦੀ ਸਿੱਖਿਆਵਾਂ ’ਤੇ ਚਲਦੇ ਹੋਏ ਮਾਨਤਾ ਭਲਾਈ ਦੇ ਕੰਮਾਂ ਦੇ ’ਚ ਸਾਰੀ ਸਾਧ-ਸੰਗਤ ਜੁਟੀ ਰਹਿੰਦੀ ਹੈ। ਸਾਰੀ ਸਾਧ-ਸੰਗਤ ਨੇ ਆਪਣਾ ਪਰਿਵਾਰ ਸਮਝਦੇ ਹੋਏ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਸਰੀਰ ਦਾਨ ਦੇ ਕਾਫਲੇ ’ਚ ਆਪਣਾ ਯੋਗਦਾਨ ਪਾਇਆ। ਸਾਰਾ ਸ਼ਹਿਰ ਮਾਤਾ ਗੁਲਸ਼ਨ ਦੇਵੀ ਅਮਰ ਰਹੇ ਦੇ ਨਾਂਅਰਿਆਂ ਨਾਲ ਗੂੰਜ ਉੱਠਿਆ। ਸ਼ਹਿਰ ਤੇ ਸਮੂਹ ਸਾਧ-ਸੰਗਤ ਨੇ ਅੰਤਿਮ ਯਾਤਰਾ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਪਰਿਵਾਰਿਕ ਮੈਂਬਰ ਮੋਨਿਕਾ, ਸਪਨਾ ਭੈਣ, ਅੰਗਰੇਜ ਚੰਦ, ਟੋਨੀ ਇੰਸਾਂ ਦਿੜ੍ਹਬਾ, ਸਮੂਹ ਸੰਗਤ ਤੋਂ ਇਲਾਵਾ, ਸ਼ਹਿਰ ਨਿਵਾਸੀ, (ਗੁਰਵਿੰਦਰ ਸਿੰਘ, ਰਤਨ ਲਾਲ ਸੱਚੇ ਨਿਮਰ ਸੇਵਾਦਾਰ), ਪਿੰਡਾਂ ਦੇ ਪ੍ਰੇਮੀ ਸੇਵਕ, ਪ੍ਰੇਮੀ ਸੰਮਤੀ, ਗ੍ਰੀਨ ਐੱਸ ਵੈੱਲਫੇਅਰ ਫੋਰਸ ਸੰਗਠਨ ਸੇਵਾਦਾਰ, ਆਈਟੀ ਵਿੰਗ ਦੇ ਭੈਣ ਤੇ ਭਾਈ, ਤੋ ਇਲਾਵਾ ਵੱਖ-ਵੱਖ ਪਿੰਡਾਂ ਦੀ ਸਾਧ-ਸੰਗਤ ਵੀ ਹਾਜ਼ਰ ਸੀ। Body Donation Punjab