Punjab
Health News: ਮੋਟਾਪੇ ਤੇ ਇਸ ਨਾਲ ਜੁੜੀਆਂ ਬਿਮਾਰੀਆਂ ਦੇ ਇਲਾਜ ’ਚ ਬੈਰੀਐਟ੍ਰਿਕ ਸਰਜਰੀ ਬਣੀ ਨਵੀਂ ਉਮੀਦ
ਰੋਬੋਟ ਦੀ ਮਦਦ ਨਾਲ ਕੀਤੀ ਸਰਜਰੀ ਨਾਲ ਮਰੀਜ਼ਾਂ ਨੂੰ ਲੰਮੇ ਸਮੇਂ ਤੱਕ ਭਾਰ ਘਟਾਉਣ ’ਚ ਮਿਲੀ ਮੱਦਦ
ਮੁਹਾਲੀ (ਸੱਚ ਕਹੂੰ ਨਿਊਜ)। ਫੋਰਟਿਸ ਹਸਪਤਾਲ ਮੋਹਾਲੀ ਦੇ ਬੈਰੀਐਟ੍ਰਿਕ ਸਰਜਰੀ ਵਿਭਾਗ ’ਚ ਰੋਬੋਟ ਦੀ ਮਦਦ ਨਾਲ ਕੀਤੀ ਜਾ ਰਹੀ ਬੈਰੀਐਟ੍ਰਿਕ ਸਰਜਰੀ ਨੇ ਬਹੁਤ ਜ਼ਿਆਦਾ ਮੋਟਾਪੇ ਤੋਂ ਪੀੜਤ ਕਈ ਮਰੀਜ਼ਾਂ ਦੀ ਜ਼ਿੰਦਗੀ ’ਚ ਵੱਡਾ ਬਦਲਾਅ ਲਿਆਂਦਾ ਹੈ।100 ਕਿੱਲੋ ਤੋਂ ਵੱਧ ਭਾਰ ਵਾਲੇ ਤੇ ਮੋਟਾਪੇ ਦੇ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਹੋਰ ਸਿਹਤ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ਨੂੰ ਇਸ ਇਲਾਜ ਨਾਲ ਲੰਮੇ ਸਮੇਂ ਤੱਕ ਭਾਰ ਘਟਾਉਣ ’ਚ ਮਦਦ ਮਿਲੀ ਹੈ।
ਕਈ ਮਰੀਜ਼ਾਂ ’ਚ ਸਰਜਰੀ ਤੋਂ ਅਗਲੇ ਹੀ ਦਿਨ ਬਲੱਡ ਸ਼ੂਗਰ ਆਮ ਹੋਣ ਤੋਂ ਬਾਅਦ ਸ਼ੂਗਰ ਦੀਆਂ ਦਵਾਈਆਂ ਅਤੇ ਇਨਸੁਲਿਨ ਦੀ ਲੋੜ ਵੀ ਨਹੀਂ ਰਹੀ। ਇਸੇ ਤਰ੍ਹਾਂ ਦੇ ਇੱਕ ਮਾਮਲੇ ’ਚ 56 ਸਾਲ ਦੀ ਮਹਿਲਾ ਦਾ ਭਾਰ 160 ਕਿੱਲੋ ਸੀ। ਉਹ ਪਿਛਲੇ ਸੱਤ ਸਾਲਾਂ ਤੋਂ ਸ਼ੂਗਰ ਦੀ ਮਰੀਜ਼ ਸੀ ਤੇ ਉਸ ਨੂੰ ਇਨਸੁਲਿਨ ਦੇ ਨਾਲ ਸ਼ੂਗਰ ਦੀਆਂ ਦਵਾਈਆਂ ਵੀ ਲੈਣੀਆਂ ਪੈਂਦੀਆਂ ਸਨ।
Read Also : ਗੁਰਦੇ ਟਰਾਂਸਪਲਾਂਟ ਮਰੀਜ਼ ਲਈ ਅਮਲੋਹ ਬਲਾਕ ਦੇ ਸੇਵਾਦਾਰਾਂ ਨੇ ਕੀਤਾ ਖੂਨਦਾਨ
ਸਿਹਤ ਦੀ ਹਾਲਤ ਵਿਗੜਨ ਤੋਂ ਬਾਅਦ ਉਸ ਨੇ ਹਾਲ ਹੀ ’ਚ ਫੋਰਟਿਸ ਹਸਪਤਾਲ ਮੋਹਾਲੀ ਦੇ ਬੈਰੀਐਟ੍ਰਿਕ ਸਰਜਰੀ ਵਿਭਾਗ ਦੇ ਸਲਾਹਕਾਰ ਡਾ. ਵਿਤਿਸ਼ ਸਿੰਗਲਾ ਨਾਲ ਸੰਪਰਕ ਕੀਤਾ। ਜਾਂਚ ਤੇ ਲੋੜੀਂਦੇ ਮੈਡੀਕਲ ਟੈਸਟਾਂ ਤੋਂ ਬਾਅਦ ਡਾ. ਸਿੰਗਲਾ ਨੇ ਉਸ ਲਈ ਰੋਬੋਟ ਦੀ ਮਦਦ ਨਾਲ ਬੈਰੀਐਟ੍ਰਿਕ ਸਰਜਰੀ ਨੂੰ ਢੁੱਕਵਾਂ ਇਲਾਜ ਦੱਸਿਆ। ਮਰੀਜ਼ ਦੀ ਸਰਜਰੀ ਸਫਲਤਾਪੂਰਵਕ ਕੀਤੀ ਗਈ।
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡਾ. ਵਿਤਿਸ਼ ਸਿੰਗਲਾ, ਸਲਾਹਕਾਰ, ਬੈਰੀਐਟ੍ਰਿਕ ਸਰਜਰੀ ਵਿਭਾਗ, ਫੋਰਟਿਸ ਹਸਪਤਾਲ ਮੋਹਾਲੀ ਨੇ ਕਿਹਾ ਕਿ ਇਸ ਸਰਜਰੀ ਨਾਲ ਸ਼ੂਗਰ ਦੀ ਸਥਿਤੀ ’ਚ ਸੁਧਾਰ ਹੋ ਸਕਦਾ ਹੈ ਤੇ ਕਈ ਮਾਮਲਿਆਂ ’ਚ ਬਲੱਡ ਸ਼ੂਗਰ ਬਿਨਾਂ ਇਨਸੁਲਿਨ ਜਾਂ ਸ਼ੂਗਰ ਦੀਆਂ ਦਵਾਈਆਂ ਦੇ ਆਮ ਰਹਿ ਸਕਦੀ ਹੈ।