Punjab
Students’ Dignity: ਵਿਦਿਆਰਥੀਆਂ ਦੀ ਸ਼ਾਨ ਤੋਂ ਵੱਡਾ ਕੁਝ ਨਹੀਂ, ਵਿਵਸਥਾ ਨੂੰ ਬਦਲਣਾ ਪਵੇਗਾ
ਘਟਨਾ : ਸਿੱਖਿਆ ਦੀ ਦੇਹਲੀ ’ਤੇ ਡਰ ਕਿਉਂ, ਸੂਰਤ ਦੀ ਘਟਨਾ ਨੇ ਚੁੱਕੇ ਗੰਭੀਰ ਸਵਾਲ
ਭਾਰਤ ਦੇ ਸਰਕਾਰੀ ਮੈਡੀਕਲ ਕਾਲਜ ’ਚ ਪਹਿਲੇ ਸਾਲ ਦੇ ਗ੍ਰੈਜੂਏਟ ਵਿਦਿਆਰਥੀ ਹਰਸ਼ ਪਾਂਡਿਆ ਦੀ ਖੁਦਕੁਸ਼ੀ ਨੇ ਸਿੱਖਿਆ ਅਦਾਰਿਆਂ ’ਚ ਨਵੇਂ ਵਿਦਿਆਰਥੀਆਂ ਦੇ ਸੋਸ਼ਣ ਦੀ ਉਸ ਭਿਆਨਕ ਤਸਵੀਰ ਨੂੰ ਫਿਰ ਸਾਹਮਣੇ ਲਿਆ ਦਿੱਤਾ ਹੈ, ਜਿਸ ਨੂੰ ਵਿਵਸਥਾ ਲੰਮੇ ਸਮੇਂ ਤੋਂ ਗੰਭੀਰਤਾ ਨਾਲ ਲੈਣ ਤੋਂ ਬਚਦੀ ਰਹੀ ਹੈ 29 ਸਾਲਾ ਹਰਸ਼ ਦੀ ਮੌਤ ਤੋਂ ਬਾਅਦ ਹੋਈ ਜਾਂਚ ’ਚ ਚਾਰ ਸੀਨੀਅਰ ਡਾਕਟਰ ਨੂੰ ਸੋਸ਼ਣ ਅਤੇ ਰੈਗਿੰਗ ਲਈ ਛੇ ਮਹੀਨਿਆਂ ਲਈ ਮੁਅੱਤਲ ਕੀਤਾ ਗਿਆ ਅਤੇ ਉਨ੍ਹਾਂ ਨੂੰ ਹੋਸਟਲ ਖਾਲੀ ਕਰਨ ਦਾ ਆਦੇਸ਼ ਦਿੱਤਾ ਗਿਆ ਉਨ੍ਹਾਂ ਖਿਲਾਫ ਪੁਲਿਸ ਮਾਮਲਾ ਵੀ ਦਰਜ ਹੋਇਆ ਹੈ ਕੁਝ ਅਧਿਆਪਕਾਂ ਨੂੰ ਵੀ ਸਮੇਂ ’ਤੇ ਕਾਰਵਾਈ ਨਾ ਕਰਨ ’ਤੇ ਕਾਰਨ ਦੱਸੋ ਸੂੁਚਨਾ ਦਿੱਤੀ ਗਈ ਇਸ ਘਟਨਾ ਦੀ ਸਭ ਤੋਂ ਗੰਭੀਰ ਗੱਲ ਇਹ ਹੈ ਕਿ ਹਰਸ਼ ਨਾਲ ਦੁਰਵਿਹਾਰ ਦੀਆਂ ਸ਼ਿਕਾਇਤਾਂ ਸਾਹਮਣੇ ਆਉਣ ਦੇ ਬਾਵਜੂਦ ਐਨ ਸਮੇਂ ’ਤੇ ਦਖ਼ਲਅੰਦਾਜ਼ੀ ਨਹੀਂ ਹੋ ਸਕੀ ਕਿਸੇ ਵਿਦਿਆਰਥੀ ਨੂੰ ਲਗਾਤਾਰ ਬੇਇੱਜ਼ਤੀ, ਡਰ ਅਤੇ ਮਾਨਸਿਕ ਦਬਾਅ ’ਚ ਰਹਿਣ ਲਈ ਮਜ਼ਬੂਰ ਕੀਤਾ ਜਾਵੇ ਤਾਂ ਉਸ ਨੂੰ ਅਨੁਸ਼ਾਸਨ ਜਾਂ ਸੀਨੀਅਰਤਾ ਦਾ ਰਵਾਇਤ ਮੰਨ ਲੈਣਾ ਸੰਵੇਦਨਹੀਣਤਾ ਹੈ ਸੀਨੀਅਰ ਹੋਣ ਦਾ ਅਰਥ ਕਿਸੇ ਜੂਨੀਅਰ ਦੀ ਆਤਮਸਨਮਾਨ ’ਤੇ ਅਧਿਕਾਰ ਪਾ ਲੈਣਾ ਨਹੀਂ ਹੈ।
ਇਹ ਵੀ ਪੜ੍ਹੋ : SIR Punjab: ਪੰਜਾਬ ਦੀ ਡਰਾਫਟ ਵੋਟਰ ਸੂਚੀ ਜਾਰੀ, ਆਪਣਾ ਨਾਂਅ ਇਸ ਤਰ੍ਹਾਂ ਕਰੋ ਚੈਕ, ਜੇਕਰ ਨਹੀਂ ਤਾਂ ਇਸ ਤਰ੍ਹਾਂ ਕਰਵਾਓ ਸ਼ਾਮਲ
ਦੇਸ਼ ’ਚ ਵਿਦਿਆਰਥੀਆਂ ਦੇ ਸੋਸ਼ਣ ’ਤੇ ਰੋਕ ਲਈ ਨਿਯਮਾਂ ਦੀ ਕਮੀ ਨਹੀਂ ਹੈ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਸਾਲ 2009 ’ਚ ਰੈਗਿੰਗ ਰੋਕਣ ਲਈ ਵਿਸਥਾਰ ਨਾਲ ਨਿਯਮ ਬਣਾਏ ਸਨ ਇਨ੍ਹਾਂ ’ਚ ਸੋਸ਼ਣ, ਬੇਇੱਜ਼ਤੀ, ਡਰ ਪੈਦਾ ਕਰਨ ਅਤੇ ਸਰੀਰਕ ਜਾਂ ਮਾਨਸਿਕ ਹਾਨੀ ਪਹੁੰਚਾਉਣ ਵਾਲੇ ਵਿਹਾਰ ਨੂੰ ਸਪੱਸ਼ਟ ਤੌਰ ’ਤੇ ਪਾਬੰਦੀਸ਼ੁਦਾ ਕੀਤਾ ਗਿਆ ਹੈ ਸੰਸਥਾਵਾਂ ’ਚ ਸ਼ਿਕਾਇਤ ਵਿਵਸਥਾ, ਨਿਗਰਾਨੀ ਦਲ ਅਤੇ ਚੌਵੀਂ ਘੰਟੇ ਸਹਾਇਤਾ ਵਿਵਸਥਾ ਦੀ ਵੀ ਤਜ਼ਵੀਜ਼ ਹੈ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਇਨ੍ਹਾਂ ਨਿਯਮਾਂ ਨੂੰ ਹੋਰ ਗੰਭੀਰਤਾ ਮਿਲੀ, ਫਿਰ ਵੀ ਸਮੱਸਿਆ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਸਮੱਸਿਆ ਨਿਯਮਾਂ ਦੀ ਗੈਰਮੌਜ਼ੂਦਗੀ ਤੋਂ ਜ਼ਿਆਦਾ ਉਨ੍ਹਾਂ ਦਾ ਕਮਜ਼ੋਰ ਹੋਣਾ ਵੱਧ ਜਿੰਮੇਵਾਰ ਹੈ ਕਈ ਵਾਰ ਵਿਦਿਆਰਥੀ ਸ਼ਿਕਾਇਤ ਕਰਨ ਤੋਂ ਡਰਦੇ ਹਨ, ਕਿਉਂਕਿ ਉਨ੍ਹਾਂ ਨੂੰ ਡਰ ਰਹਿੰਦਾ ਹੈ ਕਿ ਸ਼ਿਕਾਇਤ ਤੋਂ ਬਾਅਦ ਸਥਿਤੀ ਹੋਰ ਖਰਾਬ ਹੋ ਸਕਦੀ ਹੈ ਅਦਾਰਿਆਂ ਦੇ ਵੱਕਾਰ ਬਚਾਉਣ ਦੀ ਚਿੰਤਾ ਵੀ ਕਈ ਵਾਰ ਵਿਦਿਆਰਥੀ ਦੀ ਸੁਰੱਖਿਆ ’ਤੇ ਭਾਰੀ ਪੈ ਜਾਂਦੀ ਹੈ ਅਜਿਹੇ ਪ੍ਰਬੰਧਾਂ ’ਚ ਸ਼ਿਕਾਇਤ ਕਰਨ ਵਾਲਾ ਵਿਦਿਆਰਥੀ ਇਕੱਲਾ ਪੈ ਜਾਂਦਾ ਹੈ ਅਤੇ ਸੋਸ਼ਣ ਕਰਨ ਵਾਲਿਆਂ ਨੂੰ ਇਹ ਸੰਦੇਸ਼ ਮਿਲਦਾ ਹੈ ਕਿ ਉਨ੍ਹਾਂ ਦਾ ਪ੍ਰਭਾਵ ਉਨ੍ਹਾਂ ਨੂੰ ਬਚਾਅ ਸਕਦਾ ਹੈ। Students’ Dignity
ਉੱਚ ਸਿੱਖਿਆ ਅਦਾਰਿਆਂ ’ਚ ਵਿਦਿਆਰਥੀਆਂ ਦੇ ਸਾਹਮਣੇ ਦਬਾਅ ਦਾ ਦਾਇਰਾ ਵੀ ਵਧਿਆ ਹੈ ਸਾਲ 2018 ਤੋਂ 2023 ਵਿਚਕਾਰ ਕੇਂਦਰ ਸਰਕਾਰ ਦੇ ਅਧੀਨ ਉਚ ਸਿੱਖਿਆ ਸੰਸਥਾਵਾਂ ’ਚ 98 ਵਿਦਿਆਰਥੀਆਂ ਦੀ ਖੁਦਕੁਸ਼ੀ ਦੇ ਮਾਮਲੇ ਸੰਸਦ ’ਚ ਦੱਸੇ ਗਏ ਸਨ ਇਨ੍ਹਾਂ ’ਚ ਖੇਤਰੀ ਤਕਨੀਕੀ ਸੰਸਥਾਵਾਂ ਦੇ 39, ਰਾਸ਼ਟਰੀ ਤਕਨੀਕੀ ਸੰਸਥਾਵਾਂ ਦੇ 25 ਅਤੇ ਕੇਂਦਰੀ ਯੂਨੀਵਰਸਿਟੀਆਂ ਦੇ 25 ਵਿਦਿਆਰਥੀ ਸ਼ਾਮਲ ਸਨ ਇਸ ਮਿਆਦ ’ਚ ਉੱਚ ਸਿੱਖਿਆ ਅਦਾਰਿਆਂ ਤੋਂ 32 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਦੇ ਪੜ੍ਹਾਈ ਛੱਡਣ ਦੀ ਜਾਣਕਾਰੀ ਵੀ ਸੰਸਦ ’ਚ ਦਿੱਤੀ ਗਈ ਸੀ ਇਨ੍ਹਾਂ ਅੰਕੜਿਆਂ ਨੂੰ ਕਿਸੇ ਇੱਕ ਕਾਰਨ ਨਾਲ ਜੋੜਨਾ ਸਹੀ ਨਹੀਂ ਹੋਵੇਗਾ, ਪਰ ਉਹ ਇਹ ਜ਼ਰੂਰ ਦੱਸਦੇ ਹਨ ਕਿ ਸਿੱਖਿਆ ਵਿਵਸਥਾ ’ਚ ਵਿਦਿਆਰਥੀਆਂ ਦੇ ਮਾਨਸਿਕ ਅਤੇ ਸਮਾਜਿਕ ਦਬਾਅ ਨੂੰ ਗੰਭੀਰਤਾ ਨਾਲ ਸਮਝਣ ਦੀ ਜ਼ਰੂਰਤ ਹੈ ਇਸ ਸੰਕਟ ਦੀ ਇੱਕ ਦੂਜੀ ਪਰਤ ਸਿੱਖਿਆ ਦੇ ਵਧਦੇ ਵਪਾਰੀਕਰਨ ਨਾਲ ਜੁੜੀ ਹੈ।
ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਦੇ ਨਾਂਅ ’ਤੇ ਵਿਦਿਆਰਥੀਆਂ ’ਤੇ ਸਫਲਤਾ ਦਾ ਅਜਿਹਾ ਦਬਾਅ ਬਣਾਇਆ ਜਾਂਦਾ ਹੈ, ਜਿਸ ’ਚ ਅਸਫਲਤਾ ਜੀਵਨ ਦਾ ਅੰਤ ਵਰਗੀ ਪ੍ਰਤੀਤ ਹੋਣ ਲੱਗਦੀ ਹੈ ਮਾਪਿਆਂ ਦੀ ਇੱਛਾ, ਸੰਸਥਾਵਾਂ ਦਾ ਮੁਕਾਬਲਾ ਅਤੇ ਸਮਾਜ ਦੀਆਂ ਉਮੀਦਾਂ ਮਿਲ ਕੇ ਬੱਚਿਆਂ ’ਤੇ ਅਜਿਹਾ ਬੋਝ ਪਾ ਦਿੰਦੀਆਂ ਹਨ, ਜਿਸ ਨੂੰ ਹਰ ਵਿਦਿਆਰਥੀ ਆਮ ਤੌਰ ’ਤੇ ਸਹਿਣ ਨਹੀਂ ਕਰ ਪਾਉਂਦਾ ਕੋਟਾ ਵਰਗੇ ਸਿੱਖਿਆ ਕੇਂਦਰਾਂ ਤੋਂ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੀਆਂ ਖ਼ਬਰਾਂ ਇਸ ਵਿਆਪਕ ਦਬਾਅ ਵੱਲ ਸੰਕੇਤ ਕਰ ਰਹੀਆਂ ਹਨ ਕਿਸੇ ਪ੍ਰੀਖਿਆ ’ਚ ਸਫਲਤਾ ਜੀਵਨ ਦੀ ਸਾਰਥਿਕਤਾ ਦਾ ਸਬੂਤ ਨਹੀਂ ਹੋ ਸਕਦੀ ਅਤੇ ਅਸਫਲਤਾ ਜੀਵਨ ਦੀ ਸਮਾਪਤੀ ਦਾ ਕਾਰਨ ਨਹੀਂ ਬਣਨੀ ਚਾਹੀਦੀ ਹੈ ਸਿੱਖਿਆ ਵਿਵਸਥਾ ’ਚ ਸਮਾਜਿਕ ਅਸਮਾਨਤਾ ਵੀ ਇੱਕ ਗੰਭੀਰ ਸਵਾਲ ਹੈ ਵਾਂਝੇ ਖੇਤਰਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਦਾਖਲਾ ਮਿਲਣ ਤੋਂ ਬਾਅਦ ਸੰਸਥਾਵਾਂ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਪੜ੍ਹਾਈ, ਭਾਸ਼ਾ, ਸਲਾਹ ਅਤੇ ਸਮਾਜਿਕ ਅਨੁਕੂਲਤਾ ’ਚ ਭਰਪੂਰ ਸਹਿਯੋਗ ਮਿਲੇ। Students’ Dignity
ਤਕਨੀਕੀ ਅਤੇ ਕਾਰੋਬਾਰੀ ਸਿੱਖਿਆ ਨਾਲ ਸਾਹਿਤਕ, ਸਮਾਜ, ਸਮਾਨਤਾ, ਮਨੁੱਖੀ ਅਧਿਕਾਰ ਅਤੇ ਸੰਵੇਦਨਸ਼ੀਲਤਾ ਵਰਗੇ ਵਿਸ਼ਿਆਂ ਨੂੰ ਵੀ ਮਹੱਤਵ ਮਿਲਣਾ ਚਾਹੀਦਾ ਹੈ ਇਸ ਨਾਲ ਵਿਦਿਆਰਥੀ ਆਪਣੇ ਵਿਸ਼ੇ ਨਾਲ ਸਮਾਜ ਨੂੰ ਸਮਝਣ ਵਾਲਾ ਮਨੁੱਖ ਵੀ ਬਣਦਾ ਹੈ ਹੁਣ ਜ਼ਰੂਰਤ ਅਜਿਹੀ ਸਿੱਖਿਆ ਵਿਵਸਥਾ ਦੀ ਹੈ ਜਿਸ ’ਚ ਸ਼ਿਕਾਇਤ ਨੂੰ ਦਬਾਇਆ ਨਾ ਸਗੋਂ, ਸੁਣਿਆ ਜਾਵੇ, ਸੀਨੀਅਰਤਾ ਨੂੰ ਅਧਿਕਾਰ ਨਹੀਂ, ਜ਼ਿੰਮੇਵਾਰੀ ਮੰਨਿਆ ਜਾਵੇ ਅਤੇ ਵਿਦਿਆਰਥੀਆਂ ਨੂੰ ਅੰਕ ਜਾਂ ਪ੍ਰੀਖਿਆ ਨਤੀਜੇ ਤੋਂ ਅੱਗੇ ਇੱਕ ਸੰਵੇਦਨਸ਼ੀਲ ਮਨੁੱਖ ਦੇ ਤੌਰ ’ਤੇ ਦੇਖਿਆ ਜਾਵੇ ਸੂਰਤ ਦੀ ਘਟਨਾ ਨੂੰ ਕੁਝ ਵਿਦਿਆਰਥੀਆਂ ਦੀ ਅਨੁਸ਼ਾਸਨਹੀਣਤਾ ਮੰਨ ਕੇ ਭੁੱਲ ਜਾਣਾ ਅਸਾਨ ਹੋਵੇਗਾ, ਪਰ ਇਸ ਨਾਲ ਸਮੱਸਿਆ ਖਤਮ ਨਹੀਂ ਹੋਵੇਗੀ ਸਿੱਖਿਆ ਸੰਸਥਾਨ ਫਿਰ ਸੁਰੱਖਿਅਤ ਬਣਨਗੇ, ਜਦੋਂ ਪ੍ਰਸ਼ਾਸਨ ਦੀ ਜਵਾਬਦੇਹੀ, ਅਧਿਆਪਕਾਂ ਦੀ ਸੰਵੇਦਨਸ਼ੀਲਤਾ ਅਤੇ ਵਿਦਿਆਰਥੀਆਂ ਦੀ ਮਰਿਆਦਾ ਨੂੰ ਬਰਾਬਰ ਮਹੱਤਵ ਦਿੱਤਾ ਜਾਵੇਗਾ ਭਵਿੱਖ ਦੀ ਪੀੜ੍ਹੀ ਨੂੰ ਡਰ ਨਾਲ ਨਹੀਂ, ਵਿਸ਼ਵਾਸ ਨਾਲ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਹੈ।
ਇਹ ਲੇਖਕ ਦੇ ਆਪਣੇ ਵਿਚਾਰ ਹਨ
ਡਾ. ਪ੍ਰਮੋਦ ਭਾਰਗਵ