85 ਸਕੂਲਾਂ ਦੀਆਂ 900 ਖਿਡਾਰਨਾਂ ਨੂੰ ਪਛਾੜ ਕੇ Shah Satnam Ji Girls School Sirsa ਬਣਿਆ ਓਵਰ ਆਲ ਚੈਂਪੀਅਨ
ਆਰਕੇਐੱਸਡੀ ਪਬਲਿਕ ਸਕੂਲ ’ਚ ਸੀਬੀਐੱਸਈ ਗਰਲਜ਼ ਐਥਲੈਟਿਕਸ ਕਲਸਟਰ ਮੀਟ ਦੀ ਸ਼ਾਨਦਾਰ ਸਮਾਪਤੀ
Shah Satnam Ji Girls School Sirsa: ਕੈਥਲ (ਸੱਚ ਕਹੂੰ ਨਿਊਜ਼)। ਆਰਕੇਐੱਸਡੀ ਪਬਲਿਕ ਸਕੂਲ ਕੈਥਲ ’ਚ ਹੋਈੇ ਸੀਬੀਐੱਸਈ ਕਲਸਟਰ-16 ਗਰਲਜ਼ ਐਥਲੈਟਿਕਸ ਮੀਟ ਦੀ ਸ਼ਾਨਦਾਰ ਸਮਾਪਤੀ ਹੋ ਗਈ। ਮੁਕਾਬਲੇ ’ਚ 85 ਸਕੂਲਾਂ ਤੋਂ ਕਰੀਬ 900 ਵਿਦਿਆਰਥਣਾਂ ਨੇ ਵੱਖ-ਵੱਖ ਐਥਲੈਟਿਕਸ ਮੁਕਾਬਲਿਆਂ ’ਚ ਹਿੱਸਾ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁਕਾਬਲੇ ਦੀ ਓਪਰ ਆਲ ਚੈਂਪੀਅਨ ਟਰਾਫੀ ਆਪਣੇ ਨਾਂਅ ਕੀਤੀ। ਖਿਡਾਰਨਾਂ ਨੇ ਆਪਣੀ ਜਿੱਤ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ। ਸਮਾਪਤੀ ਮੌਕੇ ਜੇਤੂ ਖਿਡਾਰਨਾਂ ਨੂੰ ਤਗਮੇ ਅਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਪਤੀ ਸਮਾਰੋਹ ’ਚ ਆਰਕੇਐੱਸਡੀ ਕਾਲੇਜ ਆਫ ਗਰੁੱਪ ਦੇ ਪ੍ਰਧਾਨ ਅਸ਼ਵਿਨੀ ਸ਼ੋਰੇਵਾਲਾ ਨੇ ਜੇਤੂ ਖਿਡਾਰਨਾਂ ਨੂੰ ਸਨਮਾਨਿਤ ਕੀਤਾ।
Read Also : ਸਲਾਬਤਪੁਰਾ ’ਚ ਪਵਿੱਤਰ ਭੰਡਾਰਾ ਸ਼ੁਰੂ, ਦੇਖੋ ਸਿੱਧਾ ਪ੍ਰਸਾਰਣ
ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਾਲ ਖੇਡਾਂ ਵੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਜ਼ਰੂਰੀ ਹਨ। ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਣ ਅਤੇ ਅੱਗੇ ਵਧਣ ਦੀ ਪ੍ਰੇਰਨਾ ਦਿੰਦੇ ਹਨ। ਖੇਡਾਂ ’ਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਨਾਂ ਲਈ ਰੁਜ਼ਗਾਰ ਅਤੇ ਆਰਥਿਕ ਤੌਰ ’ਤੇ ਆਤਮਨਿਰਭਰ ਬਣਨ ਦੇ ਮੌਕੇ ਵੀ ਮੁਹੱਈਆ ਹੁੰਦੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਜ਼ਰੀਏ ਬੱਚਿਆ ਦਾ ਸਰੀਰਕ ਵਿਕਾਸ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਅਲੱਗ-ਅਲੱਗ ਸਥਾਨਾਂ ’ਤੇ ਜਾ ਕੇ ਨਵੀਆਂ ਥਾਵਾਂ ਅਤੇ ਲੋਕਾਂ ਤੋਂ ਸਿੱਖਣ ਦਾ ਮੌਕਾ ਵੀ ਮਿਲਦਾ ਹੈ।
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਖਿਡਾਰਨਾਂ ਦੀ ਤਿਆਰੀ ਬਹੁਤ ਉੱਚ ਪੱਧਰ ਦੀ: ਅਸ਼ਵਿਨੀ ਸ਼ੋਰੇਵਾਲਾ
ਅਸ਼ਵਿਨੀ ਸ਼ੋਰੇਵਾਲਾ ਨੇ ਕਿਹਾ ਕਿ ਮੁਕਾਬਲੇ ’ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਦੀ ਟੀਮ ਨੇ ਵੱਖ-ਵੱਖ ਮੁਕਾਬਲਿਆਂ ’ਚ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਖਿਡਾਰਨਾਂ ਦੀ ਤਿਆਰੀ ਵੀ ਉੱਚ ਪੱਧਰ ਦੀ ਨਜ਼ਰ ਆਈ। ਇਸ ਦੇ ਦਮ ’ਤੇ ਟੀਮ ਨੇ ਓਵਰਆਲ ਟਰਾਫੀ ਆਪਣੇ ਨਾਂਅ ਕੀਤੀ। ਵੱਖ-ਵੱਖ ਈਵੈਂਟਾਂ ’ਚ ਉਨ੍ਹਾਂ ਦੀ ਪ੍ਰਤਿਭਾ, ਮਿਹਨਤ ਅਤੇ ਖੇਡ ਹੁਨਰ ਸਾਫ਼ ਨਜ਼ਰ ਆਇਆ।
ਰਿਲੇਅ ਮੁਕਾਬਲਿਆਂ ’ਚ ਵੀ ਖਿਡਾਰਨਾਂ ਨੇ ਦਿਖਾਇਆ ਦਮ
4 ਗੁਣਾ 100 ਮੀਟਰ ਅੰਡਰ-17 ਰਿਲੇਅ ’ਚ ਆਇਸ਼ਰ ਸਕੂਲ ਪਰਵਾਣੂ ਨੇ ਪਹਿਲਾ, ਲਿਟਲ ਫਲਾਵਰ ਸਕੂਲ ਕੈਥਲ ਨੇ ਦੂਜਾ ਅਤੇ ਐੱਮਆਈਏਡੀਏਸੀ ਪਬਲਿਕ ਸਕੂਲ ਊਨਾ ਨੇ ਤੀਜਾ ਸਥਾਨ ਹਾਸਲ ਕੀਤਾ। 4 ਗੁਣਾ 400 ਮੀਟਰ ਅੰਡਰ-19 ਰਿਲੇਅ ’ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਪਹਿਲੇ, ਗੁਰੂ ਨਾਨਕ ਮਿਸ਼ਨ ਪਾਉਂਟਾ ਸਾਹਿਬ ਦੂਜੇ ਅਤੇ ਦੂਨ ਵੈਲੀ ਨਾਲਾਗੜ੍ਹ ਤੀਜੇ ਸਥਾਨ ’ਤੇ ਰਹੇ।
ਅਖੀਰਲੇ ਦਿਨ ਖਿਡਾਰਨਾਂ ਨੇ ਦਿਖਾਇਆ ਦਮ
ਮੁਕਾਬਲੇ ਦੇ ਅਖੀਰਲੇ ਦਿਨ ਵੱਖ-ਵੱਖ ਉਮਰ ਵਰਗ ਦੀਆਂ ਐਥਲੈਟਿਕਸ ਮੁਕਾਬਲੇ ’ਚ ਖਿਡਾਰਨਾਂ ਨੇ ਦਮ ਦਿਖਾਇਆ। ਟਰਿੱਪਲ ਜੰਪ ਅੰਡਰ-17 ’ਚ ਪਲਕ ਪਹਿਲੇ, ਕਮਲਦੀਪ ਦੂਜੇ ਅਤੇ ਪ੍ਰਭਨੂਰ ਤੀਜੇ ’ਤੇ ਰਹੀ। ਡਿਸਕਸ ਥ੍ਰੋਅ ਅੰਡਰ-17 ’ਚ ਅਰਾਧਿਆ ਪਹਿਲੇ, ਮਿਲਨਦੀਪ ਦੂਜੇ ਅਤੇ ਤਨਵੀ ਤੀਜੇ ’ਤੇ ਰਹੀ। ਦੌੜ ’ਚ 400 ਮੀਟਰ ਅੰਡਰ-17 ’ਚ ਪਾਇਲ ਨੇ ਪਹਿਲਾ, ਰੀਆ ਨੇ ਦੂਜਾ ਅਤੇ ਸਰਿਤਾ ਨੇ ਤੀਜਾ ਸਥਾਨ ਹਾਸਲ ਕੀਤਾ। ਦੂਜੇ ਪਾਸੇ 3000 ਮੀਟਰ ਰੇਸ ’ਚ ਅੰਡਰ-19 ’ਚ ਮੇਘਾ ਪਹਿਲੇ, ਸਾਕਸ਼ੀ ਦੂਜੇ ਅਤੇ ਯਾਸ਼ੀ ਤੀਜੇ ’ਤੇ ਰਹੀ। 600 ਮੀਟਰ ਅੰਡਰ-14 ’ਚ ਦੀਪਤੀ ਸ਼ਰਮਾ, ਸਾਕਸ਼ੀ ਦੂਜੇ ਅਤੇ ਧਰਾ ਤੀਜੇ ਸਥਾਨ ’ਤੇ ਰਹੀ। 3000 ਮੀਟਰ ਅੰਡਰ-17 ’ਚ ਸਮਰਿੱਧੀ ਪਹਿਲੇ, ਗੁਰਨੂਰ ਦੂਜੇ ਅਤੇ ਚਾਹਤ ਤੀਜੇ ’ਤੇ ਰਹੀ।
ਦੌੜ ਮੁਕਾਬਲਿਆਂ ’ਚ 400 ਮੀਟਰ ਅੰਡਰ-14 ’ਚ ਰੀਤੂ ਪਹਿਲੇ, ਧਰਾ ਦੂਜੇ ਅਤੇ ਦੀਕਸ਼ਾ ਤੀਜੇ ਸਥਾਨ ’ਤੇ ਰਹੀ। 400 ਮੀਟਰ ਅੰਡਰ-19 ’ਚ ਨੈਨਸੀ ਪਹਿਲੇ, ਰੇਣੂ ਦੂਜੇ ਅਤੇ ਰਿੱਧੀ ਤੀਜੇ ’ਤੇ ਰਹੀ। 100 ਮੀਟਰ ਅੰਡਰ-19 ’ਚ ਗੁਰਨੂਰ ਪਹਿਲੇ, ਗੁਰਨੂਰ ਦੂਜੇ ਅਤੇ ਮੇਹਰ ਤੀਜੇ ਸਥਾਨ ’ਤੇ ਰਹੀ। ਜੈਵਲਿਨ ਥ੍ਰੋਅ ਅੰਡਰ-17 ’ਚ ਵਿਰਾਜਜੋਤ ਪਹਿਲੇ, ਕਮਲਦੀਪ ਦੂਜੇ ਅਤੇ ਸੁਖਮੀਤ ਕੌਰ ਤੀਜੇ ’ਤੇ ਰਹੀ। ਲੌਂਗ ਜੰਪ ਅੰਡਰ-14 ’ਚ ਮਾਨਵੀ ਪਹਿਲੇ, ਰਿਤੂ ਦੂਜੇ ਅਤੇ ਸਮਰਿੱਧ ਕੌਰ ਤੀਜੇ ਸਥਾਨ ’ਤੇ ਰਹੀ।
ਇਨ੍ਹਾਂ ਖਿਡਾਰਨਾਂ ਨੂੰ ਮਿਲੀ ਸ਼ਾਨਦਾਰ ਟਰਾਫੀ
ਅੰਡਰ-14 ਵਰਗ ’ਚ ਅਨੰਨਿਆ ਅਤੇ ਮੁਸਕਾਨ, ਅੰਡਰ-17 ’ਚ ਅਮਨ ਅਤੇ ਅੰਡਰ-19 ’ਚ ਮੇਘਾ ਨੂੰ ਉੱਚ ਖਿਡਾਰੀ ਦੀ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਦੂਜੇ ਪਾਸੇ ਸੀਬੀਐੱਸਈ ਕਲਸਟਰ-16 ਦੀ ਸ੍ਰੇਸ਼ਟ ਸਕੂਲ ਟਰਾਫੀ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਨੇ ਆਪਣੇ ਨਾਂਅ ਕੀਤੀ।