ਖੁਸ਼ੀਆਂ ਦਿੰਦਾ ਹੈ ਪਰਮਾਤਮਾ ਦਾ ਨਾਮ : ਪੂਜਨੀਕ ਗੁਰੂ ਜੀ
ਖੁਸ਼ੀਆਂ ਦਿੰਦਾ ਹੈ ਪਰਮਾਤਮਾ ਦਾ ਨਾਮ : ਪੂਜਨੀਕ ਗੁਰੂ ਜੀ
ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਜਨਮਾਂ-ਜਨਮਾਂ ਦੇ ਪਾਪ-ਕਰਮਾਂ ਨੂੰ ਖ਼ਤਮ ਕਰਨ ਵਾਲਾ, ਸ਼ਕਤੀ ਦੇਣ ਵਾਲਾ, ਉਸ ਮਾਲਕ ਦਾ ਭੇਜਿਆ ਹੋਇਆ ਤੋਹਫ਼ਾ ਹੈ, ਜੋ ਉਸ ਨੂੰ ਕਬੂਲ ਕਰ ਲੈਂਦੇ ਹਨ, ਨਾਮ ਨਾਲ ਜੁੜ ਜਾਂਦੇ ਹਨ, ਉਹ ਪਲ-ਪਲ ਮਾਲਕ ਦੇ ਰਹਿਮੋ-ਕਰਮ ਨੂੰ ਹਾਸਲ ਕਰਦੇ ਰਹਿੰਦੇ ਹਨ ਤੇ ਜੋ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਰਾਮ-ਨਾਮ ਨਾਲ ਨਹੀਂ ਜੁੜਦੇ, ਸਿਮਰਨ ਨਹੀਂ ਕਰਦੇ, ਉਨ੍ਹਾਂ ਨੂੰ ਉਹ ਦਇਆ-ਮਿਹਰ, ਰਹਿਮਤ ਦੇ ਖਜ਼ਾਨੇ ਨਹੀਂ ਮਿਲਦੇ, ਹਾਲਾਂਕਿ ਉਹ ਉਸ ਨੂੰ ਪਾਉਣ ਦੇ ਹੱਕਦਾਰ ਹੁੰਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਿਮਰਨ ਅਤਿ ਜ਼ਰੂਰੀ ਹੈ ਅੱਧਾ ਘੰਟਾ ਸਵੇਰੇ-ਸ਼ਾਮ ਕੋਈ ਜ਼ਿਆਦਾ ਟਾਈਮ ਨਹੀਂ ਇੰਨਾ ਸਮਾਂ ਮਾਲਕ ਨੂੰ ਦਿਆ ਕਰੋ ਜਿੰਨਾ ਸਿਮਰਨ ਕਰੋਗੇ, ਖੁਸ਼ੀਆਂ ਓਨੀਆਂ ਹੀ ਜ਼ਿਆਦਾ ਹਨ ਜਿੰਨੀ ਖੰਡ ਪਾਓਗੇ, ਮਿੱਠਾ ਤਾਂ ਓਨਾ ਹੀ ਹੋਣਾ ਹੈ। Sirsa News
ਜਿੰਨੀ ਭਗਤੀ-ਇਬਾਦਤ ਕਰਦੇ ਹੋ, ਮਨ ਓਨਾ ਹੀ ਦਬ ਕੇ ਰਹੇਗਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨ ਦਾ ਕੋਈ ਭਰੋਸਾ ਨਹੀਂ ਕਦੋਂ ਸੱਪ ਵਾਂਗ ਫਨ ਉਠਾ ਲਵੇ ਤੇ ਕਦੋਂ ਇਨਸਾਨ ਨੂੰ ਡੱਸ ਲਵੇ ਸ਼ਾਤਿਰ ਜਾਂ ਚਾਲਬਾਜ਼, ਆਦਮੀ ਨਹੀਂ ਹੁੰਦਾ, ਸਗੋਂ ਉਸ ਦਾ ਮਨ ਹੁੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਦੇ ਯੁੱਗ ’ਚ ਲੋਕ ਗੱਲ ਕਰਦੇ ਹਨ ਉਸ ਦਾ ਵੀ ਕੋਈ ਮਤਲਬ ਹੁੰਦਾ ਹੈ, ਪਤਾ ਨਹੀਂ ਉਹ ਉਸ ਦੇ ਬਦਲੇ ’ਚ ਕੀ ਚਾਹੁੰਦੇ ਹਨ, ਪਤਾ ਨਹੀਂ ਕੀ ਪਲੈਨਿੰਗ (ਯੋਜਨਾ) ਹੁੰਦੀ ਹੈ, ਪਤਾ ਨਹੀਂ ਕੀ ਸੋਚ ਹੁੰਦੀ ਹੈ, ਕੋਈ ਨੈਗਟਿਵ ਥੌਟ, ਕੋਈ ਬੁਰੀ ਗੱਲ ਨਹੀਂ ਤਾਂ ਲੋਕ ਗੱਲ ਵੀ ਕਰਨੀ ਪਸੰਦ ਨਹੀਂ ਕਰਦੇ ਮਾਲਕ ਦੇ ਪਿਆਰੇ, ਚੰਗੇ ਸੰਸਕਾਰ ਵਾਲੇ ਹੀ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪਿਆਰ ਕਰਦੇ ਹਨ ਨਹੀਂ ਤਾਂ, ਅੱਜ ਲੋਕਾਂ ਦੇ ਚਾਲ-ਚਲਣ ’ਚ, ਗੱਲਬਾਤ ’ਚ ਗਰਜ਼ ਹੀ ਗਰਜ਼ ਲੁਕੀ ਹੋਈ ਹੈ ਗਰਜ਼ ਪੂਰੀ ਨਹੀਂ ਹੁੰਦੀ ਤਾਂ ਕੋਈ ਕਿਸੇ ਦੀ ਗੱਲ ਨਹੀਂ ਪੁੱਛਦਾ ਗਰਜ਼ ਜੇਕਰ ਪੂਰੀ ਹੁੰਦੀ ਹੈ ਤਾਂ ਲੋਕ ਉਸ ਦੇ ਗੀਤ ਗਾਉਂਦੇ ਹਨ, ਉਸ ਨੂੰ ਵਾਹ-ਵਾਹ ਕਹਿੰਦੇ ਹਨ, ਤੇ ਬਹੁਤ ਸਾਰੇ ਲੋਕ ਉਸ ਦੇ ਦੋਸਤ ਬਣ ਜਾਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬੇਗਰਜ਼, ਨਿਹਸਵਾਰਥ ਪਿਆਰ ਕਰੋ ਉਸ ਅੱਲ੍ਹਾ, ਵਾਹਿਗੁਰੂ, ਰਾਮ, ਸਤਿਗੁਰੂ, ਮੌਲ਼ਾ ਨਾਲ ਬਚਨਾਂ ਤੇ ਵਿਹਾਰ ਦੇ ਪੱਕੇ ਬਣੋ।
ਇਹ ਵੀ ਪੜ੍ਹੋ : MSG: ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਚੋਰ ਨੂੰ ਦਿੱਤੀ ਅਨੋਖੇ ਤਰੀਕੇ ਨਾਲ ਚੋਰੀ ਦੀ ਆਦਤ ਛੱਡਣ ਦੀ ਸਿੱਖਿਆ