Better Sleep Tips: ਚੰਗੀ ਨੀਂਦ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਚੰਗੀ ਨੀਂਦ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ  

Khushdeep Singh Picture
Published On

ਦਿਨ ਭਰ ਦੇ ਰੁਝੇਵਿਆਂ ਤੋਂ ਬਾਅਦ ਰਾਤ ਦਾ ਸਮਾਂ ਸਰੀਰ ਅਤੇ ਦਿਮਾਗ ਨੂੰ ਆਰਾਮ ਦੇਣ ਦਾ ਮੌਕਾ ਦਿੰਦਾ ਹੈ। ਪਰ ਅਨਿਯਮਿਤ ਰੁਟੀਨ, ਦੇਰ ਨਾਲ ਖਾਣਾ, ਕਮਰੇ ਦਾ ਅਸੁਵਿਧਾਜਨਕ ਮਾਹੌਲ ਜਾਂ ਸੌਣ ਦੇ ਸਮੇਂ ’ਚ ਤਬਦੀਲੀ ਕਾਰਨ ਨੀਂਦ ਪ੍ਰਭਾਵਿਤ ਹੋ ਸਕਦੀ ਹੈ। ਬਿਹਤਰ ਨੀਂਦ ਲਈ ਰੋਜ਼ਮਰ੍ਹਾ ਦੀਆਂ ਕੁਝ ਆਦਤਾਂ ਨੂੰ ਸੁਧਾਰਨਾ ਜ਼ਰੂਰੀ ਹੈ। ਰੋਜ਼ ਲਗਭਗ ਇੱਕੋ ਸਮੇਂ ’ਤੇ ਸੌਣ ਤੇ ਸਵੇਰੇ ਉੱਠਣ ਦੀ ਕੋਸ਼ਿਸ਼ ਕਰੋ। ਛੁੱਟੀ ਵਾਲੇ ਦਿਨ ਵੀ ਸਮੇਂ ’ਚ ਬਹੁਤ ਜ਼ਿਆਦਾ ਤਬਦੀਲੀ ਨਾ ਕਰੋ। ਨਿਯਮਿਤਤਾ ਨਾਲ ਸਰੀਰ ਨੂੰ ਸੌਣ-ਜਾਗਣ ਦਾ ਰੁਟੀਨ ਅਪਣਾਉਣ ’ਚ ਮੱਦਦ ਮਿਲ ਸਕਦੀ ਹੈ। ਸੌਣ ਵੇਲੇ ਤੇਜ਼ ਰੌਸ਼ਨੀ ਦੀ ਬਜਾਏ ਕਮਰੇ ’ਚ ਘੱਟ ਰੌਸ਼ਨੀ ਰੱਖੋ। ਬਾਹਰ ਦੀ ਰੌਸ਼ਨੀ ਪਰੇਸ਼ਾਨ ਕਰਦੀ ਹੋਵੇ ਤਾਂ ਪਰਦੇ ਜਾਂ ਬਲਾਈਂਡਜ਼ ਦੀ ਵਰਤੋਂ ਕਰੋ। ਸ਼ਾਂਤ ਅਤੇ ਹਨ੍ਹੇਰਾ ਮਾਹੌਲ ਨੀਂਦ ਲਈ ਅਨੁਕੂਲ ਹੋ ਸਕਦਾ ਹੈ। ਗੱਦਾ ਅਤੇ ਸਰ੍ਹਾਣਾ ਸਰੀਰ ਨੂੰ ਉਚਿਤ ਸਹਾਰਾ ਦੇਣ ਵਾਲੇ ਹੋਣੇ ਚਾਹੀਦੇ ਹਨ। ਸਵੇਰੇ ਉੱਠਣ ’ਤੇ ਅਕੜਾਅ ਜਾਂ ਅਸਹਿਜ਼ਤਾ ਮਹਿਸੂਸ ਹੁੰਦੀ ਹੈ ਤਾਂ ਆਪਣੀ ਸੌਣ ਦੀ ਵਿਵਸਥਾ ’ਤੇ ਧਿਆਨ ਦਿਓ। ਸੌਣ ਤੋਂ ਠੀਕ ਪਹਿਲਾਂ ਭਾਰੀ, ਤਲ਼ਿਆ-ਭੁੰਨਿ੍ਹਆ ਜਾਂ ਬਹੁਤ ਮਸਾਲੇਦਾਰ ਖਾਣਾ ਖਾਣ ਤੋਂ ਬਚੋ। ਰਾਤ ਦਾ ਖਾਣਾ ਸੌਣ ਤੋਂ ਕੁਝ ਸਮਾਂ ਪਹਿਲਾਂ ਖਾ ਲੈਣਾ ਬਿਹਤਰ ਹੈ। ਸੌਣ ਤੋਂ ਪਹਿਲਾਂ ਬਹੁਤ ਜ਼ਿਆਦਾ ਤਰਲ ਪਦਾਰਥ ਲੈਣ ਨਾਲ ਰਾਤ ਨੂੰ ਨੀਂਦ ਖੁੱਲ੍ਹ ਸਕਦੀ ਹੈ। ਸ਼ਾਮ ਤੋਂ ਬਾਅਦ ਚਾਹ ਅਤੇ ਕੌਫ਼ੀ ਵਰਗੇ ਕੈਫੀਨ ਵਾਲੇ ਪੀਣ ਵਾਲੇ ਪਦਾਰਥ ਵੀ ਸੀਮਿਤ ਰੱਖੋ। Better Sleep Tips

ਇਹ ਵੀ ਪੜ੍ਹੋ : Family Values: ਬਿਰਧ ਆਸ਼ਰਮਾਂ ’ਚ ਮਾਪੇ, ਵਿਦੇਸ਼ਾਂ ’ਚ ਬੱਚੇ- ਕੀ ਇਹ ਹੈ ਸਫ਼ਲਤਾ ਦੀ ਕੀਮਤ?

About The Author

Related Posts