Punjab
Welfare Work: ਮਾਨਵਤਾ ਦੀ ਮਿਸਾਲ ਬਣੇ ਡੇਰਾ ਪ੍ਰੇਮੀ, ਲੋੜਵੰਦ ਦਾ ਮਕਾਨ ਬਣਾਉਣਾ ਕੀਤਾ ਸ਼ੁਰੂ
ਪਿੰਡ ਤੇ ਇਲਾਕੇ ਦੇ ਮੋਹਤਬਾਰਾਂ ਨੇ ਡੇਰਾ ਸੱਚਾ ਸੌਦਾ ਪ੍ਰੇਮੀਆਂ ਵੱਲੋਂ ਕੀਤੇ ਜਾ ਰਹੇ ਮਾਨਵਤਾ ਤੇ ਸਮਾਜ ਭਲਾਈ ਕੰਮਾਂ ਦੀ ਭਰਵੀਂ ਸ਼ਲਾਘਾ ਕੀਤੀ
Welfare Work: ਬੱਲੂਆਣਾ,(ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਸਦਕਾ ਸਮੂਹ ਸਾਧ-ਸੰਗਤ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਆਪਣੇ ਆਸੇ-ਪਾਸੇ ਰਹਿਣ ਵਾਲੇ ਸਮਾਜ ਦੇ ਜ਼ਰੂਰਤਮੰਦਾਂ ਦੀ ਸਮੇਂ ਸਿਰ ਸਹਾਇਤਾ ਕਰਦੀ ਰਹਿੰਦੀ ਹੈ, ਜਿਸ ਤਰ੍ਹਾਂ ਕਿਸੇ ਬਿਮਾਰ ਵਿਅਕਤੀ ਦਾ ਇਲਾਜ ਕਰਾਉਣਾ, ਖੂਨਦਾਨ ਕਰਨਾ, ਦੇਹਾਂਤ ਉਪਰੰਤ ਸਰੀਰਦਾਨ ਤੇ ਅੱਖਾਂਦਾਨ, ਮਕਾਨ ਬਣਾ ਕੇ ਦੇਣਾ ਆਦਿ ਇਨਸਾਨੀਅਤ ਦੀ ਸੇਵਾ ਲਈ ਡੇਰਾ ਸੱਚਾ ਸੌਦਾ ਸ਼ਰਧਾਲੂ ਹਰ ਪਲ ਤੱਤਪਰ ਰਹਿੰਦੇ ਹਨ।
ਇਸੇ ਤਹਿਤ ਹੀ ਬਲਾਕ ਬੱਲੂਆਣਾ ਦੀ ਸਮੂਹ ਸਾਧ-ਸੰਗਤ ਨੇ ਬਲਾਕ ਦੇ ਪਿੰਡ ਗੋਬਿੰਦਗੜ੍ਹ ਦੇ ਇਕ ਲੋੜਵੰਦ ਵਿਅਕਤੀ ਪ੍ਰੇਮ ਕੁਮਾਰ ਇੰਸਾਂ ਪੁੱਤਰ ਬੀਰੂ ਰਾਮ, ਵਾਸੀ ਗੋਬਿੰਦਗੜ੍ਹ ਵੱਲੋਂ ਮਿਲੀ ਲਿਖਤੀ ਅਰਜੀ ਤੋਂ ਬਾਅਦ ਪੂਰੀ ਜਾਂਚ ਪੜਤਾਲ ਕਰਕੇ ਅਤੇ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਦੀ ਮਨਜ਼ੂਰੀ ਦੇ ਨਾਲ ਉਸ ਦਾ ਮਕਾਨ ਬਣਾਉਣਾ ਸ਼ੁਰੂ ਕੀਤਾ, ਤੇ ਉਸ ਨੂੰ ਮੁਕੰਮਲ ਕਰਨ ਲਈ ਸਮੂਹ ਸਾਧ-ਸੰਗਤ ਸੇਵਾਦਾਰ ਲੱਗੇ ਹੋਏ ਹਨ।
ਇਹ ਵੀ ਪੜ੍ਹੋ: Asian Games 2026: ਪ੍ਰਧਾਨ ਮੰਤਰੀ ਨੇ ਏਸ਼ੀਆਈ ਖੇਡਾਂ ’ਚ ਚਾਂਦੀ ਦਾ ਤਗਮਾ ਜਿੱਤਣ 'ਤੇ ਅੰਤਿਮ ਪੰਘਾਲ ਨੂੰ ਦਿੱਤੀ ਵਧਾਈ
ਇਸ ਮੌਕੇ ’ਤੇ ਮੌਜ਼ੂਦ ਪੰਜਾਬ ਦੇ ਸੱਚੇ ਨਿਮਰ ਸੇਵਾਦਾਰ ਕ੍ਰਿਸਨ ਲਾਲ ਜੇਈ ਨੇ ਦੱਸਿਆ ਕਿ ਪ੍ਰੇਮ ਕੁਮਾਰ ਇੰਸਾਂ ਦਾ ਇਹ ਮਕਾਨ ਜਲਦੀ ਮੁਕੰਮਲ ਕਰਕੇ ਇਸ ਦੀ ਚਾਬੀ ਲੋੜਵੰਦ ਵਿਅਕਤੀ ਪਰਵੀਨ ਕੁਮਾਰ ਇੰਸਾਂ ਨੂੰ ਦੇ ਦਿੱਤੀ ਜਾਵੇਗੀ। ਉਕਤ ਪ੍ਰੇਮ ਕੁਮਾਰ ਇੰਸਾਂ ਵੱਲੋਂ ਵੀ ਉਸ ਦਾ ਮਕਾਨ ਬਣਨ ’ਤੇ ਜਿੱਥੇ ਪੂਜਨੀਕ ਗੁਰੂ ਜੀ ਨੂੰ ਸ਼ਰਧਾਪੂਰਵਕ ਨਮਨ ਕੀਤਾ, ਉਥੇ ਸਮੂਹ ਸਾਧ-ਸੰਗਤ ਤੇ ਸੇਵਾਦਾਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪਿੰਡ ਤੇ ਇਲਾਕੇ ਦੇ ਮੋਹਤਬਾਰਾਂ ਨੇ ਡੇਰਾ ਸੱਚਾ ਸੌਦਾ ਪ੍ਰੇਮੀਆਂ ਵੱਲੋਂ ਕੀਤੇ ਜਾ ਰਹੇ ਮਾਨਵਤਾ ਤੇ ਸਮਾਜ ਭਲਾਈ ਕੰਮਾਂ ਦੀ ਭਰਵੀਂ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੇਵਾਦਾਰਾਂ ਵਿਚ ਸ਼ਾਮਲ ਸੱਚੇ ਨਿਮਰ ਸੇਵਾਦਾਰਾਂ ਵਿਚ ਕ੍ਰਿਸਨ ਲਾਲ ਜੇਈ, ਦੁਲੀ ਚੰਦ ਇੰਸਾਂ, ਦਲੀਪ ਕੁਮਾਰ ਇੰਸਾਂ, ਖੁਸਹਾਲ ਸਿੰਘ ਇੰਸਾਂ, ਭੁਪਿੰਦਰ ਸਿੰਘ ਇੰਸਾਂ, ਐਡਵੋਕੇਟ ਵਿਵੇਕ ਇੰਸਾਂ, ਰਾਮ ਕੁਮਾਰ ਬਲਾਕ ਪ੍ਰੇਮੀ ਸੇਵਕ, ਪ੍ਰੇਮਪਾਲ ਬਲਾਕ ਪ੍ਰੇਮੀ ਸੇਵਕ, ਜਸਵੀਰ ਸਿੰਘ ਇੰਸਾਂ, ਹਰਦੇਵ ਸਿੰਘ ਅਤੇ ਵੱਖ-ਵੱਖ ਪਿੰਡਾਂ ਦੇ ਪ੍ਰੇਮੀ ਸੇਵਕ ਤੇ ਸਾਧ-ਸੰਗਤ ਮਕਾਨ ਬਣਾਉਣ ਦੀ ਸੇਵਾ ਵਿੱਚ ਹਾਜ਼ਰ ਹੋਈ।