Cyclone Akvan Odisha: ਚੱਕਰਵਾਤੀ ਤੂਫਾਨ ਅਕਵਾਨ ਓਡੀਸ਼ਾ ਤੱਟ ਨਾਲ ਟਕਰਾਉਣਾ ਹੋਇਆ ਸ਼ੁਰੂ, ਸੂਬੇ ’ਚ ਤੇਜ਼ ਮੀਂਹ, 69 ਟ੍ਰੇਨਾਂ ਰੱਦ

3 ਲੱਖ ਲੋਕਾਂ ਨੂੰ ਸੁਰੱਖਿਅਤ ਜਗ੍ਹਾ ’ਤੇ ਭੇਜਿਆ, 10 ਸੂਬਿਆਂ ’ਤੇ ਅਸਰ

Khushdeep Singh Picture
Published On

ਭੁਵਨੇਸ਼ਵਰ/ਵਿਸ਼ਾਖਾਪਟਨਮ (ਏਜੰਸੀ)। ਚੱਕਰਵਾਤੀ ਤੂਫ਼ਾਨ ‘ਅਕਵਾਨ’ ਦੇ ਬਾਹਰੀ ਘੇਰੇ ਸ਼ੁੱਕਰਵਾਰ ਸਵੇਰੇ ਓਡੀਸ਼ਾ ਦੇ ਤੱਟ ਨਾਲ ਟਕਰਾਉਣੇ ਸ਼ੁਰੂ ਹੋ ਗਏ ਹਨ। ਗੋਪਾਲਪੁਰ ਨੇੜੇ ਤੱਟ ਨਾਲ ਟਕਰਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਇਸ ਦੇ ਅਗਲੇ ਤਿੰਨ ਘੰਟਿਆਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਨਤੀਜੇ ਵਜੋਂ, ਓਡੀਸ਼ਾ, ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ’ਚ ਭਾਰੀ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ।

ਭਾਰਤੀ ਮੌਸਮ ਵਿਭਾਗ (ਆਈਐਮਡੀ) ਅਨੁਸਾਰ, ਪਿਛਲੇ ਛੇ ਘੰਟਿਆਂ ਦੌਰਾਨ ਇਹ ਤੂਫ਼ਾਨ 21 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਤਰ-ਉੱਤਰ-ਪੱਛਮੀ ਦਿਸ਼ਾ ਵੱਲ ਵਧਿਆ ਹੈ। ਇਹ ਆਂਧਰਾ ਪ੍ਰਦੇਸ਼ ’ਚ ਕਲਿੰਗਪਟਨਮ ਤੋਂ 80 ਕਿਲੋਮੀਟਰ ਪੂਰਬ ਵੱਲ ਤੇ ਓਡੀਸ਼ਾ ’ਚ ਗੋਪਾਲਪੁਰ ਤੋਂ 130 ਕਿਲੋਮੀਟਰ ਦੱਖਣ ਵੱਲ ਸਥਿਤ ਸੀ। ਅਨੁਮਾਨ ਹੈ ਕਿ ਇਹ ਤੂਫ਼ਾਨ ਸ਼ੁੱਕਰਵਾਰ ਦੁਪਹਿਰ ਨੂੰ ਪੁਰੀ ਤੇ ਗੋਪਾਲਪੁਰ ਵਿਚਕਾਰ ਤੱਟ ਨਾਲ ਟਕਰਾਏਗਾ।

ਓਡੀਸ਼ਾ ’ਚ ਲਗਭਗ 3,00,000 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। 2,523 ਰਾਹਤ ਕੈਂਪ ਸਥਾਪਤ ਕੀਤੇ ਗਏ ਹਨ ਤੇ 423 ਬਚਾਅ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਈਸਟ ਕੋਸਟ ਰੇਲਵੇ ਨੇ 41 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ, ਜਦਕਿ ਸਾਊਥ ਈਸਟਰਨ ਰੇਲਵੇ ਨੇ 28 ਐਕਸਪ੍ਰੈਸ ਰੇਲ ਗੱਡੀਆਂ ਰੱਦ ਕੀਤੀਆਂ ਹਨ। ਇਸ ਤੋਂ ਇਲਾਵਾ 29 ਹੋਰ ਰੇਲ ਗੱਡੀਆਂ ਦੇ ਸਮਾਂ-ਸਾਰਣੀ ’ਚ ਬਦਲਾਅ ਕੀਤਾ ਗਿਆ ਹੈ। ਇਸ ਚੱਕਰਵਾਤ ਦਾ ਅਸਰ 10 ਸੂਬਿਆਂ ’ਚ ਮਹਿਸੂਸ ਕੀਤੇ ਜਾਣ ਦੀ ਸੰਭਾਵਨਾ ਹੈ।

ਤੂਫ਼ਾਨ ਨੇ ਆਪਣਾ ਰਸਤਾ ਬਦਲਿਆ, ਓਡੀਸ਼ਾ ਵੱਲ ਵਧਿਆ

ਸ਼ੁਰੂ ’ਚ ਅੰਦਾਜ਼ਾ ਲਾਇਆ ਗਿਆ ਸੀ ਕਿ ‘ਅਕਵਾਨ’ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਏਗਾ, ਹਾਲਾਂਕਿ, ਵੀਰਵਾਰ ਨੂੰ ਇਸ ਨੇ ਆਪਣਾ ਰਸਤਾ ਬਦਲ ਲਿਆ ਤੇ ਹੁਣ ਇਹ ਆਂਧਰਾ ਪ੍ਰਦੇਸ਼ ਤੇ ਓਡੀਸ਼ਾ ਵਿਚਕਾਰ ਤੱਟ ਨਾਲ ਟਕਰਾਉਣ ਵਾਲਾ ਹੈ।

ਇਹ ਵੀ ਪੜ੍ਹੋ : Malerkotla Road Accident : ਦੋ ਵੱਖ ਵੱਖ ਹਾਦਸਿਆਂ ’ਚ ਇੱਕ ਦੀ ਮੌਤ ਇੱਕ ਜ਼ਖ਼ਮੀ,ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ 

Comments

Post Your Comment

About The Author

Related Posts