Kangana Ranaut: ਗਾਂਧੀ ਪਰਿਵਾਰ ’ਤੇ ਸੋਸ਼ਲ ਮੀਡੀਆ ਪੋਸਟ ਸਬੰਧੀ ਸ਼ਿਮਲਾ ’ਚ ਕੰਗਨਾ ਰਣੌਤ ਵਿਰੁੱਧ ਐਫਆਈਆਰ ਦਰਜ
ਗਾਂਧੀ ਪਰਿਵਾਰ ’ਤੇ ਸੋਸ਼ਲ ਮੀਡੀਆ ਪੋਸਟ ਸਬੰਧੀ ਸ਼ਿਮਲਾ ’ਚ ਕੰਗਨਾ ਰਣੌਤ ਵਿਰੁੱਧ ਐਫਆਈਆਰ ਦਰਜ
ਸ਼ਿਮਲਾ। ਹਿਮਾਚਲ ਪ੍ਰਦੇਸ਼ ਪੁਲਿਸ ਨੇ ਸ਼ਿਮਲਾ ’ਚ ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਇੱਕ ਐਫਆਈਆਰ ਦਰਜ ਕੀਤੀ ਹੈ, ਜਿਨ੍ਹਾਂ ਵਿੱਚ ਗਾਂਧੀ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਹ ਐਫਆਈਆਰ ਇੱਕ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤੀ ਗਈ ਹੈ, ਜਿਸ ’ਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਦੇ ਬਿਆਨ ‘ਭੜਕਾਊ’ ਸਨ ਤੇ ਇਨ੍ਹਾਂ ਨਾਲ ਜਨਤਕ ਸ਼ਾਂਤੀ ਲਈ ਖਤਰਾ ਪੈਦਾ ਹੋ ਸਕਦਾ ਸੀ।
ਇਹ ਮਾਮਲਾ ਸ਼ੁੱਕਰਵਾਰ ਨੂੰ ਸ਼ਿਮਲਾ ਦੇ ਰਹਿਣ ਵਾਲੇ ਸੇਵਾਮੁਕਤ ਕੈਪਟਨ ਅਤੁਲ ਸ਼ਰਮਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਆਪਣੀ ਸ਼ਿਕਾਇਤ ਵਿੱਚ, ਸ਼ਰਮਾ ਨੇ ਦੱਸਿਆ ਕਿ 10 ਨਵੰਬਰ ਨੂੰ ਕੰਗਨਾ ਰਣੌਤ ਨੇ ਆਪਣੇ ਵੈਰੀਫਾਈਡ ਸੋਸ਼ਲ ਮੀਡੀਆ ਅਕਾਊਂਟ ਤੋਂ ਕਈ ਪੋਸਟਾਂ ਸਾਂਝੀਆਂ ਕੀਤੀਆਂ। ਇਨ੍ਹਾਂ ਪੋਸਟਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਉਨ੍ਹਾਂ ਦੇ ਪੁੱਤਰ ਸੰਜੇ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀਆਂ ਮੌਤਾਂ ਬਾਰੇ ‘ਬਹੁਤ ਹੀ ਭੜਕਾਊ ਇਸ਼ਾਰੇ’ ਕੀਤੇ ਗਏ ਸਨ। ਸ਼ਿਕਾਇਤਕਰਤਾ ਨੇ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਬਾਰੇ ਕੀਤੀਆਂ ਟਿੱਪਣੀਆਂ ’ਤੇ ਵੀ ਇਤਰਾਜ਼ ਜਤਾਇਆ ਹੈ।
ਦੋਸ਼ ਹੈ ਕਿ ਇਨ੍ਹਾਂ ਪੋਸਟਾਂ ’ਚ ਸੋਨੀਆ ਗਾਂਧੀ ਨੂੰ ਇੱਕ ‘ਰਹੱਸਮਈ ਵਿਦੇਸ਼ੀ ਨਾਗਰਿਕ’ ਵਜੋਂ ਪੇਸ਼ ਕੀਤਾ ਗਿਆ ਸੀ। ਸ਼ਰਮਾ ਅਨੁਸਾਰ, ਪੋਸਟਾਂ ’ਚ ਇਹ ਸੰਕੇਤ ਦਿੱਤਾ ਗਿਆ ਸੀ ਕਿ ਸੋਨੀਆ ਗਾਂਧੀ ਪਰਿਵਾਰ ਦੇ ਮੈਂਬਰਾਂ ਦੀ ਇੱਕ ਤੋਂ ਬਾਅਦ ਇੱਕ ਹੋਈ ਮੌਤ ਤੋਂ ਪਹਿਲਾਂ ਗਾਂਧੀ ਪਰਿਵਾਰ ’ਚ ਸ਼ਾਮਲ ਹੋਈ ਸੀ, ਘਟਨਾਵਾਂ ਦਾ ਇੱਕ ਅਜਿਹਾ ਸਿਲਸਿਲਾ ਜਿਸ ਨੇ ਅੰਤ ’ਚ ਉਨ੍ਹਾਂ ਲਈ ਸਰਕਾਰ ’ਤੇ ਕੰਟਰੋਲ ਹਾਸਲ ਕਰਨ ਦਾ ਰਾਹ ਪੱਧਰਾ ਕੀਤਾ।
ਪੋਸਟਾਂ ’ਚ ਇਹ ਟਿੱਪਣੀ ਵੀ ਸ਼ਾਮਲ ਸੀ। ‘ਕਿੰਨਾ ਸੁਵਿਧਾਜਨਕ’। ਸ਼ਿਕਾਇਤ ਵਿੱਚ ਕੰਗਨਾ ਰਣੌਤ ਵੱਲੋਂ ਸੰਜੇ ਗਾਂਧੀ ਦੀ ਮੌਤ ਤੋਂ ਬਾਅਦ ਦੀਆਂ ਘਟਨਾਵਾਂ ਬਾਰੇ ਕੀਤੇ ਗਏ ਇੱਕ ਦਾਅਵੇ ਦਾ ਵੀ ਜ਼ਿਕਰ ਹੈ, ਜਿਸ ’ਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਦੀ ਪਤਨੀ, ਮੇਨਕਾ ਗਾਂਧੀ ਨੂੰ ਪਰਿਵਾਰਕ ਰਿਹਾਇਸ਼ ਤੋਂ ‘ਬਾਹਰ ਕੱਢ ਦਿੱਤਾ ਗਿਆ’ ਸੀ। ਸ਼ਰਮਾ ਨੇ ਦਲੀਲ ਦਿੱਤੀ ਕਿ ਇਹ ਸੋਸ਼ਲ ਮੀਡੀਆ ਪੋਸਟਾਂ ਸਿਆਸੀ ਆਲੋਚਨਾ ਦੇ ਦਾਇਰੇ ਤੋਂ ਬਾਹਰ ਸਨ ਤੇ ਇਨ੍ਹਾਂ ਦਾ ਮਕਸਦ ਜਾਣਬੁੱਝ ਕੇ ‘ਭੜਕਾਊ’ ਸਮੱਗਰੀ ਫੈਲਾਉਣਾ ਸੀ। ਉਨ੍ਹਾਂ ਕਿਹਾ ਕਿ ਅਜਿਹੀ ਸਮੱਗਰੀ ਜਨਤਕ ਰੋਹ ਪੈਦਾ ਕਰ ਸਕਦੀ ਹੈ।
ਸ਼ਾਂਤੀ ਭੰਗ ਕਰ ਸਕਦੀ ਹੈ ਤੇ ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਵਧਾ ਸਕਦੀ ਹੈ। ਸ਼ਿਕਾਇਤਕਰਤਾ ਨੇ ਇਹ ਵੀ ਕਿਹਾ ਕਿ ਇਨ੍ਹਾਂ ਪੋਸਟਾਂ ’ਚ ਗੁੰਮਰਾਹਕੁੰਨ ਜਾਣਕਾਰੀ ਸ਼ਾਮਲ ਸੀ। ਐਫਆਈਆਰ ਦਰਜ ਹੋਣ ਤੋਂ ਬਾਅਦ, ਹਿਮਾਚਲ ਪ੍ਰਦੇਸ਼ ਪੁਲਿਸ ਨੇ ਭਾਜਪਾ ਸੰਸਦ ਮੈਂਬਰ ਵਿਰੁੱਧ ਲਾਏ ਗਏ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਇੱਕ ਇੰਸਟਾਗ੍ਰਾਮ ਸਟੋਰੀ ਵਿੱਚ, ਉਸਨੇ ਸੋਨੀਆ ਗਾਂਧੀ ਦੇ ਸਿਆਸੀ ਉਭਾਰ ’ਤੇ ਸਵਾਲ ਚੁੱਕੇ, ਜਿਨ੍ਹਾਂ ਨੂੰ ਉਸਨੇ ਇੱਕ ‘ਰਹੱਸਮਈ ਵਿਦੇਸ਼ੀ ਨਾਗਰਿਕ’ ਦੱਸਿਆ।
ਇਹ ਵੀ ਪੜ੍ਹੋ : Gurnoor Brar: ਭਾਰਤੀ ਟੈਸਟ ਟੀਮ ’ਚ ਬਦਲਾਅ, ਗੁਰਨੂਰ ਬਰਾੜ ਨੂੰ ਕੀਤਾ ਸ਼ਾਮਲ, ਪੰਜਵੇਂ ਇੱਕਰੋਜ਼ਾ ਤੋਂ ਰਹਿਣਗੇ ਬਾਹਰ
Comments