Walfare Work: ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ਲਈ ਸਾਧ-ਸੰਗਤ ਨੇ ਵਧਾਇਆ ਹੱਥ

ਵਿਆਹ ਸਮੇਂ ਘਰ-ਗ੍ਰਹਿਸਥੀ ਦਾ ਲੋੜੀਂਦਾ ਸਾਮਾਨ ਦਿੱਤਾ

Khushdeep Singh Picture
Published On

ਨਾਭਾ (ਤਰੁਣ ਕੁਮਾਰ ਸ਼ਰਮਾ)। Walfare Work: ਧੀ ਦੇ ਵਿਆਹ ਦਾ ਮੌਕਾ ਜਿੱਥੇ ਖੁਸ਼ੀਆਂ ਲੈ ਕੇ ਆਉਂਦਾ ਹੈ, ਉੱਥੇ ਆਰਥਿਕ ਤੰਗੀ ਨਾਲ ਜੂਝ ਰਹੇ ਪਰਿਵਾਰ ਲਈ ਇਹ ਸਮਾਂ ਕਈ ਚਿੰਤਾਵਾਂ ਵੀ ਨਾਲ ਲਿਆਉਂਦਾ ਹੈ। ਅਜਿਹੇ ਵਿੱਚ ਜਦੋਂ ਕੋਈ ਪਰਿਵਾਰ ਦੀ ਧੀ ਨੂੰ ਆਪਣੀ ਧੀ ਸਮਝ ਕੇ ਉਸ ਦੀ ਖੁਸ਼ੀ ’ਚ ਸਹਿਯੋਗੀ ਬਣੇ ਤਾਂ ਇਹ ਸਹਾਇਤਾ ਸਿਰਫ਼ ਸਾਮਾਨ ਦੇਣ ਤੱਕ ਸੀਮਤ ਨਹੀਂ ਰਹਿੰਦੀ, ਸਗੋਂ ਮੁਸ਼ਕਲ ਘੜੀ ’ਚ ਇੱਕ ਵੱਡਾ ਸਹਾਰਾ ਬਣ ਜਾਂਦੀ ਹੈ। ਨਾਭਾ ’ਚ ਅਜਿਹਾ ਹੀ ਮਨੁੱਖਤਾ ਭਰਿਆ ਉਪਰਾਲਾ ਬਲਾਕ ਨਾਭਾ ਦੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਕੀਤਾ ਗਿਆ। ਸਾਧ-ਸੰਗਤ ਨੇ ਇੱਕ ਲੋੜਵੰਦ ਲੜਕੀ ਦੇ ਵਿਆਹ ਲਈ ਘਰ-ਗ੍ਰਹਿਸਥੀ ਦਾ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਂਦਿਆਂ ਪਰਿਵਾਰ ਦੀਆਂ ਕਈ ਜ਼ਰੂਰਤਾਂ ਦਾ ਬੋਝ ਹਲਕਾ ਕਰਨ ਦਾ ਯਤਨ ਕੀਤਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਕੀਤੇ ਗਏ ਇਸ ਉਪਰਾਲੇ ਤਹਿਤ ਲੜਕੀ ਨੂੰ ਆਪਣੀ ਧੀ ਸਮਝਦਿਆਂ ਵਿਆਹ ਲਈ ਵੱਡੀ ਗਿਣਤੀ ’ਚ ਘਰੇਲੂ ਸਾਮਾਨ ਦਿੱਤਾ ਗਿਆ।

ਇਸ ਵਿੱਚ 66 ਭਾਂਡੇ, 21 ਸੂਟ, ਰਜਾਈਆਂ, ਡਬਲ ਬੈੱਡ, ਬਿਸਤਰੇ, ਕੂਲਰ, ਮਿਕਸੀ, ਡਿਨਰ ਸੈੱਟ, ਮੇਜ਼-ਕੁਰਸੀਆਂ, ਗੱਦੇ ਸਮੇਤ ਘਰ ਵਸਾਉਣ ਲਈ ਵਰਤੋਂ ਵਿੱਚ ਆਉਣ ਵਾਲਾ ਹੋਰ ਲੋੜੀਂਦਾ ਸਾਮਾਨ ਸ਼ਾਮਲ ਸੀ। ਸਾਧ-ਸੰਗਤ ਵੱਲੋਂ ਸਿਰਫ਼ ਵਿਆਹ ਤੋਂ ਬਾਅਦ ਘਰ-ਗ੍ਰਹਿਸਥੀ ਚਲਾਉਣ ਲਈ ਲੋੜੀਂਦਾ ਸਾਮਾਨ ਹੀ ਨਹੀਂ ਦਿੱਤਾ ਗਿਆ, ਸਗੋਂ ਵਿਆਹ ਸਮਾਗਮ ਵਿੱਚ ਆਉਣ ਵਾਲੇ ਮਹਿਮਾਨਾਂ ਲਈ ਖਾਣ-ਪੀਣ ਦੇ ਪ੍ਰਬੰਧ ਵਿੱਚ ਵੀ ਸਹਿਯੋਗ ਕੀਤਾ ਗਿਆ। ਇਸ ਤਰ੍ਹਾਂ ਪਰਿਵਾਰ ਨੂੰ ਵਿਆਹ ਨਾਲ ਜੁੜੀਆਂ ਕਈਆਂ ਜ਼ਰੂਰਤਾਂ ’ਚ ਸਹਾਰਾ ਮਿਲਿਆ।ਇਸ ਮੌਕੇ ਵਿਜੇ ਇੰਸਾਂ ਤੇ ਕੁਲਦੀਪ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਨਾਲ ਜੁੜੇ ਵੱਖ-ਵੱਖ ਸੇਵਾ ਕਾਰਜ ਕੀਤੇ ਜਾਂਦੇ ਹਨ। ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ’ਚ ਸਹਿਯੋਗ ਕਰਨਾ ਵੀ ਇਨ੍ਹਾਂ ਸੇਵਾ ਕਾਰਜਾਂ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਕਿਸੇ ਲੋੜਵੰਦ ਪਰਿਵਾਰ ਦੀ ਖੁਸ਼ੀ ’ਚ ਸਾਂਝੀਦਾਰ ਬਣਨਾ ਤੇ ਮੁਸ਼ਕਲ ਸਮੇਂ ਉਸ ਦੇ ਨਾਲ ਖੜ੍ਹਨਾ ਹੀ ਸੇਵਾ ਦੀ ਭਾਵਨਾ ਹੈ। Walfare Work

ਇਹ ਵੀ ਪੜ੍ਹੋ : Patiala Government Schools: ਪ੍ਰਵਾਸੀ ਬੱਚਿਆਂ ਨੇ ਸਰਕਾਰੀ ਸਕੂਲਾਂ ’ਚ ਛੋਹੀਆਂ ਬੁਲੰਦੀਆਂ

ਪੁਲਿਸ ਅਫਸਰ ਨੇ ਕੀਤੀ ਉਪਰਾਲੇ ਦੀ ਸ਼ਲਾਘਾ | Walfare Work

ਵਿਆਹ ਲਈ ਸਾਮਾਨ ਭੇਂਟ ਕਰਨ ਮੌਕੇ ਛੀਟਾਵਾਲਾ ਪੁਲਿਸ ਚੌਂਕੀ ਦੇ ਇੰਚਾਰਜ ਚਮਕੌਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਸਾਧ-ਸੰਗਤ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ’ਚ ਜੇਕਰ ਹਰ ਵਿਅਕਤੀ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਮਦਦ ਲਈ ਅੱਗੇ ਆਵੇ ਤਾਂ ਕਈ ਪਰਿਵਾਰਾਂ ਦੀਆਂ ਮੁਸ਼ਕਲਾਂ ਘਟ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਵਿਆਹ ਸਮਾਗਮਾਂ ’ਤੇ ਬੇਲੋੜੇ ਖਰਚੇ ਕਰਨ ਦੀ ਬਜਾਏ ਕਿਸੇ ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ’ਚ ਸਹਿਯੋਗ ਕਰਨਾ ਸਮਾਜ ਲਈ ਇੱਕ ਸਕਾਰਾਤਮਕ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਆਪਸੀ ਸਹਿਯੋਗ ਤੇ ਮਨੁੱਖਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ।

ਲੜਕੀ ਦੀ ਮਾਤਾ ਨੇ ਸਾਧ-ਸੰਗਤ ਦਾ ਕੀਤਾ ਧੰਨਵਾਦ

ਵਿਆਹ ਵਾਲੀ ਲੜਕੀ ਦੀ ਮਾਤਾ ਨੇ ਸਾਧ-ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਰਥਿਕ ਤੰਗੀ ਦੇ ਦੌਰ ’ਚ ਧੀ ਦੇ ਵਿਆਹ ਲਈ ਲੋੜੀਂਦਾ ਸਾਮਾਨ ਇਕੱਠਾ ਕਰਨਾ ਪਰਿਵਾਰ ਲਈ ਵੱਡੀ ਚੁਣੌਤੀ ਸੀ। ਅਜਿਹੇ ਸਮੇਂ ਸਾਧ-ਸੰਗਤ ਵੱਲੋਂ ਕੀਤੀ ਮਦਦ ਨੇ ਉਨ੍ਹਾਂ ਦੀ ਚਿੰਤਾ ਕਾਫ਼ੀ ਹੱਦ ਤੱਕ ਦੂਰ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਹਿਯੋਗ ਉਨ੍ਹਾਂ ਦੇ ਪਰਿਵਾਰ ਲਈ ਸਿਰਫ਼ ਸਾਮਾਨ ਨਹੀਂ, ਸਗੋਂ ਮੁਸ਼ਕਲ ਸਮੇਂ ਮਿਲਿਆ ਵੱਡਾ ਸਹਾਰਾ ਹੈ।

ਭਾਵੁਕ ਹੋਈ ਧੀ, ਕਿਹਾ, ਤੁਸੀਂ ਮੇਰੇ ਪਿਤਾ ਹੋਣ ਦਾ ਫਰਜ਼ ਨਿਭਾਇਆ

ਇਸ ਮੌਕੇ ਵਿਆਹ ਵਾਲੀ ਲੜਕੀ ਵੀ ਭਾਵੁਕ ਹੋ ਗਈ। ਉਸ ਨੇ ਸਾਧ-ਸੰਗਤ ਤੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦਿਆਂ ਕਿਹਾ, ‘ਤੁਸੀਂ ਮੇਰੇ ਵਿਆਹ ਦਾ ਸਾਮਾਨ ਦੇ ਕੇ ਆਪਣੇ ਪਿਤਾ ਹੋਣ ਦਾ ਫਰਜ਼ ਨਿਭਾਇਆ ਹੈ। ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ।’

About The Author

Related Posts