Crime News: ਜਾਇਦਾਦ ਵਿਵਾਦ ਸਬੰਧੀ ਜੀਜੇ ਦਾ ਕਤਲ, ਸਾਲੇ ਨੇ ਦੋਸਤ ਨਾਲ ਮਿਲ ਕੇ ਕੀਤਾ ਹਮਲਾ

ਮੋਹਾਲੀ ’ਚ ਵਾਪਰਿਆ ਭਿਆਨਕ ਹਾਦਸਾ

Khushdeep Singh Picture
Published On

ਮੋਹਾਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਮੋਹਾਲੀ ’ਚ ਜਾਇਦਾਦ ਵਿਵਾਦ ਨੂੰ ਲੈ ਕੇ ਇੱਕ ਵਿਅਕਤੀ ਦਾ ਉਸਦੇ ਸਾਲੇ ਤੇ ਸਾਲੇ ਦੇ ਦੋਸਤ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਦੋਵਾਂ ਨੇ ਅਮਨਦੀਪ ਸਿੰਘ ਨੂੰ ਘੇਰ ਕੇ ਉਸਦੀ ਗਰਦਨ ਤੇ ਪਿੱਠ ’ਤੇ ਚਾਕੂ ਨਾਲ ਕਈ ਵਾਰ ਕੀਤੇ ਤੇ ਬਾਅਦ ’ਚ ਸਿਰ ਤੇ ਛਾਤੀ ’ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ। ਗੰਭੀਰ ਜ਼ਖਮੀ ਅਮਨਦੀਪ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਦੋਵੇਂ ਮੁਲਜ਼ਮ ਇਨੋਵਾ ਕਾਰ ਲੈ ਕੇ ਫਰਾਰ ਹੋ ਗਏ। ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਉਸਦੇ ਭਰਾ ਪ੍ਰਦੀਪ ਸਿੰਘ ਤੇ ਉਸਦੇ ਅਣਪਛਾਤੇ ਦੋਸਤ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਰਮਨਦੀਪ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਵਿਆਹ ਅਮਨਦੀਪ ਸਿੰਘ ਨਾਲ ਸਾਲ 2019 ’ਚ ਹੋਇਆ ਸੀ। ਦੋਵਾਂ ਦਾ ਇਹ ਦੂਜਾ ਵਿਆਹ ਸੀ। Crime News

ਰਮਨਦੀਪ ਨੇ ਬੀਐੱਸਸੀ ਨਰਸਿੰਗ ਦੀ ਪੜ੍ਹਾਈ ਕੀਤੀ ਹੋਈ ਹੈ। ਦੋਵਾਂ ਦੇ ਦੋ ਬੱਚੇ ਹਨ, ਜਿਨ੍ਹਾਂ ’ਚ ਇੱਕ ਦੀ ਉਮਰ 6 ਸਾਲ ਤੇ ਦੂਜੇ ਦੀ 2 ਸਾਲ ਹੈ। ਅਮਨਦੀਪ ਦੀ ਪਹਿਲੀ ਪਤਨੀ ਤੋਂ ਵੀ ਇੱਕ ਪੁੱਤਰ ਤੇ ਇੱਕ ਧੀ ਹਨ। ਰਮਨਦੀਪ ਮੁਤਾਬਕ ਅਮਨਦੀਪ ਦੇ ਆਪਣੇ ਪਹਿਲੇ ਪਰਿਵਾਰ ਨਾਲ ਵੀ ਚੰਗੇ ਸਬੰਧ ਸਨ ਤੇ ਉਹ ਪਰਿਵਾਰ ਪੁਸ਼ਤੈਨੀ ਪਿੰਡ ਆਲਮਪੁਰ ’ਚ ਰਹਿੰਦਾ ਹੈ। ਰਮਨਦੀਪ ਅਨੁਸਾਰ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਜਾਇਦਾਦ ਉਸਦੀ ਮਾਂ ਸਵਰਨਜੀਤ ਕੌਰ ਦੇ ਨਾਮ ਹੋ ਗਈ ਸੀ। ਬਾਅਦ ’ਚ ਮਾਂ ਨੇ ਆਪਣੀ ਜਾਇਦਾਦ ਦਾ ਵਾਰਸ ਰਮਨਦੀਪ ਨੂੰ ਬਣਾਇਆ, ਜਦਕਿ ਉਸਦੇ ਭਰਾ ਪ੍ਰਦੀਪ ਨੂੰ ਜ਼ਮੀਨ ਦਾ ਵਾਰਸ ਨਹੀਂ ਬਣਾਇਆ ਗਿਆ। ਰਮਨਦੀਪ ਦਾ ਦੋਸ਼ ਹੈ ਕਿ ਇਸ ਗੱਲ ਨੂੰ ਲੈ ਕੇ ਪ੍ਰਦੀਪ ਉਸ ਨਾਲ ਰੰਜਿਸ਼ ਰੱਖਣ ਲੱਗ ਪਿਆ ਸੀ ਤੇ ਜਾਇਦਾਦ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਗਿਆ। ਰਮਨਦੀਪ ਮੁਤਾਬਕ ਸੈਕਟਰ-87, ਮੋਹਾਲੀ ’ਚ ਕਰੀਬ ਦੋ ਕਨਾਲ ਜ਼ਮੀਨ ਹੈ।

ਇਹ ਵੀ ਪੜ੍ਹੋ : Punjab Weather: ਪੰਜਾਬ ਤੇ ਚੰਡੀਗੜ੍ਹ ’ਚ ਮਾਨਸੂਨ ਸਰਗਰਮ, ਕਈ ਜ਼ਿਲ੍ਹਿਆਂ ’ਚ ਮੀਂਹ ਦੀ ਸੰਭਾਵਨਾ

ਇਸੇ ਜ਼ਮੀਨ ’ਤੇ ਅਮਨਦੀਪ ਨੇ ਪ੍ਰਾਪਰਟੀ ਦਾ ਦਫ਼ਤਰ ਬਣਾਇਆ ਹੋਇਆ ਸੀ। ਇੱਥੇ ਇੱਕ ਫਾਰਮ ਹਾਊਸ ਵੀ ਸੀ, ਜਿਸ ਦਾ ਨਾਂਅ ‘ਦਾ ਐਲਡ ਫਾਰਮ ਹਾਊਸ’ ਰੱਖਿਆ ਗਿਆ ਸੀ। ਰਮਨਦੀਪ ਵੀ ਰੋਜ਼ਾਨਾ ਇਸ ਦਫ਼ਤਰ ’ਚ ਆਉਂਦੀ-ਜਾਂਦੀ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਰਮਨਦੀਪ ਨੇ ਦੱਸਿਆ ਕਿ 18 ਅਗਸਤ ਦੀ ਸ਼ਾਮ ਕਰੀਬ 5:40 ਵਜੇ ਉਸਦਾ ਭਰਾ ਪ੍ਰਦੀਪ ਸਿੰਘ ਆਪਣੇ ਇੱਕ ਦੋਸਤ ਨਾਲ ਫਾਰਮ ਹਾਊਸ ਪਹੁੰਚਿਆ। ਦੋਵਾਂ ਨੇ ਜਾਇਦਾਦ ਨੂੰ ਲੈ ਕੇ ਅਮਨਦੀਪ ਨਾਲ ਬਹਿਸ ਸ਼ੁਰੂ ਕਰ ਦਿੱਤੀ। ਦੋਸ਼ ਹੈ ਕਿ ਇਸ ਤੋਂ ਬਾਅਦ ਦੋਵਾਂ ਨੇ ਅਮਨਦੀਪ ’ਤੇ ਹਮਲਾ ਕਰ ਦਿੱਤਾ। ਜਾਨ ਬਚਾਉਣ ਲਈ ਅਮਨਦੀਪ ਫਾਰਮ ਹਾਊਸ ਦੇ ਪਿਛਲੇ ਪਾਸੇ ਭੱਜਿਆ, ਪਰ ਮੁਲਜ਼ਮਾਂ ਨੇ ਉਸਨੂੰ ਘੇਰ ਲਿਆ। Crime News

ਰਮਨਦੀਪ ਦੇ ਬਿਆਨ ਮੁਤਾਬਕ ਪ੍ਰਦੀਪ ਤੇ ਉਸਦੇ ਦੋਸਤ ਨੇ ਅਮਨਦੀਪ ਦੀ ਗਰਦਨ ਤੇ ਪਿੱਠ ’ਤੇ ਚਾਕੂ ਨਾਲ ਕਈ ਵਾਰ ਕੀਤੇ। ਇਸ ਤੋਂ ਬਾਅਦ ਪ੍ਰਦੀਪ ਦੇ ਦੋਸਤ ਨੇ ਉਸਦੇ ਸਿਰ ਤੇ ਛਾਤੀ ’ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ। ਹਮਲੇ ’ਚ ਅਮਨਦੀਪ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਵਾਰਦਾਤ ਤੋਂ ਬਾਅਦ ਦੋਵੇਂ ਮੁਲਜ਼ਮ ਅਮਨਦੀਪ ਦੀ ਇਨੋਵਾ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਹਮਲੇ ਤੋਂ ਬਾਅਦ ਰਮਨਦੀਪ ਆਪਣੇ ਪਤੀ ਨੂੰ ਸੈਕਟਰ-77 ਸਥਿਤ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ। ਹਾਲਾਂਕਿ ਗੰਭੀਰ ਸੱਟਾਂ ਕਾਰਨ ਅਮਨਦੀਪ ਦੀ ਕੱਲ੍ਹ ਦੇਰ ਰਾਤ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਰਮਨਦੀਪ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਪ੍ਰਦੀਪ ਸਿੰਘ ਅਤੇ ਉਸਦੇ ਅਣਪਛਾਤੇ ਦੋਸਤ ਖਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਦੋਵੇਂ ਮੁਲਜ਼ਮ ਸੋਹਾਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।

About The Author

Related Posts