Blood Donation: ਜਿਹੜੇ ਹਰ ਪਲ ਮਹਾਂਦਾਨ ਕਰਨ ਲਈ ਰਹਿੰਦੇ ਨੇ ਤਿਆਰ

ਟ੍ਰਿਊ ਬਲੱਡ ਪੰਪ ਕਰ ਰਿਹਾ ਭਲਾਈ ਕਾਰਜ

Ravinder Sharma Picture
Published On

ਸਰਸਾ (ਸੱਚ ਕਹੂੰ ਨਿਊਜ਼): ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਲੋੜਵੰਦਾਂ ਦੀ ਮੱਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਇਸੇ ਕੜੀ ਤਹਿਤ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵਿਖੇ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਸੈਂਟਰ, ਸਰਸਾ ਵਿਖੇ ਸੱਚੀ ਲੰਗਰ ਸੰਮਤੀ ਦੇ ਸੇਵਾਦਾਰ ਪ੍ਰਗਟ ਇੰਸਾਂ, ਸੰਨੀ ਇੰਸਾਂ, ਬੰਟੂ ਇੰਸਾਂ ਤੇ ਮਨਪ੍ਰੀਤ ਇੰਸਾਂ ਨੇ ਖੂਨਦਾਨ ਕੀਤਾ।

ਜ਼ਿਕਰਯੋਗ ਹੈ ਕਿ ਪ੍ਰਗਟ ਇੰਸਾਂ ਨੇ ਅੱਜ 24ਵੀਂ ਵਾਰ, ਸੰਨੀ ਇੰਸਾਂ ਨੇ ਪਹਿਲੀ ਵਾਰ, ਬੰਟੂ ਇੰਸਾਂ ਨੇ ਤੀਜੀ ਵਾਰ ਅਤੇ ਮਨਪ੍ਰੀਤ ਇੰਸਾਂ ਨੇ 33ਵੀਂ ਵਾਰ ਖੂਨਦਾਨ ਕਰਕੇ ਮਾਨਵਤਾ ਪ੍ਰਤੀ ਆਪਣਾ ਫਰਜ਼ ਨਿਭਾਇਆ।

Read Also : ਕਣ-ਕਣ ਛਾਈਆਂ ਅਵਤਾਰ ਦਿਵਸ ਦੀਆਂ ਖੁਸ਼ੀਆਂ, ਦੇਸ਼-ਵਿਦੇਸ਼ ’ਚ ਸਾਧ-ਸੰਗਤ ਨੇ ਮਨਾਇਆ ਪਵਿੱਤਰ ਭੰਡਾਰਾ

ਖ਼ੂਨਦਾਨ ਦੇ ਖੇਤਰ ’ਚ ਸ਼ਾਨਦਾਰ ਕੰਮ ਕਰਨ ’ਤੇ ਡੇਰਾ ਸੱਚਾ ਸੌਦਾ ਦੇ ਨਾਂਅ ਕਈ ਰਿਕਾਰਡ ਦਰਜ ਹਨ। ਡੇਰਾ ਸ਼ਰਧਾਲੂਆਂ ਵੱਲੋਂ ਕੀਤੇ ਜਾਂਦੇ ਖੂਨਦਾਨ ਨੂੰ ਦੇਖਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਇਨ੍ਹਾਂ ਨੂੰ ਟ੍ਰਿਊ ਬਲੱਡ ਪੰਪ ਦਾ ਨਾਂਅ ਦਿੱਤਾ ਗਿਆ ਹੈ।

About The Author

Related Posts