Welfare Work: ਧੀ ਦੇ ਵਿਆਹ ’ਚ ਜ਼ਰੂਰਤਮੰਦ ਪਰਿਵਾਰ ਦਾ ਸਹਾਰਾ ਬਣੇ ਸੇਵਾਦਾਰ
ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਘਰੇਲੂ ਜ਼ਰੂਰਤ ਦਾ ਸਾਮਾਨ ਦੇ ਕੇ ਪੇਸ਼ ਕੀਤੀ ਮਾਨਵਤਾ ਦੀ ਮਿਸਾਲ
Welfare Work: ਹਨੁਮਾਨਗੜ੍ਹ (ਸੱਚ ਕਹੂੰ ਨਿਊਜ਼/ਹਰਦੀਪ ਸਿੰਘ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੋਂ ਪੇ੍ਰਰਿਤ ਹੋ ਕੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸਮਾਜ਼ ਭਲਾਈ ਦੇ ਕਾਰਜ਼ਾ ’ਚ ਜ਼ਰੂਰਤਮੰਦ ਪਰਿਵਾਰਾਂ ਦੀ ਮੱਦਦ ਲਈ ਅੱਗੇ ਆ ਰਹੇ ਹਨ। ਇਸੇ ਲੜੀ ’ਚ ਬਲਾਕ ਹਨੁਮਾਨਗੜ੍ਹ ਦੇ ਸੇਵਾਦਾਰਾਂ ਨੇ ਇੱਕ ਜ਼ਰੂਰਤਮੰਦ ਪਰਿਵਾਰ ਦੀ ਧੀ ਦੇ ਵਿਆਹ ’ਚ ਸਹਿਯੋਗ ਕਰਕੇ ਮਾਨਵਤਾ ਦੀ ਮਿਸਾਲ ਪੇਸ਼ ਕੀਤੀ। ਜਾਣਕਾਰੀ ਮੁਤਾਬਕ ਵਾਰਡ ਨੰਬਰ ਇੱਕ, ਚੱਕ 13 ਐਚਐਮਐਚ, ਅਮਰਪੁਰਾ ਥੇੜੀ ਵਾਸੀ ਗੁਰਮੇਲ ਸਿੰਘ ਦੀ ਬੇਟੀ ਰੇਸ਼ਮਾ ਦਾ ਵਿਆਹ ਸ਼ੁੱਕਰਵਾਰ ਨੂੰ ਹੋਣਾ ਸੀ। Welfare Work
ਪਰਿਵਾਰ ਦੀ ਆਰਥਿਕ ਸਥਿਤੀ ਕਮਜ਼ੋਰ ਹੋਣ ਕਾਰਨ ਵਿਆਹ ’ਚ ਬੇਟੀ ਨੂੰ ਘਰੇਲੂ ਜ਼ਰੂਰਤ ਦਾ ਸਾਮਾਨ ਦੇਣਾ ਮੁਸ਼ਕਲ ਸੀ। ਪਰਿਵਾਰ ਨੇ ਆਪਣੀ ਸਥਿਤੀ ਡੇਰਾ ਸੱਚਾ ਸੌਦਾ ਸੇਵਾਦਾਰ ਇੰਦਰਸੈਨ ਇੰਸਾਂ ਨੂੰ ਦੱਸੀ। ਇੰਦਰਸੈਨ ਇੰਸਾਂ ਨੇ ਬਲਾਕ ਦੇ ਸੱਚੇ ਨਿਮਰ ਸੇਵਾਦਾਰਾਂ ਤੇ ਸੱਚੀ ਸੇਵਾ ਸਮਿਤੀ ਦੇ ਸੇਵਾਦਾਰਾਂ ਨੂੰ ਪਰਿਵਾਰ ਦੀ ਸਥਿਤੀ ਨਾਲ ਜਾਣੂ ਕਰਵਾਇਆ। ਇਸ ਤੋਂ ਬਾਅਦ ਬਲਾਕ ਦੇ ਜ਼ਿੰਮੇਵਾਰਾਂ, ਸਾਧ-ਸੰਗਤ ਤੇ ਸੇਵਾਦਾਰਾਂ ਨੇ ਆਪਸੀ ਸਹਿਯੋਗ ਨਾਲ ਪਰਿਵਾਰ ਦੀ ਮੱਦਦ ਕਰਨ ਦਾ ਫੈਸਲਾ ਕੀਤਾ। ਸੇਵਾਦਾਰਾਂ ਨੇ ਬੇਟੀ ਦੇ ਵਿਆਹ ’ਚ ਭੇਂਟ ਕਰਨ ਲਈ ਘਰੇਲੂ ਜ਼ਰੂਰਤ ਦਾ ਸਾਮਾਨ ਇੱਕਠਾ ਕੀਤਾ।
ਇਹ ਵੀ ਪੜ੍ਹੋ : Body Donation Punjab : ਅਮਰੀਕ ਇੰਸਾਂ ਬਲਾਕ ਅਜਰੌਰ ਦੇ ਪਹਿਲੇ ਸਰੀਰਦਾਨੀ ਬਣੇ
ਵਿਆਹ ਲਈ ਭੇਂਟ ਕੀਤਾ ਜ਼ਰੂਰਤ ਦਾ ਸਾਮਾਨ | Welfare Work
ਸੇਵਾਦਾਰ ਗੁਰਮੇਲ ਸਿੰਘ ਦੇ ਨਿਵਾਸ ਸਥਾਨ ’ਤੇ ਪਹੁੰਚੇ ਤੇ ਪਰਿਵਾਰ ਨੂੰ ਵਿਆਹ ਲਈ ਘਰੇਲੂ ਸਮਾਨ ਭੇਂਟ ਕੀਤਾ। ਇਸ ਵਿੱਚ ਬੈੱਡ, ਗੱਦੇ, ਸਿਲਾਈ ਮਸ਼ੀਨ, ਪ੍ਰੈੱਸ, ਰਜਾਈਆਂ, ਗੱਦੈਲੇ, ਦਰੀਆਂ, ਖੇਸ, ਸੂਟ, ਭਾਂਡੇ ਤੇ ਤੋਹਫੇ ਦੀਆਂ ਚੀਜ਼ਾਂ ਸਮੇਤ ਹੋਰ ਘਰੇਲੂ ਜ਼ਰੂਰਤ ਦਾ ਸਾਮਨ ਸ਼ਾਮਲ ਸੀ। ਸਾਮਾਨ ਮਿਲਣ ’ਤੇ ਗੁਰਮੇਲ ਸਿੰਘ ਦੇ ਪਰਿਵਾਰ ਦੇ ਚਿਹਰੇ ’ਤੇ ਖੁਸ਼ੀ ਸਾਫ ਨਜ਼ਰ ਆਈ। ਪਰਿਵਾਰ ਨੇ ਸੇਵਾਦਾਰਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਸੇਵਾ ਦੀ ਪ੍ਰੇਰਨਾ ਦੇਣ ਵਾਲੇ ਪੂਜਨੀਕ ਗੁਰੂ ਜੀ ਦਾ ਵੀ ਧੰਨਵਾਦ ਕੀਤਾ। ਨਾਲ ਹੀ ਮੌਕੇ ’ਤੇ ਪਹੁੰਚੇ ਪਿੰਡ ਦੇ ਹੋਰ ਮੁੱਖ ਵਾਸੀਆਂ ਨੇ ਵੀ ਸੇਵਾਦਾਰਾਂ ਦੇ ਇਸ ਸੇਵਾ ਕਾਰਜ਼ ਦੀ ਸ਼ਲਾਘਾ ਕੀਤੀ। Welfare Work
ਸੇਵਾਦਾਰਾਂ ਨੇ ਮਿਲਕੇ ਨਿਭਾਈ ਜ਼ਿੰਮੇਵਾਰੀ
ਇਸ ਸੇਵਾ ਕਾਰਜ਼ ’ਚ ਸੱਚੇ ਨਿਮਰ ਸੇਵਾਦਾਰ ਸੁਮਨ ਕਾਮਰਾ ਇੰਸਾਂ, ਹਿਮਾਂਸ਼ੂ ਇੰਸਾਂ, ਪਾਰੂਲ ਇੰਸਾਂ, ਸੁਖਚੰਦ ਇੰਸਾਂ, ਸੱਚੀ ਸੇਵਾ ਸਮਿਤੀ ਦੇ ਸੇਵਾਦਾਰ ਸੁਰੇਸ਼ ਮਰੇਜਾ ਇੰਸਾਂ, ਅਸ਼ੋਕ ਮਦਾਨ ਇੰਸਾਂ, ਗੌਰਵ ਛਾਬੜਾ ਇੰਸਾਂ, ਗੋਪਾਲ ਡੋਡਾ ਇੰਸਾਂ, ਰਵਿੰਦਰ ਫਤਿਹਗੜਿ੍ਹਆ ਇੰਸਾਂ, ਬਲਾਕ ਪ੍ਰੇਮੀ ਸੇਵਕ ਗਿਰਧਾਰੀਲਾਲ ਇੰਸਾਂ ਸਮੇਤ ਹੋਰ ਸੇਵਾਦਾਰਾਂ ਤੇ ਸਾਧ-ਸੰਗਤ ਦਾ ਸਹਿਯੋਗ ਰਿਹਾ। ਸੇਵਾਦਾਰਾਂ ਨੇ ਕਿਹਾ ਕਿ ਜ਼ਰੂਰਤਮੰਦ ਪਰਿਵਾਰਾਂ ਦੀ ਮੱਦਦ ਕਰਨ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਇੱਕ ਤਰੀਕਾ ਹੈ। ਅਜਿਹੇ ਸੇਵਾ ਕਾਰਜ਼ਾਂ ’ਚ ਜ਼ਰੂਰਤਮੰਦ ਪਰਿਵਾਰਾਂ ਨੂੰ ਮੱਦਦ ਮਿਲਦੀ ਹੈ ਤੇ ਸਮਾਜ਼ ’ਚ ਸਹਿਯੋਗ ਤੇ ਮਾਨਵਤਾ ਦੀ ਭਾਵਨਾ ਮਜ਼ਬੂਤ ਹੁੰਦੀ ਹੈ।