Punjab
Ghagga News: ਥਾਣੇ ਨੇੜੇ ਚੋਰਾਂ ਦਾ ਧਾਵਾ, ਘੱਗਾ ’ਚ ਕਰਿਆਨਾ ਸਟੋਰ ’ਤੇ ਚੋਰੀ
ਘੱਗਾ ਥਾਣੇ ਤੋਂ ਮਹਿਜ਼ 500 ਮੀਟਰ ਦੂਰ, ਰਾਤ ਨੂੰ ਕਰੀਬ 2 ਵਜੇ ਦਿਤਾ ਚੋਰੀ ਨੂੰ ਅੰਜ਼ਾਮ
ਘੱਗਾ (ਵਿਸ਼ਾਲ ਕੁਮਾਰ ਗੋਇਲ)। ਬੀਤੀ ਰਾਤ ਘੱਗਾ ਬਜ਼ਾਰ ਦੀ ਥਾਣੇ ਤੋਂ ਸਿਰਫ ਤਿੰਨ ਚਾਰ ਸੋਂ ਮੀਟਰ ਦੂਰ ਇੱਕ ਕਰਿਆਨੇ ਦੀ ਦੁਕਾਨ ’ਤੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ ਘੱਗਾ ਬਾਜ਼ਾਰ ’ਚ ਬ੍ਰਾਹਮਣ ਮਾਜਰਾ ਮੋੜ ’ਤੇ ਚੋਰਾਂ ਨੇ ਪੰਜਾਬ ਕਰਿਆਨਾ ਸਟੋਰ ਦਾ ਸ਼ਟਰ ਪੁੱਟ ਕੇ ਚੋਰੀ ਨੂੰ ਅੰਜਾਮ ਦਿੱਤਾ। ਦੁਕਾਨ ਮਾਲਕ ਪੱਤਰਕਾਰ ਰਮਨ ਜੋਸ਼ੀ ਨੇ ਦੱਸਿਆ ਕਿ ਰਾਤ ਨੂੰ ਕਰੀਬ ਪੌਣੇ 2 ਵਜੇ ਦੋ ਚੋਰਾਂ ਨੇ ਪਹਿਲਾਂ ਸ਼ਟਰ ਪੁੱਟਿਆ ਤੇ ਫਿਰ ਕੈਬਨ ਦਾ ਸ਼ੀਸ਼ਾ ਤੋੜ ਦੁਕਾਨ ਅੰਦਰ ਦਾਖਲ ਹੋਏ। ਚੋਰਾਂ ਨੇ ਬਿਨਾ ਕਿਸੇ ਡਰ ਤੋਂ ਗੱਲੇ ਨੂੰ ਪੱਟ ਕੇ ਉਸ ਵਿੱਚੋਂ ਪੈਸੇ ਚੋਰੀ ਕੀਤੇ ਤੇ ਕੁੱਝ ਦੁਕਾਨ ਦਾ ਕੀਮਤੀ ਸਮਾਨ ਵੀ ਚੋਰੀ ਕੀਤਾ। ਰਮਨ ਜੋਸ਼ੀ ਨੇ ਦੱਸਿਆ ਕਿ ਉਨ੍ਹਾਂ ਦਾ 40-50 ਹਜਾਰ ਦਾ ਨੁਕਸਾਨ ਹੋਇਆ ਹੈ। Ghagga News
ਇਸ ਚੋਰੀ ਨੇ ਜਿੱਥੇ ਦੁਕਾਨਦਾਰ ਦਾ ਨੁਕਸਾਨ ਕੀਤਾ ਹੈ, ਉੱਥੇ ਹੀ ਪੁਲਿਸ ਪ੍ਰਸ਼ਾਸ਼ਨ ’ਤੇ ਕਈ ਸਵਾਲ ਖੜੇ੍ਹ ਕੀਤੇ ਹਨ। ਹਲਕੇ ਅੰਦਰ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਕਦੇ ਲੋਕਾਂ ਦੇ ਘਰਾਂ ’ਚੋਂ ਚੋਰੀ ਕਦੇ ਖੇਤਾਂ ’ਚੋਂ ਮੋਟਰਾਂ ਦੀਆਂ ਤਾਰਾਂ ਦੀ ਚੋਰੀ, ਕਦੇ ਕਿਸੇ ਨੂੰ ਦਿਨ ਦਿਹਾੜੇ ਘੇਰ ਕੇ ਲੁੱਟਣ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਹਲਕੇ ’ਚ ਕਈ ਇਲਾਕੇ ਇਸ ਤਰ੍ਹਾਂ ਹਨ ਜਿਨ੍ਹਾ ’ਤੇ ਰਾਤ ਨੂੰ ਜਾਣ ਤੋਂ ਡਰ ਲਗਦਾ ਹੈ। ਪਰ ਇਸ ਸਭ ਦੇ ਬਾਵਜੂਦ ਪੁਲਿਸ ਸੁੱਤੀ ਹੋਈ ਹੈ। ਬਹੁਤ ਸਾਰੀਆਂ ਚੋਰੀਆਂ ਹਨ ਜਿਨਾ ਨੂੰ ਦਰਜ ਹੀ ਨਹੀਂ ਕੀਤਾ ਜਾਂਦਾ। ਇਹ ਅੱਜ ਦੀ ਚੋਰੀ ਭਾਂਵੇ ਲੱਖਾਂ ਕਰੋੜਾ ਦੀ ਚੋਰੀ ਨਹੀ, ਪਰ ਮੁੱਖ ਸੜਕ ਜਿੱਥੇ ਇੱਕ ਪਾਸੇ ਕੈਮਰੇ ’ਚ ਗੱਡੀਆਂ ਨਜ਼ਰ ਆ ਰਹੀਆਂ ਹਨ। ਇਸ ਚੋਰੀ ਸਬੰਧੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : Ludhiana News: ਥੈਲੇਸੀਮੀਆ ਪੀੜਤਾਂ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਕੀਤਾ 127 ਯੂਨਿਟ ਖੂਨਦਾਨ