Body Donation: ਦਿਹਾਂਤ ਉਪਰੰਤ ਸਰੀਰ ਦਾਨ ਦੇ ਲਏ ਪ੍ਰਣ ਨੂੰ ਪਰਿਵਾਰ ਨੇ ਕੀਤਾ ਪੂਰਾ

ਬਲਵਿੰਦਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਪਰਿਵਾਰ ਵੱਲੋਂ ਮੈਡੀਕਲ ਖੋਜਾਂ ਲਈ ਦਾਨ

Khushdeep Singh Picture
Published On

ਸਮਾਣਾ (ਸੁਨੀਲ ਚਾਵਲਾ)। ਮਾਨਵਤਾ ਭਲਾਈ ਕਾਰਜਾਂ ਵਿੱਚ ਹਮੇਸ਼ਾ ਮੋਹਰੀ ਰਹਿਣ ਵਾਲੀ ਬਲਾਕ ਸਮਾਣਾ ਦੇ ਜੋਨ ਨੰਬਰ-3 ਦੀ ਮਾਤਾ ਬਲਵਿੰਦਰ ਕੌਰ ਇੰਸਾਂ ਨੇ ਜਿਉਂਦੇ ਜੀਅ ਮੈਡੀਕਲ ਖੋਜਾਂ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਸਰੀਰ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ ਅਤੇ ਆਪਣੀ ਇਹ ਇੱਛਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਾਂਝੀ ਕੀਤੀ ਸੀ। ਉਨ੍ਹਾਂ ਦੀ ਇਸੇ ਇੱਛਾ ਤਹਿਤ ਹੀ ਅੱਜ ਮਾਤਾ ਦੇ ਪਰਿਵਾਰ ਵੱਲੋਂ ਮਾਤਾ ਬਲਵਿੰਦਰ ਕੌਰ ਇੰਸਾਂ ਦੇ ਦਿਹਾਂਤ ਤੋਂ ਬਾਅਦ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਕੇ ਉਨ੍ਹਾਂ ਵੱਲੋਂ ਕੀਤੇ ਪ੍ਰਣ ਨੂੰ ਪੂਰਾ ਕੀਤਾ ਗਿਆ ਹੈ  ਉਨ੍ਹਾਂ ਦੀ ਦੇਹ ਨੂੰ ਵਰਲਡ ਕਾਲਜ ਆਫ ਸਾਇੰਸ ਐਂਡ ਰਿਸਰਚ ਅਤੇ ਹਸਪਤਾਲ, ਝੱਜਰ, ਹਰਿਆਣਾ ਵਿਖੇ ਭੇਜਿਆ ਗਿਆ।

ਇਸ ਮੌਕੇ ਮਾਤਾ ਬਲਵਿੰਦਰ ਕੌਰ ਇੰਸਾਂ ਦੀ ਗੱਡੀ ਨੂੰ ਫੁੱਲਾਂ ਨਾਲ ਸਜਾਇਆ ਗਿਆ। ਐੱਮਸੀ ਹਰਪ੍ਰੀਤ ਸਿੰਘ ਕੁੱਕਾ, ਸੱਚੇ ਨਿਮਰ ਸੇਵਾਦਾਰ ਨਰੇਸ਼ ਇੰਸਾਂ ਅਤੇ ਗੁਰਚਰਨ ਇੰਸਾਂ ਵੱਲੋਂ ਹਰੀ ਝੰਡੀ ਦਿਖਾ ਕੇ ਸਰੀਰਦਾਨ ਵਾਲੀ ਗੱਡੀ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੀ ਸਾਧ-ਸੰਗਤ ਨੇ ਮਾਤਾ ਬਲਵਿੰਦਰ ਕੌਰ ਇੰਸਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਾਧ-ਸੰਗਤ ਵੱਲੋਂ ‘ਜਦ ਤੱਕ ਸੂਰਜ ਚਾਂਦ ਰਹੇਗਾ, ਬਲਵਿੰਦਰ ਕੌਰ ਇੰਸਾਂ ਤੇਰਾ ਨਾਮ ਰਹੇਗਾ’ ਅਤੇ ‘ਬਲਵਿੰਦਰ ਕੌਰ ਇੰਸਾਂ ਅਮਰ ਰਹੇ’ ਦੇ ਨਾਅਰਿਆਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਮਾਤਾ ਬਲਵਿੰਦਰ ਕੌਰ ਇੰਸਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਬੇਟੀ ਅੰਮ੍ਰਿਤ ਕੌਰ ਇੰਸਾਂ, ਬੇਟੇ ਭੁਪਿੰਦਰ ਸਿੰਘ ਇੰਸਾਂ ਅਤੇ ਵਿਕਰਮ ਸਿੰਘ ਇੰਸਾਂ ਵੱਲੋਂ ਅਰਥੀ ਨੂੰ ਮੋਢਾ ਦੇ ਕੇ ਮ੍ਰਿਤਕ ਸਰੀਰ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਮਾਤਾ ਜੀ ਨੇ ਜਿਉਂਦੇ ਜੀਅ ਹੀ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ, ਜਿਸ ਨੂੰ ਪੂਰਾ ਕਰਨਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ। Samana News

ਇਹ ਵੀ ਪੜ੍ਹੋ : Breakfast Mistakes: ਨਾਸ਼ਤਾ ਕਰਦੇ ਸਮੇਂ ਨਾ ਕਰੋ ਇਹ ਗਲਤੀਆਂ

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਗੁਰਚਰਨ ਇੰਸਾਂ, ਨਰੇਸ਼ ਇੰਸਾਂ, ਸੁਰਿੰਦਰ ਇੰਸਾਂ ਨਵਾਂ ਗਾਓਂ, ਸੱਚੀ ਪ੍ਰੇਮੀ ਸੰਮਤੀ ਮੈਂਬਰ ਅਮਿਤ ਇੰਸਾਂ ਅਤੇ ਸ਼ੰਟੀ ਇੰਸਾਂ ਨੇ ਮਾਤਾ ਬਲਵਿੰਦਰ ਕੌਰ ਇੰਸਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੌਰਾਨ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ। ਸੇਵਾਦਾਰਾਂ ਨੇ ਕਿਹਾ ਕਿ ਮਾਤਾ ਬਲਵਿੰਦਰ ਕੌਰ ਇੰਸਾਂ ਦੀ ਸੇਵਾ ਭਾਵਨਾ ਅਤੇ ਸਮਰਪਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਲਾਕ ਸਮਾਣਾ ਵਿੱਚ ਇਹ 13ਵਾਂ ਸਰੀਰ ਦਾਨ ਹੈ, ਜੋ ਮਾਨਵਤਾ ਭਲਾਈ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ। ਇਸ ਮੌਕੇ ਸਮਾਣਾ ਦੇ ਜੋਨ ਨੰਬਰ-1, 2, 3, 4 ਅਤੇ 5 ਦੇ ਸਮੂਹ ਸੱਚੀ ਪ੍ਰੇਮੀ ਸੰਮਤੀ ਮੈਂਬਰ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਮੌਜ਼ੂਦ ਰਹੀ। Samana News

About The Author

Related Posts