Body Donation Punjab : ਅਮਰੀਕ ਇੰਸਾਂ ਬਲਾਕ ਅਜਰੌਰ ਦੇ ਪਹਿਲੇ ਸਰੀਰਦਾਨੀ ਬਣੇ
ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਸ੍ਰੀ ਸਿੱਧੀ ਵਿਨਾਇਕ ਮੈਡੀਕਲ ਕਾਲਜ ਤੇ ਹਸਪਤਾਲ ਸੰਭਲ ਉੱਤਰ ਪ੍ਰਦੇਸ਼ ਨੂੰ ਦਾਨ ਕਰਕੇ ਮਨੁੱਖਤਾ ਪ੍ਰਤੀ ਆਪਣਾ ਫਰਜ਼ ਨਿਭਾਇਆ
ਰਾਜਪੁਰਾ (ਅਜਯ ਕਮਲ)। Body Donation Punjab: ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਬਲਾਕ ਅਜਰੋਰ ਦੇ ਪਿੰਡ ਬਢੋਲੀ ਗੁਜਰਾ ਦੇ ਪ੍ਰੇਮੀ ਅਮਰੀਕ ਸਿੰਘ ਇੰਸਾਂ ਨੇ ਬਲਾਕ ਅਜਰੌਰ ਦੇ ਪਹਿਲੇ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ ਇਸ ਮੌਕੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੇਟੇ ਬਿੱਟੂ ਇੰਸਾਂ ਤੇ ਗੋਲਡੀ ਇੰਸਾਂ, ਉਨ੍ਹਾਂ ਦੀ ਪਤਨੀ ਤੇ ਉਨ੍ਹਾਂ ਦੀ ਬੇਟੀਆਂ ਤੇ ਨੁੂੰਹ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਸ੍ਰੀ ਸਿੱਧੀ ਵਿਨਾਇਕ ਮੈਡੀਕਲ ਕਾਲਜ ਤੇ ਹਸਪਤਾਲ ਸੰਭਲ ਉੱਤਰ ਪ੍ਰਦੇਸ਼ ਨੂੰ ਦਾਨ ਕਰਕੇ ਮਨੁੱਖਤਾ ਪ੍ਰਤੀ ਆਪਣਾ ਫਰਜ਼ ਨਿਭਾਇਆ ਇਸ ਮੌਕੇ ਸੱਚੇ ਨਿਮਰ ਸੇਵਾਦਾਰ ਬਾਵਾ ਇੰਸਾਂ, ਦਾਰਾ ਖਾਨ ਇੰਸਾਂ, ਸੋਮਾ ਇੰਸਾਂ, ਬਲਾਕ ਪ੍ਰੇਮੀ ਸੇਵਕ ਸੁਖਚੈਨ ਇੰਸਾਂ, ਬਲਜਿੰਦਰ ਇੰਸਾਂ, ਬਢੋਲੀ ਗੁਜਰਾਂ ਦੇ ਪ੍ਰੇਮੀ ਸੇਵਕ ਮਨਪ੍ਰੀਤ ਇੰਸਾਂ ਨੇ ਦੱਸਿਆ ਕਿ ਸਰੀਰ ਦਾਨੀ ਅਮਰੀਕ ਸਿੰਘ ਇੰਸਾਂ ਬਲਾਕ ਦੇ ਹਰ ਇੱਕ ਕੰਮ ’ਚ ਅੱਗੇ ਖੜੇ੍ਹ ਰਹਿੰਦੇ ਸਨ ਤੇ ਅੱਜ ਵੀ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਆਪਣਾ ਸਰੀਰ ਦਾਨ ਕਰਕੇ ਬਲਾਕ ’ਚ ਇੱਕ ਇਹੋ ਜਿਹੀ ਪ੍ਰੇਰਨਾ ਦੀ ਜੋਤ ਜਗਾਈ ਹੈ, ਜਿਸ ਨਾਲ ਪ੍ਰੇਮੀ ਅਮਰੀਕ ਸਿੰਘ ਇੰਸਾਂ ਲੋਕਾਂ ਦੇ ਦਿਲਾਂ ’ਚ ਹਮੇਸ਼ਾ ਜਿੰਦਾ ਰਹਿਣਗੇ। ਇਸ ਮੌਕੇ ਚੇਅਰਮੈਨ ਲੈਂਡਮਾਰਕਾ ਬੈਂਕ ਰਾਜਪੁਰਾ ਲਖਵੀਰ ਗੁਜਰ, ਪਿੰਡ ਦੇ ਸਰਪੰਚ ਪਰਵਿੰਦਰ ਸਿੰਘ, ਪੰਚ ਰਣਜੀਤ ਸਿੰਘ ਨੇ ਕਿਹਾ ਕਿ ਪ੍ਰੇਮੀ ਅਮਰੀਕ ਸਿੰਘ ਇੰਸਾਂ ਨੇ ਡੇਰਾ ਸੱਚਾ ਸੌਦਾ ਦੀ ਸਿੱਖਿਆ ’ਤੇ ਚਲਦੇ ਹੋਏ ਆਪਣਾ ਸਰੀਰ ਦਾਨ ਕਰਕੇ ਇੱਕ ਬਹੁਤ ਵੱਡਾ ਮਹਾਨ ਕੰਮ ਕੀਤਾ ਤੇ ਸਾਡੇ ਪਿੰਡ ਲਈ ਬੜੇ ਫਖਰ ਤੇ ਮਾਣ ਦੀ ਗੱਲ ਹੈ। ਇਸ ਮੌਕੇ ਰਿਸ਼ਤੇਦਾਰ ਸਾਕ ਸਬੰਧੀ ਤੇ ਪਿੰਡ ਵਾਸੀ ਤੇ ਸਾਧ-ਸੰਗਤ ਹਾਜ਼ਰ ਸੀ।
ਇਹ ਵੀ ਪੜ੍ਹੋ : Body Donation: ਗੋਰਾ ਸਿੰਘ ਇੰਸਾਂ ਬਲਾਕ ਤਪਾ ਭਦੌੜ ਦੇ 183ਵੇਂ ਸਰੀਰਦਾਨੀ ਬਣੇ