Body Donation: ਗੋਰਾ ਸਿੰਘ ਇੰਸਾਂ ਬਲਾਕ ਤਪਾ ਭਦੌੜ ਦੇ 183ਵੇਂ ਸਰੀਰਦਾਨੀ ਬਣੇ
ਗੋਰਾ ਸਿੰਘ ਇੰਸਾਂ ਬਲਾਕ ਤਪਾ ਭਦੌੜ ਦੇ 183ਵੇਂ ਸਰੀਰਦਾਨੀ ਬਣੇ
ਤਪਾ (ਸੁਰਿੰਦਰ ਕੁਮਾਰ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਨਾਲ ਬਲਾਕ ਤਪਾ-ਭਦੌੜ ਦੇ ਸ਼ਹਿਰ ਤਪਾ ਦੇ ਅੰਮ੍ਰਿਤਸਰੀ ਬਸਤੀ ਦੇ ਵਸਨੀਕ 15 ਮੈਂਬਰ ਪ੍ਰੇਮੀ ਗੋਰਾ ਸਿੰਘ ਇੰਸਾਂ ਪੁੱਤਰ ਮਹਿੰਦਰ ਸਿੰਘ ਇੰਸਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਸਰੀਰ ਦਾਨ ਕਰਕੇ ਇਨਸਾਨੀ ਫਰਜ਼ ਨਿਭਾਇਆ ਹੈ, ਜਿਨ੍ਹਾਂ ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੇ ਮੈਡੀਕਲ ਖੋਜਾਂ ਲਈ ਦਾਨ ਕੀਤੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੇਮੀ ਗੋਰਾ ਸਿੰਘ ਇੰਸਾਂ (46) ਪੁੱਤਰ ਮਹਿੰਦਰ ਸਿੰਘ ਇੰਸਾਂ ਨੇ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਜਿਉਂਦੇ ਜੀਅ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਅੱਜ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਇਸ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਪਿਤਾ ਮਹਿੰਦਰ ਸਿੰਘ ਇੰਸਾਂ, ਪਤਨੀ ਸਰਬਜੀਤ ਕੌਰ ਇੰਸਾਂ, ਬੇਟੇ ਗੁਰਦੀਪ ਸਿੰਘ ਇੰਸਾਂ, ਸਨਮੀਤ ਸਿੰਘ ਇੰਸਾਂ ਆਦਿ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੇ ਐੱਮ ਸੀ ਮੈਡੀਕਲ ਕਾਲਜ ਤੇ ਹਸਪਤਾਲ ਤੇ ਰਿਸਰਚ ਸੈਂਟਰ ਮਹੁਵਾ, ਫਰਨੇਡਾ ਉੱਤਰ ਪ੍ਰਦੇਸ਼ ਨੂੰ ਦਾਨ ਕੀਤਾ ਗਿਆ। ਇਸ ਮੌਕੇ ਸਰੀਰਦਾਨੀ ਦੀ ਮ੍ਰਿਤਕ ਦੇਹ ਲਿਜਾਣ ਵਾਲੀ ਗੱਡੀ ਨੂੰ ਸੱਚੇ ਨਿਮਰ ਸੇਵਾਦਾਰ ਅਸ਼ੋਕ ਇੰਸਾਂ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਤਪਾ ਦੇ ਪ੍ਰੇਮੀ ਸੇਵਕ ਸੁਰਿੰਦਰ ਮਿੱਤਲ ਇੰਸਾਂ ਨੇ ਦੱਸਿਆ ਕਿ ਇਹ ਤਪਾ ਮੰਡੀ ਤੋਂ ਪੰਜਵਾਂ ਤੇ ਬਲਾਕ ਤਪਾ ਭਦੌੜ ਤੋਂ 183ਵਾਂ ਸਰੀਰ ਦਾਨ ਕੀਤਾ ਗਿਆ ਹੈ। ਇਸ ਮੌਕੇ ਪਰਿਵਾਰ ਦੇ ਰਿਸ਼ਤੇਦਾਰ, ਰਾਮ ਲਾਲ ਸ਼ੇਰੀ ਇੰਸਾਂ, ਸੁਖਪਾਲ ਸਿੰਘ ਇੰਸਾਂ, ਗੁਰਚੇਤ ਸਿੰਘ ਇੰਸਾਂ, ਬਲਾਕ ਪ੍ਰੇਮੀ ਸੇਵਕ ਪ੍ਰਵੀਨ ਇੰਸਾਂ ਭਦੌੜ, ਪ੍ਰੇਮੀ ਸੰਮਤੀ ਤਪਾ ਦੇ ਮੈਂਬਰ ਬਸੰਤ ਰਾਮ ਇੰਸਾਂ, ਗੋਰਾ ਲਾਲ ਇੰਸਾਂ, ਰਾਮ ਕੁਮਾਰ ਇੰਸਾਂ, ਰਤਨ ਇੰਸਾਂ, ਸੰਜੀਵ ਮਲਹੋਤਰਾ ਇੰਸਾਂ ਤੇ ਹੋਰ ਸਾਧ-ਸੰਗਤ ਹਾਜ਼ਰ ਸੀ। Body Donation
ਇਹ ਵੀ ਪੜ੍ਹੋ : Honor of Organ Donor: ਰਾਜਪਾਲ ਵੱਲੋਂ ਡੇਰਾ ਸ਼ਰਧਾਲੂ ਅੰਗਦਾਨੀ ਵੰਸ਼ ਬਾਂਸਲ ਦੇ ਪਰਿਵਾਰ ਦਾ ਸਨਮਾਨ
ਇਸ ਮੌਕੇ ਡਾ. ਬਾਂਕੇ ਗੋਇਲ (ਐੱਮਡੀ ਮੈਡੀਸਨ) ਨੇ ਕਿਹਾ ਕਿ ਸਰੀਰ ਦਾਨ ਮੈਡੀਕਲ ਸਿੱਖਿਆ ਤੇ ਖੋਜ ਲਈ ਇੱਕ ਅਮੂਲਕ ਦਾਨ ਹੈ। ਉਨ੍ਹਾਂ ਕਿਹਾ ਕਿ ਗੋਰਾ ਸਿੰਘ ਇੰਸਾਂ ਵੱਲੋਂ ਕੀਤਾ ਪ੍ਰਣ ਤੇ ਪਰਿਵਾਰ ਵੱਲੋਂ ਲਿਆ ਗਿਆ ਇਹ ਫੈਸਲਾ ਮੈਡੀਕਲ ਵਿਦਿਆਰਥੀਆਂ ਲਈ ਸਿੱਖਣ ਦੇ ਨਵੇਂ ਮੌਕੇ ਪੈਦਾ ਕਰੇਗਾ ਤੇ ਭਵਿੱਖ ਦੇ ਡਾਕਟਰਾਂ ਨੂੰ ਮਨੁੱਖੀ ਸਰੀਰ ਦੀ ਗਹਿਰਾਈ ਨਾਲ ਸਮਝ ਪ੍ਰਦਾਨ ਕਰੇਗਾ।

ਉਨ੍ਹਾਂ ਇਸ ਕਦਮ ਨੂੰ ਮਨੁੱਖਤਾ ਦੀ ਸੇਵਾ ਦਾ ਉੱਚ ਉਦਾਹਰਨ ਕਰਾਰ ਦਿੱਤਾ। ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਬਾਸੀ, ਸਮਾਜ ਸੇਵੀ ਕੌਂਸਲਰ ਧਰਮ ਪਾਲ ਸ਼ਰਮਾ ਨੇ ਕਿਹਾ ਕਿ ਪਰਿਵਾਰ ਵੱਲੋਂ ਸਰੀਰ ਦਾਨ ਕਰਨ ਦਾ ਉਪਰਾਲਾ ਸਮਾਜ ਨੂੰ ਤੇ ਡਾਕਟਰੀ ਖੇਤਰ ਦੀਆਂ ਖੋਜਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗਾ।