Honor of Organ Donor: ਰਾਜਪਾਲ ਵੱਲੋਂ ਡੇਰਾ ਸ਼ਰਧਾਲੂ ਅੰਗਦਾਨੀ ਵੰਸ਼ ਬਾਂਸਲ ਦੇ ਪਰਿਵਾਰ ਦਾ ਸਨਮਾਨ
Honor of Organ Donor: ਅੰਗਦਾਨੀ ਨੂੰ ਕੀਤਾ ਗਿਆ 15 ਅਗਸਤ ਮੌਕੇ ਯਾਦ, 5 ਜ਼ਿੰਦਗੀਆਂ ਨੂੰ ਬਚਾ ਕੇ ਗਿਆ ਸੀ ਵੰਸ਼
Honor of Organ Donor: ਚੰਡੀਗੜ੍ਹ (ਅਸ਼ਵਨੀ ਚਾਵਲਾ)। ਲਹਿਰਾਗਾਗਾ ਦੇ ਟੋਨੀ ਬਾਂਸਲ ਇੰਸਾਂ ਤੇ ਪਿੰਕੀ ਬਾਂਸਲ ਇੰਸਾਂ ਦੇ ਲਾਡਲੇ ਅੰਗਦਾਨੀ 11 ਮਹੀਨਿਆਂ ਦੇ ਵੰਸ਼ ਬਾਂਸਲ ਨੂੰ ਇੱਕ ਵਾਰ ਫਿਰ 15 ਅਗਸਤ ਮੌਕੇ ਚੰਡੀਗੜ੍ਹ ਵਿਖੇ ਯਾਦ ਕੀਤਾ ਗਿਆ। ਵੰਸ਼ ਨੂੰ ਯਾਦ ਕਰਦੇ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ, ਚੰਡੀਗੜ੍ਹ ਦੇ ਚੀਫ ਸੈਕਟਰੀ ਅਤੇ ਡਿਪਟੀ ਕਮਿਸ਼ਨਰ ਚੰਡੀਗੜ੍ਹ ਵੱਲੋਂ ਸ਼ਲਾਘਾ ਕੀਤੀ ਗਈ। 15 ਅਗਸਤ ਨੂੰ ਅਜ਼ਾਦੀ ਦਿਹਾੜੇ ਦੇ ਸਮਾਰੋਹ ਦੌਰਾਨ ਵੰਸ਼ ਦੇ ਪਿਤਾ ਟੋਨੀ ਬਾਂਸਲ ਨੂੰ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਵੰਸ਼ ਦਾ ਬਰੇਨ ਡੈੱਡ ਹੋਣ ਤੋਂ ਬਾਅਦ ਉਸ ਦੇ ਸਾਰੇ ਅੰਗ ਦਾਨ ਕਰ ਦਿੱਤੇ ਗਏ ਸਨ, ਜਿਸ ਨਾਲ 5 ਬੱਚਿਆਂ ਨੂੰ ਨਵੀਂ ਜ਼ਿੰਦਗੀ ਮਿਲੀ।
ਅਜ਼ਾਦੀ ਦਿਵਸ ਸਮਾਰੋਹ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਟੋਨੀ ਬਾਂਸਲ ਇੰਸਾਂ ਨੂੰ ਸਨਮਾਨਿਤ ਕਰਦਿਆਂ ਪਰਿਵਾਰ ਦੇ ਬੇਮਿਸਾਲ ਸਾਹਸ, ਤਿਆਗ ਅਤੇ ਮਨੁੱਖਤਾ ਦੇ ਜਜ਼ਬੇ ਨੂੰ ਸਲਾਮ ਕੀਤਾ। ਸਮਾਰੋਹ ਦੌਰਾਨ ਰਾਜਪਾਲ, ਚੰਡੀਗੜ੍ਹ ਦੇ ਚੀਫ਼ ਸੈਕਟਰੀ ਅਤੇ ਡੀਸੀ ਚੰਡੀਗੜ੍ਹ ਨੇ ਟੋਨੀ ਬੰਸਲ ਨਾਲ ਵਿਸ਼ੇਸ਼ ਤੌਰ ’ਤੇ ਸਟੇਜ ’ਤੇ ਗੱਲਬਾਤ ਕਰਕੇ ਇਸ ਮਾਨਵਤਾ ਭਲਾਈ ਕਾਰਜ ਦੀ ਸ਼ਲਾਘਾ ਕੀਤੀ। ਸਮਾਰੋਹ ਦੀ ਸਮਾਪਤੀ ਮੌਕੇ ਵੀ ਪੰਜਾਬ ਦੇ ਰਾਜਪਾਲ ਨੇ ਟੋਨੀ ਬਾਂਸਲ ਨਾਲ ਮੁਲਾਕਾਤ ਕੀਤੀ।
Read Also : ਆਜ਼ਾਦੀ ਦਾ 80ਵਾਂ ਦਿਹਾੜਾ ਪੰਜਾਬ ਦੀਆਂ ਔਰਤਾਂ ਦੀ ‘ਆਰਥਿਕ ਆਜ਼ਾਦੀ’ ਦਾ ਸਾਲ ਹੋਵੇਗਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਵੰਸ਼ ਦੇ ਪਿਤਾ ਟੋਨੀ ਬਾਂਸਲ ਇੰਸਾਂ ਨੇ ਦੱਸਿਆ ਕਿ 16 ਮਈ 2025 ਨੂੰ ਉਨ੍ਹਾਂ ਦੇ ਪੁੱਤਰ ਵੰਸ਼ ਦਾ ਸੱਟ ਲੱਗਣ ਕਰਕੇ ਬ੍ਰੇਨ ਡੈਡ ਹੋ ਗਿਆ ਸੀ ਟੋਨੀ ਬਾਂਸਲ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਸਲਾਹ ਕਰਦੇ ਹੋਏ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਵੰਸ਼ ਦੇ ਸਾਰੇ ਅੰਗ ਪੀਜੀਆਈ ਚੰਡੀਗੜ੍ਹ ਨੂੰ ਦਾਨ ਕਰਨ ਦਾ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਵੰਸ਼ ਜਿੰਦਾ ਨਹੀਂ ਹੈ ਪਰ ਉਸ ਦੇ ਅੰਗ 5 ਬੱਚਿਆਂ ਵਿੱਚ ਅੱਜ ਕੰਮ ਕਰ ਰਹੇ ਹਨ। ਸਨਮਾਨ ਸਬੰਧੀ ਟੋਨੀ ਬਾਂਸਲ ਇੰਸਾਂ ਨੇ ਦੱਸਿਆ ਕਿ ਇਹ ਉਨ੍ਹਾਂ ਲਈ ਕਾਫ਼ੀ ਭਾਵੁਕ ਪਲ ਸਨ ਕਿ ਅੱਜ ਉਨ੍ਹਾਂ ਦੇ ਪੁੱਤਰ ਕਰਕੇ ਉਨ੍ਹਾਂ ਦਾ ਸਨਮਾਨ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਪੁੱਤਰ ਅਮਰ ਹੋ ਗਿਆ ਹੈ।