Punjab

Budha Nala Cleaning: ਬੁੱਢੇ ਨਾਲੇ ਦੀ ਜਲਦ ਹੋਵੇਗੀ ਸਫ਼ਾਈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੇ ਹੈਬੋਵਾਲ ਵਿੱਚ ਕੰਪਰੈੱਸਡ ਬਾਇਓਗੈਸ ਪਲਾਂਟ ਦਾ ਰੱਖਿਆ ਨੀਂਹ ਪੱਥਰ
Harpal Singh Cheema: ਯੂਨੀਅਨ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਆਰਡੀਐੱਫ ਬਾਰੇ ਬਿਆਨ ਕਿਸਾਨਾਂ ਅਤੇ ਪੰਜਾਬ ਨਾਲ 'ਧੱਕਾ' ਹੈ, ਕੇਂਦਰ ਸਰਕਾਰ ਪੰਜਾਬ ਦੇ ₹9,821 ਕਰੋੜ ਦੇ ਬਕਾਏ 'ਤੇ ਕੁੰਡਲੀ ਮਾਰ ਕੇ ਬੈਠੀ ਹੈ: ਹਰਪਾਲ ਸਿੰਘ ਚੀਮਾ
Arvind Kejriwal: ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਸ਼ਿਵ ਜੀ ਵੱਲੋਂ ਵੀ ਭਗਵੰਤ ਮਾਨ ਨੂੰ ਦੁਬਾਰਾ CM ਬਣਨ ਦਾ ਆਸ਼ੀਰਵਾਦ ਮਿਲਿਆ : ਕੇਜਰੀਵਾਲ
Faridkot Tree Plantation: ਫਰੀਦਕੋਟ ਜ਼ਿਲ੍ਹੇ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 6595 ਪੌਦੇ ਲਾਏ
Punjab Weather Update: ਪੰਜਾਬ ਤੇ ਚੰਡੀਗੜ੍ਹ ’ਚ ਮੀਂਹ ਲਈ ਯੈਲੋ ਅਲਰਟ

MSG Bhandara: ਕਣ-ਕਣ ਛਾਈਆਂ ਅਵਤਾਰ ਦਿਵਸ ਦੀਆਂ ਖੁਸ਼ੀਆਂ, ਦੇਸ਼-ਵਿਦੇਸ਼ ’ਚ ਸਾਧ-ਸੰਗਤ ਨੇ ਮਨਾਇਆ ਪਵਿੱਤਰ ਭੰਡਾਰਾ

ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ

Khushdeep Singh Picture
Published On

ਸਰਸਾ (ਸੱਚ ਕਹੂੰ ਨਿਊਜ਼/ਸੁਨੀਲ)। MSG Bhandara: ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 59ਵਾਂ ਅਵਤਾਰ ਦਿਵਸ ਦੇਸ਼ ਵਿਦੇਸ਼ ’ਚ ਐਮਐਸਜੀ ਭੰਡਾਰੇ ਦੇ ਰੂਪ ’ਚ ਮਨਾਇਆ ਗਿਆ। ਹੁੰਮਸ ਭਰੀ ਗਰਮੀ ਦੇ ਬਾਵਜ਼ੂਦ ਸ਼ਾਹ ਸਤਿਨਾਮ ਜੀ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ’ਚ ਹੋਏ ਨਾਮਚਰਚਾ ਸਤਿਸੰਗ ਭੰਡਾਰੇ ’ਚ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੱਚਦੇ ਤੇ ਗਾਉਂਦੇ ਹੋਏ ਪਹੁੰਚੀ। ਕਿਤੇ ਢੋਲ ਦੀ ਤਾਲ ’ਤੇ ਸੰਗਤ ਨੱਚ ਰਹੀ ਸੀ ਤਾਂ ਕਿਤੇ ਬੈਂਡ ਸਾਜ਼ਾਂ ਦੀ ਧੁੰਨਾਂ ’ਤੇ ਸੰਗਤ ਨੱਚ ਗਾ ਰਹੀ ਸੀ। ਖੁਸ਼ੀ ਦੇ ਨਾਲ-ਨਾਲ ਸਾਧ-ਸੰਗਤ ਨੇ ਐੱਮਐੱਸਜੀ ਅਵਤਾਰ ਭੰਡਾਰੇ ਨੂੰ ਮਾਨਵਤਾ ਦੇ ਕਾਰਜ਼ ਕਰਕੇ ਮਨਾਇਆ। ਨਾਮਚਰਚਾ ਸਤਿਸੰਗ ਪ੍ਰੋਗਰਾਮ ਦੌਰਾਨ ਕਲਾਥ ਬੈਂਕ ਮੁਹਿੰਮ ਤਹਿਤ 59 ਜ਼ਰੂਰਤਮੰਦ ਪਰਿਵਾਰਾਂ ਨੂੰ ਕੱਪੜੇ ਵੰਡੇ ਗਏ। ਨਾਮਚਰਚਾ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਸਭ ਤੋਂ ਪਹਿਲਾਂ ਸਮੂਹ ਸਾਧ-ਸੰਗਤ ਤੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਫਰਮਾਇਆ ਕਿ ਅੱਜ ਦਾ ਦਿਨ ਸਾਡੇ ਦੇਸ਼ ਲਈ ਬਹੁਤ ਵੱਡਾ ਦਿਨ ਹੈ।

15 ਅਗਸਤ 1947 ਦਾ ਉਹ ਦਿਨ ਜਦੋਂ ਦੇਸ਼ ਆਜਾਦ ਹੋਇਆ। ਸਾਡੇ ਸ਼ੂਰਵੀਰ, ਯੋਧਿਆਂ, ਸਵਤੰਤਰਤਾ ਸੈਨਾਨੀ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਉਨ੍ਹਾਂ ਸਾਰਿਆਂ ਨੂੰ ਅਸੀਂ ਸੈਲਿਊਟ ਕਰਦੇ ਹਾਂ। ਅਜਿਹੇ ਮਹਾਨ ਯੋਧਿਆਂ ਦੀਆਂ ਆਤਮਾਵਾਂ ਦਾ ਮਾਲਕ ਆਪਣੀ ਕ੍ਰਿਪਾ ਨਾਲ ਸ਼ਾਹ ਮਸਤਾਨਾ ਜੀ-ਸ਼ਾਹ ਸਤਿਨਾਮ ਜੀ ਦਾਤਾ, ਓਮ, ਹਰਿ ਭਲਾ ਕਰੇ। ਪੂਜਨੀਕ ਗੁਰੂ ਜੀ ਨੇ ਅੱਗੇ ਫਰਮਾਇਆ ਕਿ ਸਾਡਾ ਦੇਸ਼ ਤਰੱਕੀ ਕਰ ਰਿਹਾ ਹੈ, ਭਵਿੱਖ ’ਚ ਹੋਰ ਜ਼ਿਆਦਾ ਤਰੱਕੀ ਕਰੇ ਤੇ ਸਾਰੇ ਸੁਖੀ ਰਹਿਣ। ਨਾਮਚਰਚਾ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਦੇ ਜਨਮ ਸਬੰਧੀ ਡਾਕਿਊਮੈਂਟਰੀ ਵੀ ਸਾਧ-ਸੰਗਤ ਨੂੰ ਦਿਖਾਈ ਗਈ। ਐੱਮਐਸਜੀ ਅਵਤਾਰ ਭੰਡਾਰੇ ਦਾ ਜਿਕਰ ਕਰਦਿਆਂ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇਸ ਦਿਨ ਨੂੰ ਐਮਐਸਜੀ ਭੰਡਾਰੇ ਦੇ ਰੂਪ ’ਚ ਮਨਾਉਂਦੀ ਹੈ ਕਿਉਂਕਿ ਇਹ ਐਮਐਸਜੀ ਭੰਡਾਰਾ ਖੁੱਦ ਸ਼ਾਹ ਸਤਿਨਾਮ ਜੀ ਮਹਾਰਾਜ਼ ਨੇ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਸਮੂਹ ਸਾਧ-ਸੰਗਤ ਨੇ ਪਵਿੱਤਰ ਨਾਅਰਾ ਬੋਲਕੇ ਪੂਜਨੀਕ ਗੁਰੂ ਜੀ ਨੂੰ ਅਵਤਾਰ ਦਿਵਸ ਦੀਆਂ ਵਧਾਈਆਂ ਦਿੱਤੀਆਂ।

PHOTO2

PHOTO

ਇਹ ਵੀ ਪੜ੍ਹੋ : Faridkot Tree Plantation: ਫਰੀਦਕੋਟ ਜ਼ਿਲ੍ਹੇ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 6595 ਪੌਦੇ ਲਾਏ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਆਪਣੇ ਸਤਿਗੁਰੂ ਦੇ ਪਰੋਪਕਾਰਾਂ ਦਾ ਕਰਜ਼ਾ ਨਹੀਂ ਚੁਕਾਇਆ ਜਾ ਸਕਦਾ। ਪਰਮਾਤਮਾ ਦਾ ਨਾਮ ਅਨਮੋਲ ਹੈ, ਕਬੀਰ ਜੀ ਦੇ ਸਮੇਂ ਤਾਂ ਪ੍ਰੀਖਿਆ ਲਈ ਜਾਂਦੀ ਸੀ, ਫਿਰ ਜਾ ਕੇ ਗੁਰੂਮੰਤਰ ਮਿਲਦਾ ਸੀ। ਪਰ ਇਸ ਕਲਿਯੁੱਗ ’ਚ ਕੋਈ ਪ੍ਰੀਖਿਆ ਨਹੀਂ, ਬਸ ਆ ਕੇ ਸਤਿਸੰਗ ’ਚ ਬੈਠ ਜਾਓ ਤੇ ਰਾਮ-ਨਾਮ ਦਾ ਜਾਪ ਕਰੋ। ਰਾਮ-ਨਾਮ ਦਾ ਜਾਪ ਕਰਨ ਨਾਲ ਚੁਟਕਿਆਂ ’ਚ ਨਸ਼ਾ ਤੇ ਹੋਰ ਬੁਰਾਈਆਂ ਛੁੱਟ ਜਾਂਦੀਆਂ ਹਨ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਰਾਮ-ਨਾਮ ਜਪਣ ਨਾਲ ਆਤਮਬਲ ਜਾਗਦਾ ਹੈ ਤੇ ਓਮ, ਹਰੀ, ਅੱਲ੍ਹਾ, ਗੌਡ ਦੇ ਦਰਸ਼ਨਾਂ ਦੇ ਲਾਇਕ ਬਣ ਜਾਓਗੇ। ਜੋ ਬਚਨਾਂ ’ਤੇ ਅਮਲ ਕਰਦਾ ਹੈ, ਉਹ ਓਮ ਦੇ ਨਜ਼ਾਰੇ ਲੂਟਦਾ ਹੈ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੂੰ ਹਮੇਸ਼ਾ ਹੀ ਇੱਕ ਗੱਲ ਸਿਖਾਈ ਜਾਂਦੀ ਹੈ ਕਿ ਸੱਚ ਹੀ ਬੋਲਣਾ ਹੈ, ਕਦੇ ਝੂਠ ਨਹੀਂ ਬੋਲਣਾ। ਡੇਰਾ ਸੱਚਾ ਸੌਦਾ ਇੱਕ ਅਜਿਹਾ ਦਰ ਹੈ, ਜਿੱਥੇ ਜਾਤ-ਪਾਤ ਦਾ ਕੋਈ ਮਤਲਬ ਨਹੀਂ ਹੈ।

PHOTO3

ਇੱਥੇ ਹਰ ਕੋਈ ਮਿਲਕੇ ਇੱਕਠੇ ਰਹਿੰਦਾ ਹੈ ਤੇ ਸਾਰੇ ਧਰਮਾਂ ਦਾ ਸਨਮਾਨ ਕਰਨਾ ਸਿਖਾਇਆ ਜਾਂਦਾ ਹੈ

ਇੱਥੇ ਧਰਮ ਤੇ ਜਾਤ-ਪਾਤ ਦਾ ਕੋਈ ਚੱਕਰ ਹੀ ਨਹੀਂ ਹੈ ਕਿਉਂਕਿ ਸਾਰੇ ਇੱਕ ਮਾਲਕ ਦੇ ਬੱਚੇ ਹਨ। ਡੇਰਾ ਸੱਚਾ ਸੌਦਾ ਦਾ ਇੱਕ-ਇੱਕ ਸੇਵਾਦਾਰ ਮਾਨਵਤਾ ਨੂੰ ਸਮਰਪਿਤ ਹੈ। ਸਾਧ-ਸੰਗਤ ਪਰਹਿਤ ਪਰਮਾਰਥ ਕਰਕੇ ਦੀਨ-ਦੁਖੀਆਂ ਦੀ ਮੱਦਦ ਕਰਦੀ ਹੈ। ਜਿਸ ਕੋਲ ਘਰ ਨਹੀਂ ਹੈ, ਉਸ ਨੂੰ ਘਰ ਬਣਾ ਕੇ ਦਿੰਦੀ ਹੈ, ਜਿਸ ਕੋਲ ਖਾਣ ਨੂੰ ਨਹੀਂ ਹੈ, ਉਸ ਨੂੰ ਰਾਸ਼ਨ ਦਿੰਦੀ ਹੈ। ਇਸ ਤਰ੍ਹਾਂ ਸਾਧ-ਸੰਗਤ 176 ਮਾਨਵਤਾ ਭਲਾਈ ਦੇ ਕਾਰਜ਼ਾਂ ’ਚ ਲਗਾਤਾਰ ਲੱਗੀ ਹੋਈ ਹੈ। ਡੇਰਾ ਸੱਚਾ ਸੌਦਾ ’ਚ ਸਾਧ-ਸੰਗਤ ਨੂੰ ਤਨ-ਮਨ-ਧਨ ਨਾਲ ਪਰਹਿਤ ਪਰਮਾਰਥ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਦੱਸ ਦੇਈਏ ਕਿ 14 ਅਗਸਤ ਨੂੰ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ ’ਚ ਦੇਸ਼-ਵਿਦੇਸ਼ ’ਚ ਪੌਧਾ ਰੋਪਣ ਅਭਿਆਨ ਚਲਾਇਆ ਗਿਆ, ਜਿੱਥੇ ਕਰੋੜਾਂ ਸਾਧ-ਸੰਗਤ ਨੇ ਪੌਧੇ ਲਾ ਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ ਤੇ ਪੌਦਿਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਖੁੱਦ ਸੰਭਾਲੀ। MSG Bhandara

PHOTO4PHOTOPHOTO5

About The Author

Latest News

Budha Nala Cleaning: ਬੁੱਢੇ ਨਾਲੇ ਦੀ ਜਲਦ ਹੋਵੇਗੀ ਸਫ਼ਾਈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੇ ਹੈਬੋਵਾਲ ਵਿੱਚ ਕੰਪਰੈੱਸਡ ਬਾਇਓਗੈਸ ਪਲਾਂਟ ਦਾ ਰੱਖਿਆ ਨੀਂਹ ਪੱਥਰ
Harpal Singh Cheema: ਯੂਨੀਅਨ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਆਰਡੀਐੱਫ ਬਾਰੇ ਬਿਆਨ ਕਿਸਾਨਾਂ ਅਤੇ ਪੰਜਾਬ ਨਾਲ 'ਧੱਕਾ' ਹੈ, ਕੇਂਦਰ ਸਰਕਾਰ ਪੰਜਾਬ ਦੇ ₹9,821 ਕਰੋੜ ਦੇ ਬਕਾਏ 'ਤੇ ਕੁੰਡਲੀ ਮਾਰ ਕੇ ਬੈਠੀ ਹੈ: ਹਰਪਾਲ ਸਿੰਘ ਚੀਮਾ
Arvind Kejriwal: ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਸ਼ਿਵ ਜੀ ਵੱਲੋਂ ਵੀ ਭਗਵੰਤ ਮਾਨ ਨੂੰ ਦੁਬਾਰਾ CM ਬਣਨ ਦਾ ਆਸ਼ੀਰਵਾਦ ਮਿਲਿਆ : ਕੇਜਰੀਵਾਲ
MSG Bhandara: ਕਣ-ਕਣ ਛਾਈਆਂ ਅਵਤਾਰ ਦਿਵਸ ਦੀਆਂ ਖੁਸ਼ੀਆਂ, ਦੇਸ਼-ਵਿਦੇਸ਼ ’ਚ ਸਾਧ-ਸੰਗਤ ਨੇ ਮਨਾਇਆ ਪਵਿੱਤਰ ਭੰਡਾਰਾ
Faridkot Tree Plantation: ਫਰੀਦਕੋਟ ਜ਼ਿਲ੍ਹੇ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 6595 ਪੌਦੇ ਲਾਏ

Related Posts