Ludhiana News: ਜਾਂਦੇ-ਜਾਂਦੇ ਵੀ ਮਾਨਵਤਾ ਦਾ ਲਾਹਾ ਖੱਟ ਗਏ ਭੈਣ ਸੁਖਦੇਵ ਕੌਰ ਇੰਸਾਂ
ਪਰਿਵਾਰ ਵੱਲੋਂ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ
ਲੁਧਿਆਣਾ (ਬੂਟਾ ਸਿੰਘ)। ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਦਿਆਂ ਸੱਚਖੰਡ ਜਾ ਬਿਰਾਜੇ ਬਲਾਕ ਲੁਧਿਆਣਾ ਦੇ ਏਰੀਆ ਦੀ ਗਲੀ ਨੰਬਰ 2, ਪਿੰਡ ਪ੍ਰਤਾਪ ਸਿੰਘ ਵਾਲਾ, ਲੁਧਿਆਣਾ ਦੀ ਡੇਰਾ ਸ਼ਰਧਾਲੂ ਭੈਣ ਸੁਖਦੇਵ ਕੌਰ ਇੰਸਾਂ ਪਤਨੀ ਰਾਮਪਾਲ ਸਿੰਘ ਦੀ ਮ੍ਰਿਤਕ ਦੇਹ ਪਰਿਵਾਰ ਵੱਲੋਂ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ।
ਵੇਰਵਿਆਂ ਅਨੁਸਾਰ ਭੈਣ ਸੁਖਦੇਵ ਕੌਰ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਜਿਉਂਦੇ ਜੀ ਪ੍ਰਣ ਕੀਤਾ ਹੋਇਆ ਸੀ ਕਿ ਉਸ ਦੀ ਮੌਤ ਤੋਂ ਬਾਅਦ ਉਸ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ ਜਿਸ ਤਹਿਤ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦਾ ਮ੍ਰਿਤਕ ਸਰੀਰ ਸਹਿਮਤੀ ਨਾਲ ਹਾਰਮਨੀ ਆਯੁਰਵੈਦਿਕ ਕਾਲਜ ਅਤੇ ਹਸਪਤਾਲ, ਕੱਚਾ ਜ਼ੀਰਾ ਰੋਡ, ਫਿਰੋਜ਼ਪੁਰ ਸ਼ਹਿਰ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਅੱਖਾਂ ਡਾ. ਰਮੇਸ਼ ਸੁਪਰਸਪੈਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ, ਲੁਧਿਆਣਾ, ਪੁਨਰਜੋਤ ਆਈ ਬੈਂਕ, 65-ਏ, ਭਾਈ ਰਣਧੀਰ ਸਿੰਘ ਨਗਰ, ਫਿਰੋਜ਼ਪੁਰ ਰੋਡ, ਲੁਧਿਆਣਾ ਨੂੰ ਦਾਨ ਕੀਤੀਆਂ।
ਜੋ ਕਿਸੇ ਦੀ ਹਨ੍ਹੇਰੀ ਜਿੰਦਗੀ ਨੂੰ ਰੌਸ਼ਨ ਕਰਨਗੀਆਂ ਇਸ ਮੌਕੇ ਭੈਣ ਸੁਖਦੇਵ ਕੌਰ ਇੰਸਾਂ ਦੀ ਮ੍ਰਿਤਕ ਦੇਹ ਫੁੱਲਾਂ ਨਾਲ ਸਜਾਈ ਐਂਬੂਲੈਂਸ ’ਚ ਰੱਖ ਕੇ ਅੰਤਿਮ ਯਾਤਰਾ ਕੱਖੀ ਗਈ ਯਾਤਰਾ ’ਚ ਸ਼ਾਮਲ ਰਿਸ਼ਤੇਦਾਰਾਂ ਤੇ ਸਾਧ-ਸੰਗਤ ਨੇ ‘ਜਬ ਤੱਕ ਸੂਰਜ ਚਾਂਦ ਰਹੇਗਾ ਸੁਖਦੇਵ ਕੌਰ ਇੰਸਾਂ ਤੇਰਾ ਨਾਂਅ ਰਹੇਗਾ’ ਤੇ ‘ਸਰੀਰਦਾਨੀ ਸੁਖਦੇਵ ਕੌਰ ਇੰਸਾਂ ਅਮਰ ਰਹੇ, ਅਮਰ ਰਹੇ’ ਦੇ ਨਾਅਰੇ ਲਾਏ, ਜਿਨ੍ਹਾਂ ਨਾਲ ਅਸਮਾਨ ਗੂੰਜ ਉੱਠਿਆ।
Read Also : ਸ਼ਹਿਰੀ ਹੜ੍ਹ, ਮੀਂਹ ਦੀਆਂ ਮੁਸੀਬਤਾਂ ਜਾਂ ਯੋਜਨਾਬੰਦੀ ਦੀ ਅਸਫ਼ਲਤਾ?
ਇਸ ਮੌਕੇ ਸਰੀਰਦਾਨੀ ਦੀਆਂ ਨੂੰਹਾਂ ਨੇ ਧੀਆਂ ਵਾਂਗ ਉਨ੍ਹਾਂ ਦੀ ਅਰਥੀ ਨੂੰ ਮੋਢਾ ਦਿੱਤਾ। ਅੰਤਿਮ ਯਾਤਰਾ ’ਚ ਪਹੁੰਚੇ ਸਰਪੰਚ ਗੁਰਮੇਜ ਸਿੰਘ ਕਾਮਰੇਡ ਪਿੰਡ ਪ੍ਰਤਾਪ ਸਿੰਘ ਵਾਲਾ ਵੱਲੋਂ ਐਂਬੂਲੈਂਸ ਨੂੰ ਹਰੀ ਝੰਡੀ ਵਿਖਾ ਕੇ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ ਗਿਆ। ਵੇਰਵਿਆਂ ਅਨੁਸਾਰ ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ਅਨੁਸਾਰ ਹੁਣ ਤੱਕ ਲੁਧਿਆਣਾ ਵਿੱਚ 11 ਸਰੀਰ ਦਾਨ ਹੋ ਚੁੱਕੇ ਹਨ ਅਤੇ ਅੱਜ ਪਰਿਵਾਰ ਨੇ ਭੈਣ ਸੁਖਦੇਵ ਕੌਰ ਇੰਸਾਂ ਦਾ 12ਵਾਂ ਸਰੀਰਦਾਨ ਕਰਕੇ ਮਾਨਵਤਾ ਦਾ ਲਾਹਾ ਖੱਟਿਆ ਇਸ ਮੌਕੇ ਸੱਚੇ ਨਿਮਰ ਸੇਵਾਦਾਰ ਜਗਜੀਤ ਸਿੰਘ ਇੰਸਾਂ, ਬਲਾਕ ਪ੍ਰੇਮੀ ਸੇਵਕ ਪੂਰਨ ਚੰਦ ਇੰਸਾਂ ਤੋਂ ਇਲਾਵਾ ਰਿਸ਼ਤੇਦਾਰ, ਸਾਕ-ਸਬੰਧੀ, ਸਾਧ-ਸੰਗਤ ਤੇ ਇਲਾਕੇ ਦੇ ਲੋਕਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਪਰਿਵਾਰ ਦਾ ਸ਼ਲਾਘਾਯੋਗ ਫੈਸਲਾ : ਸਰਪੰਚ
ਸਰਪੰਚ ਗੁਰਮੇਜ ਸਿੰਘ ਕਾਮਰੇਡ ਨੇ ਕਿਹਾ ਕਿ ਇਹ ਜੋ ਸਰੀਰ ਮਰਨ ਤੋਂ ਬਾਅਦ ਮਿੱਟੀ ਬਣ ਜਾਣਾ ਸੀ ਉਸ ਨੂੰ ਪਰਿਵਾਰ ਨੇ ਮੈਡੀਕਲ ਖੋਜਾਂ ਲਈ ਦਾਨ ਕਰਕੇ ਬਹੁਤ ਹੀ ਸ਼ਲਾਘਾਯੋਗ ਫੈਸਲਾ ਲਿਆ ਹੈ ਉਨ੍ਹਾਂ ਪਰਿਵਾਰ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸਰੀਰ ਦਾਨ ਕਰਕੇ ਇਸ ਸਮਾਜ ਨੂੰ ਇੱਕ ਚੰਗੀ ਵਧੀਆ ਨਸੀਹਤ ਦਿੱਤੀ ਹੈ ਤੇ ਉਹ ਪੂਜਨੀਕ ਗੁਰੂ ਜੀ ਵੱਲੋਂ ਸਰੀਰਦਾਨ ਦੀ ਜੋ ਮੁਹਿੰਮ ਚਲਾਈ ਗਈ ਹੈ ਉਹ ਸ਼ਲਾਘਾਯੋਗ ਹੈ। ਇਸ ਨਾਲ ਮੈਡੀਕਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਵੀਆਂ ਆ ਰਹੀਆਂ ਬਿਮਾਰੀਆਂ ’ਤੇ ਖੋਜਾਂ ਕਰਨ ਦੀ ਸਹੂਲਤ ਮਿਲੇਗੀ।