Cheese Seized: ਮਜੀਠਾ ਖੇਤਰ ਵਿੱਚ ਫੂਡ ਸੇਫਟੀ ਟੀਮ ਦੀ ਕਾਰਵਾਈ, 70 ਕਿਲੋ ਪਨੀਰ ਜ਼ਬਤ
ਫੂਡ ਸੇਫਟੀ ਟੀਮ ਵੱਲੋਂ ਦੋਵਾਂ ਡੇਅਰੀਆਂ ਤੋਂ ਪਨੀਰ ਦੇ ਦੋ ਇਨਫੋਰਸਮੈਂਟ ਸੈਂਪਲ ਵੀ ਲਏ
Cheese Seized: ਅੰਮ੍ਰਿਤਸਰ, (ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀ ਕਮਿਸ਼ਨਰ ਆਈ.ਏ.ਐੱਸ. ਕੰਵਲਪ੍ਰੀਤ ਕੌਰ ਬਰਾੜ, ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫੂਡ ਸੇਫਟੀ ਟੀਮ ਵੱਲੋਂ ਮਜੀਠਾ ਖੇਤਰ ਵਿੱਚ ਦੋ ਦੁੱਧ ਡੇਅਰੀਆਂ ਦੀ ਜਾਂਚ ਕੀਤੀ ਗਈ। ਜਾਂਚ ਟੀਮ ਵਿੱਚ ਡਿਜ਼ਿਗਨੇਟਿਡ ਅਫਸਰ-ਕਮ-ਜ਼ਿਲ੍ਹਾ ਸਿਹਤ ਅਫਸਰ (ਡੀ.ਐੱਚ.ਓ.) ਡਾ. ਮਨਜੀਤ ਸਿੰਘ ਰਤੌਲ ਅਤੇ ਫੂਡ ਸੇਫਟੀ ਅਫਸਰ ਸਤਨਾਮ ਸਿੰਘ ਸ਼ਾਮਲ ਸਨ।
ਇਹ ਵੀ ਪੜ੍ਹੋ: Nepal Floods: ਨੇਪਾਲ ਦੇ ਵਿਨਾਸ਼ਕਾਰੀ ਹੜ੍ਹਾਂ ’ਚ 4,875 ਅਜੇ ਵੀ ਲਾਪਤਾ, 1,252 ਲਾਸ਼ਾਂ ਬਰਾਮਦ
ਜਾਂਚ ਦੌਰਾਨ ਇੱਕ ਡੇਅਰੀ ਤੋਂ ਲਗਭਗ 70 ਕਿਲੋਗ੍ਰਾਮ ਪਨੀਰ ਜ਼ਬਤ ਕੀਤਾ ਗਿਆ। ਦੁਕਾਨਦਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਪਨੀਰ ਬਟਾਲਾ ਸ਼ਹਿਰ ਸਥਿਤ ਇੱਕ ਡੇਅਰੀ ਤੋਂ ਸਪਲਾਈ ਕੀਤਾ ਗਿਆ ਸੀ। ਫੂਡ ਸੇਫਟੀ ਟੀਮ ਵੱਲੋਂ ਦੋਵਾਂ ਡੇਅਰੀਆਂ ਤੋਂ ਪਨੀਰ ਦੇ ਦੋ ਇਨਫੋਰਸਮੈਂਟ ਸੈਂਪਲ ਵੀ ਲਏ ਗਏ ਹਨ। ਇਹ ਸੈਂਪਲ ਜਾਂਚ ਲਈ ਸਟੇਟ ਫੂਡ ਲੈਬਾਰਟਰੀ, ਖਰੜ ਵਿਖੇ ਭੇਜੇ ਜਾਣਗੇ।ਅਧਿਕਾਰੀਆਂ ਨੇ ਦੱਸਿਆ ਕਿ ਸਟੇਟ ਫੂਡ ਲੈਬਾਰਟਰੀ ਤੋਂ ਜਾਂਚ ਰਿਪੋਰਟ ਮਿਲਣ ਉਪਰੰਤ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਪਨੀਰ ਦੇ ਨਿਰਮਾਤਾ ਵਿਰੁੱਧ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।