Nepal Floods: ਨੇਪਾਲ ਦੇ ਵਿਨਾਸ਼ਕਾਰੀ ਹੜ੍ਹਾਂ ’ਚ 4,875 ਅਜੇ ਵੀ ਲਾਪਤਾ, 1,252 ਲਾਸ਼ਾਂ ਬਰਾਮਦ

ਨੇਪਾਲ ਦੇ ਵਿਨਾਸ਼ਕਾਰੀ ਹੜ੍ਹਾਂ ’ਚ 4,875 ਅਜੇ ਵੀ ਲਾਪਤਾ, 1,252 ਲਾਸ਼ਾਂ ਬਰਾਮਦ

Khushdeep Singh Picture
Published On

ਕਾਠਮੰਡੂ (ਸੱਚ ਕਹੂੰ ਨਿਊਜ਼/ਹਿੰ.ਸ.)। ਰਸੁਵਾ ਦੇ ਭੋਟੇਕੋਸ਼ੀ ਖੇਤਰ ’ਚ ਆਏ ਭਿਆਨਕ ਹੜ੍ਹਾਂ ’ਚ ਲਾਪਤਾ ਹੋਏ ਲੋਕਾਂ ਵਿੱਚੋਂ ਹੁਣ ਤੱਕ 1,252 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਦੁਪਹਿਰ 12 ਵਜੇ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ, ਹੜ੍ਹਾਂ ’ਚ ਲਾਪਤਾ ਹੋਏ ਲੋਕਾਂ ’ਚੋਂ 1,252 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਅਥਾਰਟੀ ਅਨੁਸਾਰ, ਰਸੁਵਾ ’ਚ 127, ਨੁਵਾਕੋਟ ’ਚ 177, ਧਾਡਿੰਗ ਵਿੱਚ 60, ਗੋਰਖਾ ਵਿੱਚ 69, ਤਾਨਾਹੁੰ ਵਿੱਚ 38, ਨਵਲਪਰਾਸੀ ਪੂਰਬ ’ਚ 218, ਨਵਲਪਰਾਸੀ ਪੱਛਮ ’ਚ 208 ਤੇ ਚਿਤਵਾਨ ਵਿੱਚ 355 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਅਥਾਰਟੀ ਅਨੁਸਾਰ, ਹੜ੍ਹਾਂ ਤੋਂ ਬਾਅਦ 4,875 ਲੋਕ ਅਜੇ ਵੀ ਲਾਪਤਾ ਹਨ, ਜਦੋਂ ਕਿ ਹੁਣ ਤੱਕ 11,993 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ। Nepal Floods

ਇਹ ਵੀ ਪੜ੍ਹੋ : Pathankot News: ਪਠਾਨਕੋਟ ਸਬ ਜ਼ੇਲ੍ਹ ’ਚ ਪੁਲਿਸ ਦਾ ਅਚਾਨਕ ਕੋਰਡਨ ਐਂਡ ਸਰਚ ਆਪ੍ਰੇਸ਼ਨ

About The Author

Related Posts