Tibet Earthquake: ਤਿੱਬਤ ’ਚ 7 ਤੀਬਰਤਾ ਦਾ ਭੂਚਾਲ, 16 ਮੌਤਾਂ, 54 ਜ਼ਖਮੀ
ਪਾਕਿਸਤਾਨ ਤੇ ਅਫਗਾਨਿਸਤਾਨ ’ਚ ਵੀ ਭੂਚਾਲ ਦੇ ਝਟਕੇ
ਲਹਾਸਾ (ਏਜੰਸੀ)। ਤਿੱਬਤ ’ਚ 7 ਤੀਬਰਤਾ ਦਾ ਭੂਚਾਲ ਆਇਆ ਹੈ। ਵੀਰਵਾਰ ਰਾਤ ਭਾਰਤੀ ਸਮੇਂ ਅਨੁਸਾਰ ਰਾਤ 8:03 ਵਜੇ ਇਹ ਭੂਚਾਲ ਆਇਆ। ਇਸ ’ਚ 16 ਲੋਕਾਂ ਦੀ ਮੌਤ ਹੋ ਗਈ ਤੇ 54 ਜ਼ਖਮੀ ਹੋ ਗਏ ਹਨ। ਭੂਚਾਲ ਦਾ ਕੇਂਦਰ ਤਿੱਬਤ ਦੀ ਰਾਜਧਾਨੀ ਲਹਾਸਾ ਤੋਂ ਲਗਭਗ 400 ਕਿਲੋਮੀਟਰ ਦੂਰ ਤਿੱਬਤ ਦੇ ਨਾਗਕੂ ਖੇਤਰ ’ਚ 10 ਕਿਲੋਮੀਟਰ ਦੀ ਡੂੰਘਾਈ ’ਤੇ ਸਥਿਤ ਸੀ। ਚੀਨ ਭੂਚਾਲ ਨੈੱਟਵਰਕ ਕੇਂਦਰ ਅਨੁਸਾਰ, ਭੂਚਾਲ ਸਥਾਨਕ ਤੌਰ ’ਤੇ ਸਪੱਸ਼ਟ ਤੌਰ ’ਤੇ ਮਹਿਸੂਸ ਕੀਤਾ ਗਿਆ। ਇਸ ਦੇ ਨਾਲ ਹੀ, ਪਾਕਿਸਤਾਨ ’ਚ 4.9 ਤੇ ਅਫਗਾਨਿਸਤਾਨ ’ਚ 4.1 ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਗਏ।
ਤਿੱਬਤ ’ਚ ਪਹਿਲਾਂ ਵੀ ਭੂਚਾਲਾਂ ਨੇ ਮਚਾਈ ਹੈ ਤਬਾਹੀ
ਤਿੱਬਤ ਦੁਨੀਆ ਦੇ ਉਨ੍ਹਾਂ ਖੇਤਰਾਂ ਵਿੱਚੋਂ ਇੱਕ ਹੈ ਜਿੱਥੇ ਭੂਚਾਲਾਂ ਦਾ ਖ਼ਤਰਾ ਵਧੇਰੇ ਹੁੰਦਾ ਹੈ। ਭਾਰਤੀ ਤੇ ਯੂਰੇਸ਼ੀਅਨ ਟੈਕਟੋਨਿਕ ਪਲੇਟਾਂ ਇੱਥੇ ਟਕਰਾਉਂਦੀਆਂ ਹਨ। ਉਨ੍ਹਾਂ ਦੀ ਗਤੀ ਨੇ ਹਿਮਾਲਿਆ ਪਹਾੜਾਂ ਨੂੰ ਬਣਾਇਆ ਹੈ, ਪਰ ਇਹੀ ਕਾਰਨ ਹੈ ਕਿ ਇਸ ਖੇਤਰ ’ਚ ਭੂਚਾਲ ਆਉਂਦੇ ਹਨ। ਜਨਵਰੀ 2025 ’ਚ, ਤਿੱਬਤ ਦੇ ਟਿੰਗਰੀ ਕਾਉਂਟੀ ’ਚ 7.1 ਤੀਬਰਤਾ ਦਾ ਭੂਚਾਲ ਆਇਆ। ਇਸ ਭੂਚਾਲ ਨੇ ਤਿੱਬਤ ’ਚ ਲਗਭਗ 400 ਲੋਕਾਂ ਦੀ ਜਾਨ ਲੈ ਲਈ।
ਜਦੋਂ ਕਿ ਗੁਆਂਢੀ ਦੇਸ਼ ਨੇਪਾਲ ’ਚ 13 ਲੋਕਾਂ ਦੀ ਜਾਨ ਚਲੀ ਗਈ। ਇਹ ਭੂਚਾਲ ਦੱਖਣੀ ਏਸ਼ੀਆ ਦੇ ਕਈ ਹਿੱਸਿਆਂ ’ਚ ਮਹਿਸੂਸ ਕੀਤਾ ਗਿਆ, ਜਿਸ ’ਚ ਉੱਤਰੀ ਭਾਰਤ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ, 2010 ’ਚ ਗੁਆਂਢੀ ਚੀਨੀ ਸੂਬੇ ਕਿੰਘਾਈ ’ਚ 7.1 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ’ਚ ਘੱਟੋ-ਘੱਟ 2,698 ਲੋਕ ਮਾਰੇ ਗਏ ਸਨ ਤੇ ਲਗਭਗ 300 ਲਾਪਤਾ ਹੋ ਗਏ ਸਨ।
ਇਹ ਵੀ ਪੜ੍ਹੋ : 200 Rupee Coin: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਹਾਸੀ ਦੇਵੀ ਦੇ ਸਨਮਾਨ ’ਚ ਜਾਰੀ ਕੀਤਾ 200 ਰੁਪਏ ਦਾ ਯਾਦਗਾਰੀ ਸਿੱਕਾ