Jasprit Bumrah: ਬੁਮਰਾਹ ਇੱਕ ਸਾਲ ਬਾਅਦ ਟੈਸਟ ਟੀਮ ’ਚ, ਨਿਊਜੀਲੈਂਡ ਦੌਰੇ ਲਈ ਟੀਮ ਦਾ ਐਲਾਨ
ਗਿੱਲ ਤੇ ਸ਼੍ਰੇਅਸ ਦੋਵੇਂ ਕਰਨਗੇ ਇੱਕਰੋਜ਼ਾ ’ਚ ਕਪਤਾਨੀ
ਸਪੋਰਟਸ ਡੈਸਕ। ਨਿਊਜ਼ੀਲੈਂਡ ਦੌਰੇ ਲਈ ਭਾਰਤ ਦੇ ਟੈਸਟ ਤੇ ਵਨਡੇ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਜਸਪ੍ਰੀਤ ਬੁਮਰਾਹ ਇੱਕ ਸਾਲ ਬਾਅਦ ਟੈਸਟ ਟੀਮ ’ਚ ਵਾਪਸੀ ਕਰ ਰਹੇ ਹਨ। ਉਨ੍ਹਾਂ ਨੇ ਆਖਰੀ ਵਾਰ ਪਿਛਲੇ ਸਾਲ ਨਵੰਬਰ ’ਚ ਦੱਖਣੀ ਅਫਰੀਕਾ ਵਿਰੁੱਧ ਟੈਸਟ ਮੈਚ ਖੇਡਿਆ ਸੀ। ਬੁਮਰਾਹ ਇੱਕਰੋਜ਼ਾ ਤੇ ਟੀ20 ਟੀਮ ਦਾ ਹਿੱਸਾ ਨਹੀਂ ਹੋਣਗੇ। ਰਿਸ਼ਭ ਪੰਤ ਨੂੰ ਵੀ ਟੈਸਟ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਸ਼ੁਭਮਨ ਗਿੱਲ ਨੂੰ ਟੈਸਟ ਕਪਤਾਨ ਵਜੋਂ ਬਰਕਰਾਰ ਰੱਖਿਆ ਗਿਆ ਹੈ। ਵਨਡੇ ਫਾਰਮੈਟ ਵਿੱਚ, ਸ਼੍ਰੇਅਸ ਅਈਅਰ ਨੂੰ ਵੀ ਗਿੱਲ ਦੇ ਨਾਲ ਕਪਤਾਨ ਨਿਯੁਕਤ ਕੀਤਾ ਗਿਆ ਹੈ। ਗਿੱਲ ਪਹਿਲੇ ਤਿੰਨ ਵਨਡੇ ਮੈਚਾਂ ਦੀ ਕਪਤਾਨੀ ਕਰਨਗੇ, ਜਦੋਂ ਕਿ ਸ਼੍ਰੇਅਸ ਅਈਅਰ ਆਖਰੀ ਦੋ ’ਚ ਜ਼ਿੰਮੇਵਾਰੀ ਸੰਭਾਲਣਗੇ। ਗਿੱਲ ਤੇ ਉਪ-ਕਪਤਾਨ ਕੇਐਲ ਰਾਹੁਲ ਨੂੰ ਇਨ੍ਹਾਂ ਦੋ ਮੈਚਾਂ ਦੌਰਾਨ ਆਰਾਮ ਦਿੱਤਾ ਜਾਵੇਗਾ। ਭਾਰਤ 22 ਅਕਤੂਬਰ ਤੋਂ 1 ਦਸੰਬਰ ਤੱਕ ਨਿਊਜ਼ੀਲੈਂਡ ਦਾ ਦੌਰਾ ਕਰੇਗਾ। ਇਸ ਸਮੇਂ ਦੌਰਾਨ, ਟੀਮ ਪੰਜ ਟੀ20, 5 ਵਨਡੇ ਤੇ ਦੋ ਟੈਸਟ ਮੈਚ ਖੇਡੇਗੀ।
ਆਕਾਸ਼ਦੀਪ ਸਿੰਘ ਦੀ ਵਾਪਸੀ | Cricket News
ਤੇਜ਼ ਗੇਂਦਬਾਜ਼ ਆਕਾਸ਼ਦੀਪ ਸਿੰਘ ਵੀ ਟੈਸਟ ਟੀਮ ’ਚ ਵਾਪਸੀ ਹੋ ਚੁੱਕੀ ਹੈ। ਉਸਨੇ ਆਖਰੀ ਵਾਰ ਜੁਲਾਈ 2025 ’ਚ ਓਵਲ ’ਚ ਇੰਗਲੈਂਡ ਵਿਰੁੱਧ ਟੈਸਟ ਖੇਡਿਆ ਸੀ। Cricket News
ਜਡੇਜਾ ਇੱਕ ਰੋਜ਼ਾ ਟੀਮ ’ਚ ਨਹੀਂ, ਕੁਮਾਰ ਕੁਸ਼ਾਗਰਾ ਨੂੰ ਪਹਿਲੀ ਵਾਰ ਮਿਲਿਆ ਮੌਕਾ
- ਰਵਿੰਦਰ ਜਡੇਜਾ ਟੈਸਟ ਟੀਮ ਦਾ ਹਿੱਸਾ ਹੋਣਗੇ, ਪਰ ਇੱਕ ਰੋਜ਼ਾ ਟੀਮ ’ਚ ਸ਼ਾਮਲ ਨਹੀਂ ਕੀਤੇ ਗਏ ਹਨ। ਉਸਦੀ ਜਗ੍ਹਾ, ਅਕਸ਼ਰ ਪਟੇਲ ਪੰਜ ਇੱਕ ਰੋਜ਼ਾ ਮੈਚਾਂ ਲਈ ਟੀਮ ’ਚ ਵਾਪਸੀ ਕਰਨਗੇ। ਉਹ ਵੈਸਟਇੰਡੀਜ਼ ਇੱਕ ਰੋਜ਼ਾ ਸੀਰੀਜ਼ ਦੌਰਾਨ ਏਸ਼ੀਅਨ ਖੇਡਾਂ ’ਚ ਖੇਡ ਰਹੇ ਸਨ। ਇਸ ਲਈ, ਜਡੇਜਾ ਨੂੰ ਵੈਸਟਇੰਡੀਜ਼ ਇੱਕ ਰੋਜ਼ਾ ਸੀਰੀਜ਼ ਲਈ ਉਸਦੀ ਜਗ੍ਹਾ ਚੁਣਿਆ ਗਿਆ ਸੀ।
- ਤਿਲਕ ਵਰਮਾ ਤੇ ਕੁਮਾਰ ਕੁਸ਼ਾਗਰਾ ਨੂੰ ਆਖਰੀ ਦੋ ਇੱਕ ਰੋਜ਼ਾ ਮੈਚਾਂ ਲਈ 16 ਮੈਂਬਰੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਕੁਸ਼ਾਗਰਾ ਨੂੰ ਪਹਿਲੀ ਵਾਰ ਭਾਰਤੀ ਇੱਕ ਰੋਜ਼ਾ ਟੀਮ ’ਚ ਚੁਣਿਆ ਗਿਆ ਹੈ।
- ਪ੍ਰਸਿਧ ਕ੍ਰਿਸ਼ਨਾ ਤੇ ਅੰਸ਼ੁਲ ਕੰਬੋਜ ਆਖਰੀ ਦੋ ਮੈਚਾਂ ਲਈ ਟੀਮ ਦਾ ਹਿੱਸਾ ਨਹੀਂ ਹੋਣਗੇ। ਆਕਿਬ ਨਬੀ ਟੀਮ ਦਾ ਹਿੱਸਾ ਹੋਣਗੇ। ਪਹਿਲੇ ਤਿੰਨ ਇੱਕ ਰੋਜ਼ਾ ਮੈਚਾਂ ਲਈ ਪ੍ਰਸਿਧ ਦੀ ਚੋਣ ਉਸਦੀ ਫਿਟਨੈਸ ’ਤੇ ਵੀ ਨਿਰਭਰ ਕਰੇਗੀ।
- ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੋਵੇਂ ਟੀਮ ’ਚ ਸ਼ਾਮਲ ਹਨ। ਰੁਤੁਰਾਜ ਗਾਇਕਵਾੜ, ਨਿਤੀਸ਼ ਕੁਮਾਰ ਰੈਡੀ, ਅਕਸ਼ਰ ਪਟੇਲ, ਨਮਨ ਧੀਰ, ਗੁਰਨੂਰ ਬਰਾੜ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ ਤੇ ਕੁਲਦੀਪ ਯਾਦਵ ਵੀ ਪੰਜ ਇੱਕ ਰੋਜ਼ਾ ਮੈਚਾਂ ਦਾ ਹਿੱਸਾ ਹੋਣਗੇ। ਨਿਤੀਸ਼, ਸਿਰਾਜ ਤੇ ਕੁਲਦੀਪ ਵੀ ਟੈਸਟ ਟੀਮ ਦਾ ਹਿੱਸਾ ਹਨ।
ਟੀ20 ਟੀਮ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ
ਭਾਰਤੀ ਟੀ20 ਟੀਮ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ। 36 ਸਾਲਾ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਚਾਰ ਸਾਲਾਂ ਬਾਅਦ ਵਾਪਸੀ ਕਰ ਰਹੇ ਹਨ। ਉਹ ਆਖਰੀ ਵਾਰ 2022 ’ਚ ਖੇਡੇ ਸਨ। 15 ਸਾਲਾ ਵੈਭਵ ਸੂਰਿਆਵੰਸ਼ੀ ਵੀ ਟੀਮ ’ਚ ਬਣੇ ਹੋਏ ਹਨ।
ਟੀ20 ਟੀਮ : ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ (ਉਪ-ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਵੈਭਵ ਸੂਰਿਆਵੰਸ਼ੀ, ਈਸ਼ਾਨ ਕਿਸ਼ਨ (ਵਿਕਟਕੀਪਰ), ਅਕਸ਼ਰ ਪਟੇਲ, ਸ਼ਿਵਮ ਦੂਬੇ, ਨਿਤੀਸ਼ ਕੁਮਾਰ ਰੈਡੀ, ਨਮਨ ਧੀਰ, ਪ੍ਰਿੰਸ ਯਾਦਵ, ਮਯੰਕ ਯਾਦਵ, ਅਰਸ਼ਦੀਪ ਸਿੰਘ, ਭੁਵਨੇਸ਼ਵਰ ਕੁਮਾਰ, ਵਰੁਣ ਚੱਕਰਵਰਤੀ ਤੇ ਕੁਲਦੀਪ ਯਾਦਵ।
ਇਹ ਵੀ ਪੜ੍ਹੋ : Jalalabad News: ਆਂਗਣਵਾੜੀ ਹੈਲਪਰਾਂ ਨੂੰ ਮਿਲੇ ਨਿਯੁਕਤੀ ਪੱਤਰ