Faridkot News: ਨੈਸ਼ਨਲ ਡੈਂਟਲ ਕਮਿਸ਼ਨ ਦੇ ਮੈਂਬਰ ਡਾ. ਨਿਦਰਸ਼ ਹੇਗੜੇ ਵੱਲੋਂ ਦਸਮੇਸ਼ ਇੰਸਟੀਚਿਊਟ ਦਾ ਦੌਰਾ

Satinder Mathur  Picture
Published On

Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਨੈਸ਼ਨਲ ਡੈਂਟਲ ਕਮਿਸ਼ਨ ਦੇ ਮੈਂਬਰ ਅਤੇ ਡੈਂਟਲ ਕਾਲਜ, ਜੇ.ਐੱਨ.ਆਈ.ਐੱਮ.ਐੱਸ., ਇੰਫਾਲ (ਮਣੀਪੁਰ) ਦੇ ਪ੍ਰਿੰਸੀਪਲ ਡਾ. ਨਿਦਰਸ਼ ਡੀ. ਹੇਗੜੇ ਨੇ 12ਵੀਂ ਅੰਤਰਰਾਸ਼ਟਰੀ ਫੋਰੈਂਸਿਕ ਓਡੋਂਟੋਲੋਜੀ ਕਾਨਫਰੰਸ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਦਸਮੇਸ਼ ਇੰਸਟੀਚਿਊਟ ਆਫ਼ ਰਿਸਰਚ ਐਂਡ ਡੈਂਟਲ ਸਾਇੰਸਿਜ਼ ਡੀ.ਆਈ.ਆਰ.ਡੀ.ਐੱਸ.), ਫ਼ਰੀਦਕੋਟ ਦਾ ਦੌਰਾ ਕੀਤਾ। ਇਸ ਦੌਰਾਨ ਡਾ. ਹੇਗੜੇ ਨੇ ਸੰਸਥਾ ਦੇ ਵੱਖ-ਵੱਖ ਵਿਭਾਗਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਸੰਸਥਾ ਦੇ ਅਤਿ-ਆਧੁਨਿਕ ਬੁਨਿਆਦੀ ਢਾਂਚੇ, ਉੱਚ ਅਕਾਦਮਿਕ ਮਿਆਰਾਂ ਅਤੇ ਸੁਚੱਜੇ ਕਲੀਨਿਕਲ ਮਾਹੌਲ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਦੰਦਾਂ ਦੀ ਸਿੱਖਿਆ, ਖੋਜ ਅਤੇ ਮਰੀਜ਼ਾਂ ਦੀ ਦੇਖਭਾਲ ਦੇ ਖੇਤਰ ਵਿੱਚ ਉੱਤਮਤਾ ਹਾਸਲ ਕਰਨ ਲਈ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ: Electricity News Punjab: ਸੂਬੇ ਅੰਦਰ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਤੋਂ ਚੱਲ ਰਹੀ ਐ ਪਾਰ

ਇਸ ਮੌਕੇ ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਨੇ ਕਿਹਾ ਕਿ ਡਾ. ਨਿਦਰਸ਼ ਡੀ. ਹੇਗੜੇ ਦੀ ਸੰਸਥਾ ਵਿੱਚ ਮੇਜ਼ਬਾਨੀ ਕਰਨਾ ਉਨ੍ਹਾਂ ਲਈ ਮਾਣ ਅਤੇ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਡਾ. ਹੇਗੜੇ ਵੱਲੋਂ ਸੰਸਥਾ ਦੇ ਕੰਮਕਾਜ ਅਤੇ ਪ੍ਰਬੰਧਾਂ ਦੀ ਕੀਤੀ ਗਈ ਸ਼ਲਾਘਾ ਅਧਿਆਪਕਾਂ, ਵਿਦਿਆਰਥੀਆਂ ਅਤੇ ਸਮੁੱਚੀ ਸੰਸਥਾ ਲਈ ਪ੍ਰੇਰਨਾ ਦਾ ਸਰੋਤ ਹੈ। ਡਾ. ਨਿਦਰਸ਼ ਡੀ. ਹੇਗੜੇ ਦੇ ਸੰਸਥਾ ਪਹੁੰਚਣ ’ਤੇ ਡਾ. ਗੁਰਸੇਵਕ ਸਿੰਘ, ਡਾਇਰੈਕਟਰ ਡੀ.ਆਈ.ਆਰ.ਡੀ.ਐੱਸ., ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ, ਗੁਰਮੀਤ ਸਿੰਘ ਢਿੱਲੋਂ, ਕਾਰਜਕਾਰਨੀ ਮੈਂਬਰ ਅਤੇ ਪ੍ਰਿੰਸੀਪਲ ਡਾ. ਐੱਮ.ਕੇ. ਸੁਨੀਲ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

ਫ਼ਰੀਦਕੋਟ : ਦਸਮੇਸ਼ ਇੰਸਟੀਚਿਊਟ ਆਫ਼ ਰਿਸਰਚ ਐਂਡ ਡੈਂਟਲ ਸਾਇੰਸਿਜ਼ ਵਿਖੇ ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਅਤੇ ਪ੍ਰਿੰਸੀਪਲ ਡਾ. ਐੱਮ.ਕੇ. ਸੁਨੀਲ ਨਾਲ ਡਾ. ਨਿਦਰਸ਼ ਡੀ. ਹੇਗੜੇ।

About The Author

Related Posts