Body Donation: ਮਾਤਾ ਗੁਰਮੇਲ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜ਼ ਕਾਰਜਾਂ ਲਈ ਦਾਨ
ਪਿੰਡ ਸੈਦੋਕੇ ਦੇ ਤੀਜੇ ਸਰੀਰਦਾਨੀ ਬਣੇ ਮਾਤਾ ਗੁਰਮੇਲ ਕੌਰ ਇੰਸਾਂ
ਨਿਹਾਲ ਸਿੰਘ ਵਾਲਾ (ਸੁਖਮੰਦਰ ਹਿੰਮਤਪੁਰੀ)। ਬਲਾਕ ਦੇ ਪਿੰਡ ਸੈਦੋਕੇ ਵਿਖੇ ਅੱਜ ਮਾਤਾ ਗੁਰਮੇਲ ਕੌਰ (73) ਪਤਨੀ ਜੱਗਾ ਸਿੰਘ ਇੰਸਾਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਦਾਨ ਕੀਤਾ ਗਿਆ।
ਇਸ ਸਮੇਂ ਉਹਨਾਂ ਦੇ ਪਤੀ ਜੱਗਾ ਸਿੰਘ ਇੰਸਾਂ, ਬੇਟੇ ਜਰਨੈਲ ਸਿੰਘ ਇੰਸਾਂ ਅਤੇ ਪ੍ਰਵੀਨ ਸਿੰਘ ਇੰਸਾਂ ਨੇ ਮਾਤਾ ਗੁਰਮੇਲ ਕੌਰ ਦਾ ਮ੍ਰਿਤਕ ਸਰੀਰ ਐੱਫ. ਐੱਚ. ਮੈਡੀਕਲ ਕਾਲਜ ਆਗਰਾ (ਉੱਤਰ ਪ੍ਰਦੇਸ਼) ਵਿਖੇ ਦਾਨ ਕੀਤਾ ਗਿਆ ਦੱਸਣਯੋਗ ਹੈ ਕਿ ਮਾਤਾ ਗੁਰਮੇਲ ਕੌਰ ਨੇ ਡੇਰਾ ਸੱਚਾ ਸੌਦਾ ਦੀ ਮੁਹਿੰਮ ਤਹਿਤ ਜਿਉਂਦੇ ਜੀ ਆਪਣੀ ਇੱਛਾ ਅਨੁਸਾਰ ਫਾਰਮ ਭਰੇ ਹੋਏ ਸਨ ਤੇ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਉਹਨਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।
ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਨੇ ਮਾਤਾ ਦੀ ਅਰਥੀ ’ਤੇ ਫੁੱਲਾਂ ਦੀ ਵਰਖਾ ਕਰਦਿਆਂ ਮਾਤਾ ਗੁਰਮੇਲ ਕੌਰ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਰਵਾਨਗੀ ਦਿੱਤੀ ਇਸ ਮੌਕੇ ਬਲਾਕ ਪ੍ਰੇਮੀ ਸੇਵਕ ਰਮੇਸ਼ ਕੁਮਾਰ ਇੰਸਾਂ ਨੇ ਦੱਸਿਆ ਕਿ ਮਾਤਾ ਗੁਰਮੇਲ ਕੌਰ ਇੰਸਾਂ ਦਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਅੱਜ ਉਹਨਾਂ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਪ੍ਰੇਰਨਾ ਤਹਿਤ ਮਾਨਵਤਾ ਦੀ ਸੇਵਾ ਲਈ ਮ੍ਰਿਤਕ ਸਰੀਰ ਜਲਾਉਣ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕੀਤਾ।
ਜਿਹੜੀ ਕਿ ਬਹੁਤ ਵੱਡੀ ਮਿਸਾਲ ਪੈਦਾ ਕੀਤੀ ਹੈ ਇਸ ਮੌਕੇ ਬਲਾਕ ਪ੍ਰੇਮੀ ਸੇਵਕ ਮਨਜਿੰਦਰ ਸਿੰਘ ਹਿੰਮਤਪੁਰਾ ਸੱਚੇ ਨਿਮਰ ਸੇਵਾਦਾਰ ਰਕੇਸ਼ ਕੁਮਾਰ ਸੈਦੋਕੇ, ਸੱਚੇ ਸੇਵਾਦਾਰ ਗੁਰਮੇਲ ਸਿੰਘ ਬਿਲਾਸਪੁਰ ਹਰਵਿੰਦਰ ਸਿੰਘ ਸੱਚੀ ਸੰਮਤੀ, ਹੈਪੀ ਸੈਦੋਕੇ, ਅੰਕਿਤ ਕੁਮਾਰ, ਗੁਰਚਰਨ ਸਿੰਘ, ਪ੍ਰੇਮੀ ਸੇਵਕ ਜਗਸੀਰ ਸਿੰਘ , ਡਾ ਅਮ੍ਰਿਤ ਇੰਸਾਂ, ਲੱਕੀ ਇੰਸਾਂ ਜੀਵਨ ਰਿੰਕੂ ਇੰਸਾਂ, ਪ੍ਰੀਤਮ ਸਿੰਘ, ਰੂਪ ਸਿੰਘ ਗੁਰੀ ਇੰਸਾਂ ਬੇਅੰਤ ਸਿੰਘ, ਟੋਨੀ ਇੰਸਾਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਆਈਟੀ ਵਿੰਗ ਦੇ ਸੇਵਾਦਾਰ ਤੇ ਸਮੂਹ ਸਾਧ-ਸੰਗਤ ਤੋਂ ਇਲਾਵਾ ਵੱਡੀ ਗਿਣਤੀ ’ਚ ਰਿਸ਼ਤੇਦਾਰ ਤੇ ਸਕੇ ਸਬੰਧੀ ਹਾਜ਼ਰ ਸਨ।
ਇਹ ਵੀ ਪੜ੍ਹੋ : IND vs NZ: ਸੰਜੂ ਸੈਮਸਨ ਦੀ ਥਾਂ ਵੈਭਵ ਸੂਰਿਆਵੰਸ਼ੀ? ਈਸ਼ਾਨ ਦੇ ਬਾਹਰ ਹੋਣ ਨਾਲ ਬਦਲੇਗਾ ਟੀਮ ਦਾ ਸਮੀਕਰਨ