New Mobile Phones: ਮਹਿੰਗੀਆਂ ਚਿੱਪਾਂ ਦਾ ਅਸਰ: ਭਾਰਤ ’ਚ ਸਮਾਰਟਫੋਨ ਸ਼ਿਪਮੈਂਟ 20 ਫੀਸਦੀ ਡਿੱਗੀ, 10 ਸਾਲ ਦੇ ਹੇਠਲੇ ਪੱਧਰ ’ਤੇ ਬਜ਼ਾਰ

ਵੀਹ ਹਜ਼ਾਰ ਰੁਪਏ ਤੋਂ ਸਸਤੇ ਫੋਨ ਦੀ ਸ਼ਿਪਮੈਂਟ 47 ਫੀਸਦੀ ਘਟੀ  

Ravinder Sharma Picture
Published On

ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਸਮਾਰਟਫੋਨ ਬਜ਼ਾਰ ’ਚ 2026 ਦੀ ਤੀਜੀ ਤਿਮਾਹੀ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਕਾਊਂਟਰਪਾਇੰਟ ਰਿਸਰਚ ਦੀ ਰਿਪੋਰਟ ਅਨੁਸਾਰ, ਜੁਲਾਈ-ਸਤੰਬਰ ਦੌਰਾਨ ਸਮਾਰਟਫੋਨ ਸ਼ਿਪਮੈਂਟ ਸਾਲਾਨਾ ਆਧਾਰ ’ਤੇ 20 ਫੀਸਦੀ ਘਟ ਗਈ। ਇਸ ਦੀ ਮੁੱਖ ਕਾਰਨ ਮੈਮੋਰੀ ਚਿੱਪਾਂ ਦੀਆਂ ਵਧਦੀਆਂ ਕੀਮਤਾਂ ਤੇ ਕਮਜ਼ੋਰ ਮੰਗ ਹੈ। ਰਿਪੋਰਟ ਅਨੁਸਾਰ, ਸਮਾਰਟਫੋਨ ਬਣਾਉਣ ਦੀ ਲਾਗਤ ਵਧਣ ਕਾਰਨ ਕੰਪਨੀਆਂ ਨੇ ਬਜ਼ਾਰ ’ਚ ਜ਼ਿਆਦਾ ਫੋਨ ਭੇਜਣ ਤੋਂ ਪਰਹੇਜ਼ ਕੀਤਾ। ਇਸ ਦਾ ਸਭ ਤੋਂ ਵੱਧ ਅਸਰ ਸਸਤੇ ਤੇ ਮਿਡ-ਰੇਂਜ ਸਮਾਰਟਫੋਨਾਂ ’ਤੇ ਪਿਆ।  

2027 ’ਚ ਵੀ ਚੁਣੌਤੀ  

ਮਾਹਰਾਂ ਦਾ ਮੰਨਣਾ ਹੈ ਕਿ ਅਗਲੇ ਸਾਲ ਵੀ ਮਹਿੰਗੇ ਸਮਾਰਟਫੋਨ ਤੇ ਕਮਜ਼ੋਰ ਮੰਗ ਬਜ਼ਾਰ ਦੀ ਰਿਕਵਰੀ ’ਚ ਰੁਕਾਵਟ ਬਣ ਸਕਦੀ ਹੈ। ਅਜਿਹੇ ’ਚ ਨੋ-ਕਾਸਟ ਈਐੱਮਆਈ, ਐਕਸਚੇਂਜ ਆਫ਼ਰਾਂ ਤੇ ਦੂਜੀਆਂ ਛੂਟਾਂ ਗਾਹਕਾਂ ਨੂੰ ਫੋਨ ਖਰੀਦਣ ਲਈ ਪ੍ਰੋਤਸਾਹਿਤ ਕਰਨ ’ਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।  

2026 ’ਚ 13 ਫੀਸਦੀ ਗਿਰਾਵਟ ਦਾ ਅਨੁਮਾਨ  

ਰਿਸਰਚ ਡਾਇਰੈਕਟਰ ਤਰੁਣ ਪਾਠਕ ਮੁਤਾਬਕ, ਪੂਰੇ ਸਾਲ 2026 ’ਚ ਭਾਰਤੀ ਸਮਾਰਟਫੋਨ ਬਜ਼ਾਰ ਲਗਭਗ 13 ਫੀਸਦੀ ਤੱਕ ਡਿੱਗ ਸਕਦਾ ਹੈ। ਮਹਿੰਗੇ ਫੋਨਾਂ ਕਾਰਨ ਗਾਹਕ ਪੁਰਾਣੇ ਡਿਵਾਈਸ ਨੂੰ ਲੰਮੇ ਸਮੇਂ ਤੱਕ ਵਰਤ ਰਹੇ ਹਨ ਤੇ ਨਵਾਂ ਫੋਨ ਖਰੀਦਣ ’ਚ ਦੇਰੀ ਕਰ ਰਹੇ ਹਨ। ਲਾਗਤ ਘੱਟ ਰੱਖਣ ਲਈ ਕੰਪਨੀਆਂ ਘੱਟ ਫੀਚਰਾਂ ਵਾਲੇ ਮਾਡਲ ਤੇ 4ਜੀ ਸਮਾਰਟਫੋਨ ਵੀ ਪੇਸ਼ ਕਰ ਰਹੀਆਂ ਹਨ। ਕੁਝ ਕੰਪਨੀਆਂ ਕੀਮਤ ਬਰਾਬਰ ਰੱਖਦੇ ਹੋਏ ਫੋਨ ਦੇ ਫੀਚਰ ਘਟਾ ਰਹੀਆਂ ਹਨ।

ਵੀਹ ਹਜ਼ਾਰ ਰੁਪਏ ਤੋਂ ਸਸਤੇ ਫੋਨ ਦੀ ਸ਼ਿਪਮੈਂਟ 47 ਫੀਸਦੀ ਘਟੀ  

ਵੀਹ ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ ਸਮਾਰਟਫੋਨਾਂ ਦੀ ਸ਼ਿਪਮੈਂਟ ’ਚ 47 ਫੀਸਦੀ ਦੀ ਗਿਰਾਵਟ ਆਈ। ਕਈ ਫੋਨ ਮਹਿੰਗੇ ਹੋਣ ਕਾਰਨ ਉੱਚੀ ਕੀਮਤ ਵਾਲੀ ਸ਼੍ਰੇਣੀ ’ਚ ਪਹੁੰਚ ਗਏ, ਜਿਸ ਨਾਲ ਆਮ ਗਾਹਕਾਂ ਲਈ ਨਵੇਂ ਫੋਨ ਖਰੀਦਣਾ ਮੁਸ਼ਕਲ ਹੋ ਗਿਆ। ਕਾਊਂਟਰਪਾਇੰਟ ਦੇ ਰਿਸਰਚ ਐਨਾਲਿਸਟ ਸ਼ੁਭਮ ਸਿੰਘ ਨੇ ਕਿਹਾ ਕਿ ਵਧਦੀ ਲਾਗਤ ਦਾ ਸਭ ਤੋਂ ਵੱਧ ਅਸਰ 15 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ ਫੋਨਾਂ ’ਤੇ ਪਿਆ ਹੈ। ਇਹ ਸੈਗਮੈਂਟ ਭਾਰਤੀ ਬਜ਼ਾਰ ਦੇ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦਾ ਰਿਹਾ ਹੈ।  

About The Author

Related Posts