Naam Charcha News: ਸੱਚਖੰਡ ਵਾਸੀ ਜਸਕੌਰ ਸਿੰਘ ਉਰਫ ਕੌਰੀ ਇੰਸਾਂ ਨਮਿੱਤ ਨਾਮ ਚਰਚਾ, ਪਰਿਵਾਰ ਨੇ ਨਿਭਾਈ ਮਾਨਵਤਾ ਦੀ ਸੇਵਾ

ਪਰਿਵਾਰ ਵੱਲੋਂ ਚਾਰ ਜ਼ਰੂਰਤਮੰਦਾਂ ਨੂੰ ਦਿੱਤਾ ਰਾਸ਼ਨ

Satinder Mathur  Picture
Published On

Naam Charcha News: ਕਬਰਵਾਲਾ, (ਸੱਚ ਕਹੂੰ ਨਿਊਜ਼/ਮੇਵਾ ਸਿੰਘ)। ਸੱਚਖੰਡ ਵਾਸੀ ਜਸਕੌਰ ਸਿੰਘ ਉਰਫ਼ ਕੌਰੀ ਇੰਸਾਂ ਵਾਸੀ ਪਿੰਡ ਮਾਹੂਆਣਾ ਜੋ ਕੁਝ ਦਿਨ ਪਹਿਲਾਂ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਕੁੱਲ ਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ ਸਨ, ਨਮਿੱਤ ਬਲਾਕ ਪੱਧਰੀ ਨਾਮ ਚਰਚਾ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ’ਚ ਪਰਿਵਾਰ ਵੱਲੋਂ ਕਰਵਾਈ ਗਈ। 

ਨਾਮ ਚਰਚਾ ਦੀ ਸਾਰੀ ਕਾਰਵਾਈ ਬਲਾਕ ਪ੍ਰੇਮੀ ਸੇਵਕ ਨੀਲਕੰਠ ਇੰਸਾਂ ਨੇ ਚਲਾਈ। ਨਾਮ ਚਰਚਾ ਦੀ ਸਮਾਪਤੀ ਤੇ ਪਰਿਵਾਰ ਵੱਲੋਂ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ 4 ਜ਼ਰੂਰਤਮੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਦੀਆਂ ਕਿੱਟਾਂ ਵੀ ਤਕਸੀਮ ਕੀਤੀਆਂ ਗਈਆਂ। ਸੱਚਖੰਡ ਵਾਸੀ ਜਸਕੌਰ ਸਿੰਘ ਉਰਫ ਕੌਰੀ ਇੰਸਾਂ ਨੂੰ ਸ਼ਰਧਾਂਜਲੀ ਦਿੰਦਿਆਂ ਬਲਾਕ ਕਬਰਵਾਲਾ ਦੇ ਬਲਾਕ ਪ੍ਰੇਮੀ ਸੇਵਕ ਮਾ: ਲਛਮਣ ਸਿੰਘ ਇੰਸਾਂ ਨੇ ਕਿਹਾ ਕਿ ਉਨ੍ਹਾਂ ਆਪਣੇ ਮਾਨਸ ਜਨਮ ਦਾ ਲਾਹਾ ਡੇਰਾ ਸੱਚਾ ਸੌਦਾ ਸਰਸਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਖੱਟ ਲਿਆ ਸੀ। ਮਾ: ਲਛਮਣ ਸਿੰਘ ਇੰਸਾਂ ਨੇ ਦੱਸਿਆ ਕਿ ਉਹ ਸੱਚਖੰਡ ਵਾਸੀ ਸੰਧੂਰਾ ਸਿੰਘ ਇੰਸਾਂ ਜੋ ਕਿ ਡੇਰਾ ਸੱਚਾ ਸੌਦਾ ਸਰਸਾ ਵਿੱਚ ਸੱਤ ਬ੍ਰਹਮਚਾਰੀ ਤੌਰ ’ਤੇ ਸੇਵਾ ਨਿਭਾ ਚੁੱਕੇ ਹਨ, ਦੇ ਸਕੇ ਭਤੀਜੇ ਸਨ। ਉਨ੍ਹਾਂ ਆਖਰ ਵਿਚ ਕਿਹਾ ਕਿ ਉਹ ਆਪਣੀ ਜਿੰਦਗੀ ਦੇ ਆਖਰਲੇ ਦਿਨਾਂ ਵਿਚ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਚ ਮਾਨਵਤਾ ਤੇ ਸਮਾਜ ਭਲਾਈ ਦੀ ਸੇਵਾ ਵਿਚ ਹਿੱਸਾ ਲੈਂਦੇ ਰਹੇ। 

ਇਹ ਵੀ ਪੜ੍ਹੋ: Bengal Cyclone Alert: ਬੰਗਾਲ ਦੀ ਖਾੜੀ ’ਚ ਚੱਕਰਵਾਤੀ ਤੂਫਾਨ ਦਾ ਅਲਰਟ, ਉੱਤਰ-ਪੱਛਮੀ ਭਾਰਤ ਵਿੱਚ ਮੀਂਹ ਪੈਣ ਦੀ ਸੰਭਾਵਨਾ

ਇਸ ਮੌਕੇ ਸੇਵਾਦਾਰ ਬਾਈ ਕੁਲਵੰਤ ਸਿੰਘ ਇੰਸਾਂ, ਸੇਵਾਦਾਰ ਬਾਈ ਗੁਰਚਰਨ ਸਿੰਘ ਇੰਸਾਂ, ਪੰਜਾਬ ਦੇ ਸੱਚੇ ਨਿਮਰ ਸੇਵਾਦਾਰਾਂ ਵਿੱਚ ਸੁਲੱਖਣ ਸਿੰਘ ਇੰਸਾਂ, ਸੁਖਵੀਰ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਐਮਐਸਜੀ ਆਈ ਟੀ ਵਿੰਗ ਦੇ ਜਿੰਮੇਵਾਰ ਸੇਵਾਦਾਰ ਨਵਦੀਪ ਸਿੰਘ ਇੰਸਾਂ, ਰਿੰਕੂ ਇੰਸਾਂ ਜਿੰਮੇਵਾਰ ਸੇਵਾਦਾਰ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਅਤੇ ਡਾ: ਬੱਬੂ ਸਿੰਘ ਪ੍ਰੇਮੀ ਸੇਵਕ ਮਾਹੂਆਣਾ, ਰਿਸ਼ਤੇਦਾਰ ਸਾਕ-ਸਬੰਧੀ ਤੇ ਸਾਧ ਸੰਗਤ ਨੇ ਨਾਮ ਚਰਚਾ ਵਿਚ ਆਪਣੀ ਹਾਜ਼ਰੀ ਲਗਵਾਈ।



Comments

Post Your Comment

About The Author

Related Posts