Dussehra: ਬਦੀ ’ਤੇ ਨੇਕੀ ਦੀ ਜਿੱਤ, ਮਲੋਟ ’ਚ ਧੂਮ-ਧਾਮ ਨਾਲ ਮਨਾਇਆ ‘ਦੁਸਹਿਰਾ’
ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਕਰਕੇ ਪੁਤਲਿਆਂ ਨੂੰ ਕੀਤੀ ਅਗਨੀ ਭੇਂਟ
(ਮਨੋਜ) ਮਲੋਟ। ਭਗਤ ਸਿੰਘ ਯੂਥ ਵੈਲਫੇਅਰ ਕਲੱਬ (ਰਜਿ.) ਵੱਲੋਂ ‘ਬਦੀ ਤੇ ਨੇਕੀ ਦੀ ਜਿੱਤ’ ਦਾ ਪਵਿੱਤਰ ਤਿਉਹਾਰ ‘ਦੁਸਹਿਰਾ’ ਮਲੋਟ ਦੀ ਪੁੱਡਾ ਕਲੋਨੀ ’ਚ ਧੂਮ-ਧਾਮ ਨਾਲ ਮਨਾਇਆ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਅਤੇ ਦਲਜੀਤ ਸਿੰਘ ਵਧੀਕ ਨਿਗਰਾਨ ਇੰਜੀਨੀਅਰ ਪੀਐਸਪੀਸੀਐਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਕੇ ਭਗਤ ਸਿੰਘ ਯੂਥ ਵੈਲਫੇਅਰ ਕਲੱਬ ਵੱਲੋਂ ਕੀਤੇ ਇਸ ਉਦਮ ਦੀ ਪ੍ਰਸੰਸਾ ਕੀਤੀ ਅਤੇ ਸਭ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ।
ਇਹ ਵੀ ਪੜ੍ਹੋ: Punjab Aam Aadmi Party News: ਜਲੰਧਰ ਕੈਂਟ 'ਚ 'ਆਪ' ਦੀ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਏ ਜਾਣ 'ਤੇ ਭਾਵੁਕ ਹੋਈ ਰਾਜਵਿੰਦਰ ਕੌਰ ਥਿਆੜਾ
ਇਸ ਮੌਕੇ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਕਲਾਕਾਰਾਂ ਨੇ ਦਰਸ਼ਕਾਂ ਦਾ ਖੂਬ ਸਮਾਂ ਬੰਨ੍ਹਿਆ। ਇਸ ਮੌਕੇ ਰਾਮ ਲੀਲਾ ਦਾ ਮੰਚਨ ਕਰ ਰਹੇ ਸ਼੍ਰੀ ਰਾਮਾ ਡਰਾਮਾਟਿਕ ਕਲੱਬ ਮਲੋਟ, ਪੁਲਿਸ ਪ੍ਰਸ਼ਾਸ਼ਨ ਅਤੇ ਹੋਰ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿਚ ਮੁੱਖ ਮਹਿਮਾਨ ਡਾਕਟਰ ਬਲਜੀਤ ਕੌਰ ਨੇ ਰਿਮੋਟ ਦਾ ਬਟਲ ਦਬਾ ਕੇ ਪੁਤਲਿਆਂ ਨੂੰ ਅਗਨੀ ਭੇਂਟ ਕੀਤੀ। ਇਸ ਮੌਕੇ ਆਤਿਸ਼ਬਾਜ਼ੀਆਂ ਨਾਲ ਅਸਮਾਨ ਵਿੱਚ ਨਜ਼ਾਰਾ ਦੇਖਣ ਯੋਗ ਸੀ।
ਇਸ ਮੌਕੇ ਜੋਨੀ ਗਰਗ (ਪ੍ਰਧਾਨ ਨਗਰ ਕੌਂਸਲ ਮਲੋਟ), ਜਸਮੀਤ ਬਰਾੜ (ਸੀਨੀਅਰ ਵਾਇਸ ਪ੍ਰਧਾਨ ਨਗਰ ਕੌਂਸਲ ਮਲੋਟ), ਲਵ ਬੱਤਰਾ (ਪ੍ਰਧਾਨ ਸਿਟੀਜਨ ਕਲੱਬ), ਗੁਰਪ੍ਰੀਤ ਵਿਰਦੀ, ਮਲੋਟ ਦਫ਼ਤਰ ਇੰਚਾਰਜ ਸੱਤਪਾਲ ਗਿਰਧਰ, ਸ਼ਹਿਰੀ ਪ੍ਰਧਾਨ ਸੋਮ ਕਾਲੜਾ, ਵਿਕਰਾਂਤ ਖੁਰਾਣਾ, ਰਾਜੂ ਸ਼ਰਮਾ, ਡਾ.ਹੰਸ ਰਾਜ ਕੱਕੜ, ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਦੇ ਪੀ.ਏ. ਅਰਸ਼ ਸਿੱਧੂ ਅਤੇ ਛਿੰਦਰਪਾਲ ਸਿੰਘ ਤੋਂ ਇਲਾਵਾ ਪੁਲਿਸ ਪ੍ਰਸ਼ਾਸ਼ਨ ਮੌਜੂਦ ਸੀ।