Eye Donation: ਦੋ ਹਨ੍ਹੇਰੀਆਂ ਜ਼ਿੰਦਗੀਆਂ ਨੂੰ ਰੌਸ਼ਨ ਕਰ ਗਈ ਡੇਢ ਸਾਲ ਦੀ ਮਾਸੂਮ ਆਸਥਾ

ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਅੱਖਾਂ ਦਾਨ ਸਬੰਧੀ ਸਮਾਜ ’ਚ ਆਈ ਜਾਗਰੂੁਕਤਾ

Khushdeep Singh Picture
Published On

ਭਿਵਾਨੀ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਅਤੇ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਦੀ ਇੱਕ ਮਿਸਾਲੀ ਉਦਾਹਰਨ ਪੇਸ਼ ਕਰ ਰਹੇ ਹਨ। ਇਸੇ ਲੜੀ ’ਚ ਮਹਿਮ ਦੇ ਇੱਕ ਡੇਰਾ ਸੱਚਾ ਸੌਦਾ ਸ਼ਰਧਾਲੂ ਪਰਿਵਾਰ ਨੇ ਬੁਖਾਰ ਕਾਰਨ ਦੁਨੀਆ ਛੱਡ ਗਈ ਆਪਣੀ ਡੇਢ ਸਾਲ ਦੀ ਮਾਸੂਮ ਬੱਚੀ ਆਸਥਾ ਦੀਆਂ ਅੱਖਾਂ ਦਾਨ ਕਰਕੇ ਦੋ ਹਨ੍ਹੇਰੀਆਂ ਜ਼ਿੰਦਗੀਆਂ ’ਚ ਰੌਸ਼ਨੀ ਲਿਆਉਣ ਦਾ ਨੇਕ ਕਾਰਜ ਕੀਤਾ ਜਾਣਕਾਰੀ ਅਨੁਸਾਰ ਮਹਿਮ ਦੇ ਵਸਨੀਕ ਦੀਪਕ ਪਰੂਥੀ ਦੀ ਲਗਭਗ 20 ਮਹੀਨਿਆਂ ਦੀ ਬੇਟੀ ਆਸਥਾ ਨੂੰ ਬੀਤੀ ਸ਼ਾਮ ਅਚਾਨਕ ਤੇਜ਼ ਬੁਖਾਰ ਹੋਇਆ।

ਜਿਸ ਕਾਰਨ ਇਸ ਬੇਟੀ ਦੀ ਜਾਨ ਨਹੀਂ ਬਚ ਸਕੀ ਦੁੱਖ ਦੀ ਇਸ ਘੜੀ ਵਿੱਚ ਵੀ ਪਰਿਵਾਰ ਨੇ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਅਤੇ ਅੱਖਾਂ ਦਾਨ ਕਮੇਟੀ ਦੇ ਸੇਵਾਦਾਰਾਂ ਨਾਲ ਸੰਪਰਕ ਕਰਕੇ ਬੱਚੀ ਦੀਆਂ ਅੱਖਾਂ ਦਾਨ ਕਰਨ ਦੀ ਇੱਛਾ ਪ੍ਰਗਟ ਕੀਤੀ। ਕਮੇਟੀ ਦੇ ਸੇਵਾਦਾਰਾਂ ਦੇ ਸਹਿਯੋਗ ਨਾਲ ਜਾਲਾਨ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਪੂਰੀ ਮਰਿਆਦਾ ਨਾਲ ਅੱਖਾਂ ਦਾਨ ਦੀ ਪ੍ਰਕਿਰਿਆ ਕਰਵਾਈ ਗਈ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਭਾਵੇਂ ਉਨ੍ਹਾਂ ਦੀ ਲਾਡਲੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ।

ਪਰ ਉਸ ਦੀਆਂ ਅੱਖਾਂ ਕਿਸੇ ਲੋੜਵੰਦ ਦੀ ਜ਼ਿੰਦਗੀ ਨੂੰ ਰੌਸ਼ਨ ਕਰਨਗੀਆਂ। ਪੂਜਨੀਕ ਗੁਰੂ ਜੀ ਵੱਲੋਂ ਚਲਾਈ ਜਾ ਰਹੀ ਅੱਖਾਂ ਦਾਨ ਮੁਹਿੰਮ ਦੇ ਤਹਿਤ ਪਰਿਵਾਰ ਵੱਲੋਂ ਚੁੱਕੇ ਗਏ ਇਸ ਦਲੇਰਾਨਾ ਅਤੇ ਦਾਨੀ ਕਦਮ ਦੀ ਪੂਰੇ ਖੇਤਰ ਵਿੱਚ ਵਿਆਪਕ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਭਿਵਾਨੀ ਅੱਖਾਂ ਦਾਨ ਕਮੇਟੀ ਦੇ ਜ਼ਿੰਮੇਵਾਰ ਮਨੀਸ਼ ਇੰਸਾਂ, ਸੇਵਾਦਾਰ ਮਨੋਜ ਇੰਸਾਂ, ਪੰਕਜ ਇੰਸਾਂ, ਸ਼੍ਰੀ ਕ੍ਰਿਸ਼ਨ ਲਾਲ ਜਾਲਾਨ ਹਸਪਤਾਲ ਤੋਂ ਆਏ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਸੰਦੀਪ ਅਤੇ ਸਤੀਸ਼ ਮਖੀਜਾ, ਕਾਊਂਸਲਰ ਵਿਵੇਕ ਅਤੇ ਸੰਦੀਪ ਕੈਰੂ ਅਤੇ ਵਿਸ਼ੇਸ਼ ਸਹਾਇਕ ਸੰਦੀਪ ਭਾਟੀ, ਮਹਿਮ ਤੋਂ ਹਰੀਸ਼, ਰਾਮਦਾਸ ਇੰਸਾਂ, ਦੀਪਕ, ਮੁਕੇਸ਼ ਇੰਸਾਂ ਅਤੇ ਆਸਥਾ ਦੇ ਪਿਤਾ ਦੀਪਕ, ਮਾਂ ਰੀਨਾ ਅਤੇ ਪਰਿਵਾਰ ਦੇ ਹੋਰ ਮੈਂਬਰ ਮੌਜ਼ੂਦ ਰਹੇ। Eye Donation

ਇਹ ਵੀ ਪੜ੍ਹੋ : Saint Dr MSG: ਨਿੰਦਕਾਂ ਤੋਂ ਬਚ ਕੇ ਰਹੋ : ਸੰਤ ਡਾ ਐਮਐਸਜੀ

About The Author

Related Posts