Toronto News: ਐੱਲਈਏਐੱਫ ਸੰਗਠਨ ਦੇ ਸਹਿਯੋਗ ਨਾਲ ਵਾਤਾਵਰਨ ਸੁਰੱਖਿਆ ਦਾ ਚੁੱਕਿਆ ਬੀੜਾ

ਟੋਰਾਂਟੋ ਦੀ ਸਾਧ-ਸੰਗਤ ਨੇ ਲਾਏ 500 ਬੂਟੇ

Khushdeep Singh Picture
Published On

ਟੋਰਾਂਟੋ/ਨੋਬਲਟਨ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਵਾਤਾਵਰਨ ਨੂੰ ਹਰਾ-ਭਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਉਦੇਸ਼ ਨਾਲ ਕੈਨੇਡਾ ਦੇ ਟੋਰਾਂਟੋ ਦੀ ਸਾਧ-ਸੰਗਤ ਨੇ ਸ਼ਲਾਘਾਯੋਗ ਪਹਿਲ ਕੀਤੀ। ਐੱਲਈਏਐੱਫ ਸੰਗਠਨ ਦੇ ਸਹਿਯੋਗ ਨਾਲ ਓਂਟਾਰੀਓ ਪ੍ਰਾਂਤ ਦੇ ਨੋਬਲਟਨ ਸ਼ਹਿਰ ’ਚ ਬੂਟੇ ਲਾਉਣ ਦੀ ਮੁਹਿੰਮ ਚਲਾਈ ਗਈ। ਇਸ ਵਿੱਚ 55 ਸੇਵਾਦਾਰਾਂ ਨੇ ਹਿੱਸਾ ਲਿਆ ਤੇ ਵੱਖ-ਵੱਖ ਪ੍ਰਜਾਤੀਆਂ ਦੇ 500 ਬੂਟੇ ਲਗਾਏ।

ਇਸ ਮੁਹਿੰਮ ’ਚ ਸੇਵਾਦਾਰਾਂ ਨੇ ਬੂਟੇ ਲਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਦਾ ਸੰਕਲਪ ਵੀ ਲਿਆ। ਮੁਹਿੰਮ ਦੀ ਸ਼ੁਰੂਆਤ ਅਤੇ ਸਮਾਪਤੀ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਨਾਅਰੇ ਨਾਲ ਹੋਈ। ਸੇਵਾਦਾਰਾਂ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਦੇ ਨਾਲ ਵਾਤਾਵਰਨ ਰੱਖਿਆ ਦੇ ਕਾਰਜ ਵੀ ਲਗਾਤਾਰ ਜਾਰੀ ਰੱਖੇ ਜਾਣਗੇ। ਇਸ ਪਹਿਲ ਦੀ ਸਥਾਨਕ ਵਾਤਾਵਰਨ ਪ੍ਰੇਮੀਆਂ ਨੇ ਸ਼ਲਾਘਾ ਕੀਤੀ। ਮੁਹਿੰਮ ਦਾ ਉਦੇਸ਼ ਹਰਿਆਲੀ ਵਧਾਉਣ ਦੇ ਨਾਲ ਲੋਕਾਂ ਨੂੰ ਕੁਦਰਤ ਦੀ ਰੱਖਿਆ ਪ੍ਰਤੀ ਜਾਗਰੂਕ ਕਰਨਾ ਵੀ ਰਿਹਾ।

Psot-2

Post

ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ 2 ਘੰਟੇ ਰੋਕੇ ਜਾਣ ਸਬੰਧੀ ਮੁੱਖ ਮੰਤਰੀ ਮਾਨ ਨੇ ਦੱਸਿਆ ਅਸਲ ਕਾਰਨ, ਜਾਣੋ ਕੀ ਕਿਹਾ ਕੁਝ ਕਿਹਾ...

About The Author

Related Posts