Electricity News Punjab: ਸੂਬੇ ਅੰਦਰ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਤੋਂ ਚੱਲ ਰਹੀ ਐ ਪਾਰ

ਸਰਕਾਰੀ ਥਰਮਲ ਪਲਾਂਟਾਂ ਦੇ 10 ’ਚੋਂ 5 ਯੂਨਿਟ ਬੰਦ

Khushdeep Singh Picture
Published On

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਬਿਜਲੀ ਦੀ ਮੰਗ ਪਿਛਲੇ ਸਾਲ ਨਾਲੋਂ ਲਗਾਤਾਰ ਵੱਧ ਚੱਲ ਰਹੀ ਹੈ। ਅਗਸਤ ਮਹੀਨੇ ਦੌਰਾਨ ਵੀ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਅਤੇ ਇਸ ਤੋਂ ਪਾਰ ਹੀ ਰਹੀ। ਪਿਛਲੇ ਸਾਲ ਇਹ ਮੰਗ 14 ਮੈਗਾਵਾਟ ’ਤੇ ਪਾਸ ਹੀ ਰਹੀ ਸੀ। ਇੱਧਰ ਪਾਵਰਕੌਮ ਦੇ ਸਰਕਾਰੀ ਥਰਮਲਾਂ ਦੇ 5 ਯੂਨਿਟ ਬੰਦ ਚੱਲ ਰਹੇ ਹਨ, ਜਦਕਿ ਪ੍ਰਾਈਵੇਟ ਥਰਮਲਾਂ ਦੇ ਸਾਰੇ ਯੂਨਿਟ ਭਖੇ ਹੋਏ ਹਨ। ਜਾਣਕਾਰੀ ਅਨੁਸਾਰ ਇਸ ਵਾਰ ਬਿਜਲੀ ਦੀ ਮੰਗ ਅਗਸਤ ਮਹੀਨੇ ਦੌਰਾਨ ਵੀ 16 ਹਜ਼ਾਰ ਮੈਗਾਵਾਟ ਤੇ ਚੱਲਦੀ ਰਹੀ ਅਤੇ ਕਈ ਦਿਹਾਤੀ ਖੇਤਰਾਂ ਵਿੱਚ ਲੋਕਾਂ ਨੂੰ ਕੱਟਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਜੇਕਰ ਪਿਛਲੇ ਸਾਲ ਅਗਸਤ ਮਹੀਨੇ ਦੀ ਤੁਲਨਾ ਕੀਤੀ ਜਾਵੇ ਤਾਂ ਉਸ ਦੌਰਾਨ ਬਿਜਲੀ ਦੀ ਮੰਗ 12  ਹਜ਼ਾਰ ਮੈਗਾਵਾਟ ਜਾਂ ਇਸ ਤੋਂ ਹੇਠਾਂ ਹੀ ਦਰਜ ਕੀਤੀ ਗਈ ਹੈ। ਅੱਜ 31 ਅਗਸਤ ਨੂੰ ਬਿਜਲੀ ਦੀ ਮੰਗ 16478 ਮੈਗਾਵਾਟ ਦਰਜ ਕੀਤੀ ਗਈ ਹੈ, ਜਦਕਿ ਪਿਛਲੇ ਸਾਲ ਅੱਜ ਦੇ ਦਿਨ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਤੋਂ ਪਾਰ ਸੀ। ਪਿਛਲੀ ਅਗਸਤ ਦੌਰਾਨ ਸੂਬੇ ਅੰਦਰ ਮੀਂਹਾਂ ਦਾ ਜ਼ੋਰ ਰਿਹਾ, ਜਿਸ ਕਾਰਨ ਬਿਜਲੀ ਦੀ ਮੰਗ ਘੱਟ ਰਹੀ ਹੈ। Electricity News Punjab

ਇੱਧਰ ਜੇਕਰ ਪਾਵਰਕੌਮ ਦੇ ਥਰਮਲਾਂ ਦੀ ਸਥਿਤੀ ਦੇਖੀ ਜਾਵੇ ਤਾ ਰੋਪੜ ਥਰਮਲ ਪਲਾਂਟ ਦੇ ਚਾਰ ਯੂਨਿਟਾਂ ਵਿੱਚੋਂ ਸਿਰਫ਼ 2 ਯੂਨਿਟ ਹੀ ਚੱਲ ਰਹੇ ਹਨ, ਜੋ ਕਿ ਨਾਮਾਤਰ ਬਿਜਲੀ ਪੈਦਾ ਕਰ ਰਹੇ ਹਨ। ਦੋਂ ਥਰਮਲਾਂ ਤੋਂ ਸਿਰਫ਼ 190 ਮੈਗਾਵਾਟ ਹੀ ਬਿਜਲੀ ਪੈਦਾ ਹੋ ਰਹੀ ਹੈ। ਇਸ ਦੇ ਨਾਲ ਹੀ ਲਹਿਰਾ ਮੁਹੱਬਤ ਥਰਮਲ ਪਲਾਂਟ ਚਾਰ ਯੂਨਿਟਾਂ ਵਿੱਚੋਂ ਸਿਰਫ਼ 1 ਯੂਨਿਟ ਹੀ ਚੱਲ ਰਿਹਾ ਹੈ, ਜਦਕਿ 3 ਬੰਦ ਪਏ ਹਨ। ਇੱਥੋਂ ਸਿਰਫ਼ 159 ਮੈਗਾਵਾਟ ਹੀ ਬਿਜਲੀ ਪੈਦਾ ਹੋ ਰਹੀ ਹੈ। ਸਰਕਾਰੀ ਗੋਇੰਦਵਾਲ ਸਾਹਿਬ ਦੇ ਦੋ ਯੂਨਿਟਾਂ ਵੱਲੋਂ 496 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਸਰਕਾਰੀ ਥਰਮਲਾਂ ਦੇ 10 ਯੂਨਿਟਾਂ ਵਿੱਚੋਂ 5 ਯੂਨਿਟ ਬੰਦ ਪਏ ਹਨ ਅਤੇ ਪੰਜ ਯੂਨਿਟਾਂ ਵੱਲੋਂ ਸਿਰਫ਼ 840 ਮੈਗਾਵਾਟ ਹੀ ਬਿਜਲੀ ਪੈਦਾ ਹੋ ਰਹੀ ਹੈ। ਇਸੇ ਤਰ੍ਹਾਂ ਹੀ ਪ੍ਰਾਈਵੇਟ ਥਰਮਲ ਰਾਜਪੁਰਾ ਅਤੇ ਤਲਵੰਡੀ ਸਾਬੋਂ ਦੇ ਕੁੱਲ 5 ਯੂਨਿਟਾਂ ਵੱਲੋਂ 2962 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਸਰਕਾਰੀ ਥਰਮਲ ਪਲਾਂਟਾਂ ਦੇ ਯੂਨਿਟਾਂ ਵਿੱਚ ਕੋਈ ਨਾ ਕੋਈ ਨੁਕਸ ਪੈਦਾ ਹੁੰਦਾ ਰਹਿੰਦਾ ਹੈ। ਅਗਸਤ ਮਹੀਨੇ ਦੌਰਾਨ ਵੀ ਦਿਹਾਤੀ ਇਲਾਕਿਆਂ ਵਿੱਚ ਕੱਟਾਂ ਕਾਰਨ ਲੋਕਾਂ ਵਿੱਚ ਮੁਸ਼ਕਲ ਬਣੀ ਹੋਈ ਹੈ। Electricity News Punjab

ਇਹ ਵੀ ਪੜ੍ਹੋ : Steffi Graf: ਸਟੇਫੀ ਗ੍ਰਾਫ, 17 ਸਾਲ ਲੰਮੇ ਕਰੀਅਰ ’ਚ ਦੁਨੀਆ ਦੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਖਿਡਾਰੀਆਂ ’ਚ ਰਹੀ

About The Author

Related Posts