Malout News: ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਮਲੇਟ ਦੇ ਇੱਕ ਵਿਅਕਤੀ ਨੇ ਰਾਜਸਥਾਨ ਨਹਿਰ ’ਚ ਮਾਰੀ ਛਾਲ
ਗੋਤਾਖੋਰਾਂ ਵੱਲੋਂ ਭਾਲ ਜਾਰੀ
Malout News: ਲੰਬੀ, (ਮੇਵਾ ਸਿੰਘ)। ਮਾਨਸਿਕ ਪਰੇਸ਼ਾਨੀ ਕਾਰਨ ਇਕ ਵਿਅਕਤੀ ਵੱਲੋਂ ਨੈਸ਼ਨਲ ਹਾਈਵੇ ਨੰ: 9 ਤੋਂ ਲੰਘਦੀ ਰਾਜਸਥਾਨ ਨਹਿਰ ਵਿਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਸੇਵਕ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਮਲਟ ਜੋ ਕਿ ਕਿਸੇ ਘਰੇਲੂ ਕਾਰਨ ਕਰਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਮਲੋਟ ਤੋਂ ਮੋਟਰਸਾਈਕਲ ਰਾਹੀਂ ਰਾਜਸਥਾਨ ਨਹਿਰ ਨੇੜੇ ਪਿੰਡ ਆਧਨੀਆ ਪਹੁੰਚਿਆ ਤੇ ਅਚਾਨਕ ਰਾਜਸਥਾਨ ਨਹਿਰ ’ਚ ਛਾਲ ਮਾਰ ਦਿੱਤੀ।
ਇਹ ਵੀ ਪੜ੍ਹੋ: Mohali Crime News: ਮੋਹਾਲੀ ’ਚ ਬਰਥਡੇ ਪਾਰਟੀ ਦੌਰਾਨ ਫਾਇਰਿੰਗ, ਨੌਜਵਾਨ ਤੇ ਲੜਕੀ ਜ਼ਖਮੀ; ਲੜਕੀ ਦੀ ਹਾਲਤ ਗੰਭੀਰ
ਇਸ ਘਟਨਾ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਵੀ ਰਾਜਸਥਾਨ ਨਹਿਰ ਕੋਲ ਪਹੁੰਚ ਗਏ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਵਿਸ਼ੇਸ਼ ਤੌਰ ’ਤੇ ਇਹ ਵੀ ਪਤਾ ਚੱਲਿਆ ਕਿ ਇਸ ਘਟਨਾ ਤੋਂ ਪਹਿਲਾਂ ਕਿਸੇ ਹਰ ਥਾਂ ਦਾ ਵਿਅਕਤੀ ਵੀ ਨਹਿਰ ਵਿਚ ਛਾਲ ਮਾਰ ਗਿਆ ਸੀ ਤੇ ਉਸ ਦੇ ਪਰਿਵਾਰ ਵਾਲੇ ਉਸ ਦੀ ਭਾਲ ਕਰ ਰਹੇ ਸਨ, ਜਿੰਨਾਂ ਵੱਲੋਂ ਸੇਵਕ ਸਿੰਘ ਦੇ ਨਹਿਰ ਵਿਚ ਛਾਲ ਮਾਰਨ ਦਾ ਪਤਾ ਚੱਲਿਆ।